ਜਦੋਂ ਤੱਕ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਓਦੋਂ ਤੱਕ ਧਰਨਾ ਜਾਰੀ ਰਹੇਗਾ- ਡਿਵੀਜ਼ਨ ਆਗੂ

ਗੜ੍ਹਸ਼ੰਕਰ, 12 ਮਾਰਚ- ਪਾਵਰਕਮ ਐਂਡ ਟ੍ਰਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ, ਬਿਜਲੀ ਬੋਰਡ ਦੇ ਕੱਚੇ ਮੁਲਜ਼ਮਾਂ ਵਲੋ ਆਪਣੀਆਂ ਤਨਖਾਹਾਂ ਰਿਲੀਜ਼ ਕਰਾਉਣ ਲਈ ਡਿਵੀਜ਼ਨ ਆਗੂ ਲਖਬੀਰ ਸਿੰਘ ਦੀ ਅਗਵਾਈ ਹੇਠ ਲਗਾਤਾਰ ਦੂਜੇ ਦਿਨ ਧਰਨਾ ਦਿੱਤਾ ਆਗੂਆਂ ਨੇ ਦੱਸਿਆ ਕਿ ਸੀਐਚਵੀ ਵਰਕਰ ਨਾਲ ਆਏ ਦਿਨ ਪੰਜਾਬ ਚ ਕੋਈ ਨਾ ਕੋਈ ਘਾਤਕ ਤੇ ਗੈਰ ਘਾਤਕ ਹਾਦਸਾ ਵਾਪਰਿਆ ਰਹਿੰਦਾ ਹੈ।

ਜਿੱਥੇ ਸਭ ਜਗਾ ਸੀਐਚਵੀ ਕਾਮੇ ਪੂਰੀ ਲਗਨ ਮਿਹਨਤ ਨਾਲ ਦਿਨ ਰਾਤ ਮਿਹਨਤ ਕਰਕੇ ਲਾਈਨਾਂ ਚਲਾਉਂਦੇ ਨੇ ਅਤੇ ਘਰ ਘਰ ਤਕ ਸਪਲਾਈ ਨਿਰਵਿਘਨ ਪਹੁੰਚਾਉਂਦੇ ਨੇ ਓਥੇ ਹੀ ਸਵਾਲ ਉੱਠਦਾ ਹੈ ਕਿ ਹਰ ਦੂਜੇ ਤੀਜੇ ਮਹੀਨੇ ਤਨਖਾਹ ਨਾ ਜਾਰੀ ਹੋਣ ਤੇ ਰੋਸ ਜਿਤਾਉਣਾ ਪੈਦਾ ਹੈ ਇਸੇ ਤਰਾਂ ਇਸ ਵਾਰ ਵੀ ਪਿਛਲੇ ਮਹੀਨੇ ਦੀ ਤਨਖਾਹ ਅੱਜ ਦੀ ਤਰੀਕ ਤਕ ਵੀ ਜਾਰੀ ਨਹੀਂ ਹੋਈ। 
ਜਿਸ ਵਜੋਂ ਮੁੱਖ ਇੰਚਾਰਜ ਡਿਵੀਜ਼ਨ ਗੜਸ਼ੰਕਰ ਦੇ ਐਕਸੀਅਨ ਸਾਹਿਬ ਨੂੰ ਮਿਲਿਆ ਗਿਆ ਜਿਹਨਾ ਨੇ ਭਰੋਸਾ ਦਿੱਤਾ ਸੀ ਕਿ ਸ਼ਾਮ ਤਕ ਤਨਖਾਹ ਜਾਰੀ ਹੋ ਜਾਵੇਗੀ ਪਰ ਉਹ ਵੀ ਇਕ ਲਾਰਾ ਹੀ ਲਗਾ ਦਿੱਤਾ ਸੀ। ਜਿਸ ਕਰਕੇ ਅੱਜ ਡਿਵੀਜ਼ਨ ਦਫ਼ਤਰ ਅੱਗੇ ਅੱਜ ਮਜਬੂਰਨ ਧਰਨਾ ਦਿੱਤਾ ਗਿਆ ਅਤੇ ਡਿਵੀਜ਼ਨ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਜਦੋਂ ਤਕ ਤਨਖਾਹ ਜਾਰੀ ਨਹੀਂ ਹੁੰਦੀ ਇਸੇ ਤਰਾ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ।
ਇਸ ਡੀ.ਐਮ.ਐਫ.ਆਗੂ ਮੁਕੇਸ਼ ਕੁਮਾਰ ਅਤੇ ਹੰਸਰਾਜ ਗੜ੍ਹਸ਼ੰਕਰ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਇਹਨਾਂ ਦੀਆਂ ਤਨਖਾਹਾਂ ਜਲਦੀ ਕਰਨ ਦੀ ਅਪੀਲ ਕੀਤੀ, ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਜਲਦੀ ਜਾਰੀ ਨਾ ਕੀਤੀਆਂ ਤਾਂ ਡੀਐਮਐਫ ਦੇ ਆਗੂ ਅਤੇ ਵਰਕਰ ਵੀ ਇਸ ਸੰਘਰਸ਼ ਵਿੱਚ ਵਰਕਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ਾਮਿਲ ਹੋਣਗੇ।
        ਇਸ ਸਮੇਂ ਮੌਜੂਦਾ ਡਿਵੀਜ਼ਨ ਆਗੂ ਅਮਰਵੀਰ ਸਿੰਘ ,ਰੌਸ਼ਨ,ਅਜੇ ਕੁਮਾਰ ,ਕਿਸ਼ਨ,ਦੀਦਾਰ ਸਿੰਘ, ਕੁਲਵੰਤ, ਮਨੋਜ ਕੁਮਾਰ, ਸੰਦੀਪ, ਗੌਰਵ ਕੁਮਾਰ, ਗੁਰਪ੍ਰੀਤ, ਰਵੀ,ਨਿੱਕਾ ਬੈਂਸ ਅਤੇ ਹੋਰ ਸਾਥੀ ਮੌਜੂਦ ਸਨ।