ਮੋਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।
ਮੋਹਾਲੀ- ਐਸੋਸੀਏਸ਼ਨ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਮਹਿਲਾ ਦਿਵਸ ਦਾ ਆਨੰਦ ਮਾਨਿਆ। ਸਟੇਜ ਦਾ ਸੰਚਾਲਨ ਮਹਿਲਾਵਾਂ ਨੇ ਪੁਰਸ਼ਾਂ ਦੇ ਸਹਿਯੋਗ ਨਾਲ ਬਹੁਤ ਖੂਬਸੂਰਤੀ ਨਾਲ ਨਿਭਾਇਆ। ਸਭ ਤੋਂ ਪਹਿਲਾਂ ਸਾਰਿਆਂ ਨੇ ਤੰਬੋਲਾ ਖੇਡਿਆ ਫਿਰ ਸ੍ਰੀਮਤੀ ਅਵਤਾਰ ਕੌਰ ਨੇ ਇਸ ਦਿਹਾੜੇ ਔਰਤਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਸਭ ਦੇ ਮਨੋਰੰਜਨ ਲਈ ਮਹਿਲਾਵਾਂ ਵੱਲੋਂ ਗੀਤ ਗਾਏ ਗਏ, ਸ਼੍ਰੀਮਤੀ ਪ੍ਰੋਮਿਲਾ ਸਿੰਘ ਨੇ ਡਾਂਸ ਅਤੇ ਸ੍ਰੀਮਤੀ ਮਨੀ ਕੰਗ ਨੇ ਭੰਗੜਾ ਪਾ ਕੇ ਪ੍ਰੋਗਰਾਮ ਦਾ ਰੰਗ ਬੰਨ ਦਿੱਤਾ। ਪੁਰਸ਼ ਮੈਂਬਰਾਂ ਨੂੰ ਕੁਇਜ਼ ਵਿੱਚ ਸਵਾਲ ਪੁੱਛੇ ਗਏ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਡਾਕਟਰ ਪੰਕਜ਼ਪ੍ਰੀਤ ਸਿੰਘ, ਮੁੱਖੀ, ਫਿਜ਼ਿਓਥਰੈਪੀ ਵਿਭਾਗ, ਗੁਰੂ ਗ੍ਰੰਥ ਸਾਹਿਬ ਆਲਮੀ ਯੂਨੀਵਰਸਿਟੀ, ਫਤਿਹਗੜ੍ਹ ਨੇ ਬਜ਼ੁਰਗਾਂ ਦੇ ਗੋਡਿਆਂ ਤੇ ਹੱਡੀਆਂ ਬਾਰੇ ਬੜੇ ਦਿਲਚਸਪ ਢੰਗ ਨਾਲ ਲੈਕਚਰ ਦਿੱਤਾ। ਗਿਰਣ ਤੋਂ ਬਚਣ ਲਈ ਕਈ ਨੁਕਤੇ ਵੀ ਦਸੇ। ਉਨ੍ਹਾਂ ਨੇ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਮੈਂਬਰਾਂ ਲਈ ਭਵਿੱਖ ਵਿੱਚ ਇਕ ਫਿਜ਼ਿਓਥਰੈਪੀ ਕੈਂਪ ਲਗਾਉਣ ਲਈ ਵੀ ਹਾਮੀ ਭਰੀ।
ਰਿਫਰੈਸ਼ਮੈਂਟ ਵਿਚ ਛੋਲੇ ਪੂੜੀਆਂ ਤੇ ਚਾਹ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਹੋਇਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਬਰੇਡੀਅਰ ਜੇ ਐਸ ਜਗਦੇਵ, ਮੀਤ ਪ੍ਰਧਾਨ ਸ੍ਰ ਜਰਨੈਲ ਸਿੰਘ, ਸਕੱਤਰ ਈਵੈਂਟਸ ਸ੍ਰ ਹਰਜਿੰਦਰ ਸਿੰਘ, ਸ੍ਰ ਨਰਿੰਦਰ ਸਿੰਘ ਤੇ ਨਿਰੰਜਨ ਸਿੰਘ ਹੋਰਾਂ ਦੀ ਬਹੁਤ ਮਿਲਵਰਤਨ ਰਹੀ।
ਅੰਤ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਨੱਚਦਿਆਂ ਟੱਪਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ।