ਪੀ ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵਿਖੇ ਮੱਕੀ ਦੇ ਦੋਗਲੇ ਬੀਜ ਉਤਪਾਦਨ ਬਾਬਤ ਸਿਖਲਾਈ ਦਾ ਆਯੋਜਨ
ਹੁਸ਼ਿਆਰਪੁਰ- ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵਿਖੇ ਮੱਕੀ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨਿਟਿਕਸ ਵਿਭਾਗ, ਪੰਜਾਬ ਐੇਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬੀਤੇ ਦਿਨੀਂ ਮੱਕੀ ਦੇ ਦੋਗਲੇ ਬੀਜ ਉਤਪਾਦਨ ਬਾਬਤ ਸਿਖਲਾਈ ਦਾ ਆਯੋਜਨ ਕੀਤਾ ਗਿਆ।ਇਸ ਸਿਖਲਾਈ ਵਿੱਚ ਹੁਸ਼ਿਆਰਪੁਰ ਜਿਲੇ ਦੇ ਵੱਖ-ਵੱਖ ਪਿੰਡਾਂ ਦੇ 28 ਅਗਾਂਹਵਧੂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਪਹੁੰਚੇ ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਿਖਲਾਈ ਦੇ ਮਨੋਰਥ ਬਾਰੇ ਦੱਸਿਆ।ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਕਿਸਾਨ ਭਲਾਈ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ।
ਡਾ. ਸੁਰਿਂਦਰ ਕੌਰ ਸੰਧੂ, ਪ੍ਰਮੁੱਖ ਮੱਕੀ ਬਰੀਡਰ ਅਤੇ ਇੰਚਾਰਜ, ਮੱਕੀ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੰਜਾਬ ਐੇਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੱਕੀ ਦੀ ਕਾਸ਼ਤ ਦੀਆਂ ਸੰਭਾਵਨਾਵਾਂ, ਮੌਜੂਦਾ ਸਥਿਤੀ, ਔਕੜਾਂ ਅਤੇ ਦਰਪੇਸ਼ ਚੁਨੌਤੀਆਂ ਬਾਰੇ ਕਿਸਾਨਾਂ ਸਨਮੁੱਖ ਵਿਚਾਰ ਰੱਖੇ।
ਇਸ ਮੌਕੇ ਪੰਜਾਬ ਐੇਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ, ਡਾ. ਗਗਨਦੀਪ ਸਿੰਘ, ਮੱਕੀ ਬਰੀਡਰ, ਡਾ. ਤਰਵਿੰਦਰ ਪਾਲ ਸਿੰਘ, ਸੀਨੀਅਰ ਫਸਲ ਬਰੀਡਰ, ਡਾ. ਮਹੇਸ਼ ਕੁਮਾਰ, ਪ੍ਰਮੁੱਖ ਫਸਲ ਵਿਗਿਆਨੀ, ਡਾ. ਜਵਾਲਾ ਜਿੰਦਲ, ਪ੍ਰਮੁੱਖ ਕੀਟ ਵਿਗਿਆਨੀ ਅਤੇ ਡਾ. ਹਰਲੀਨ ਕੌਰ, ਪ੍ਰਮੁੱਖ ਪੌਦਾ ਰੋਗ ਵਿਗਿਆਨੀ ਨੇ ਵੱਖ-ਵੱਖ ਵਿਸ਼ਿਆਂ- ਮੱਕੀ ਦਾ ਦੋਗਲਾ ਬੀਜ ਉਤਪਾਦਨ, ਪੋ੍ਰਸੈਸਿੰਗ, ਗਰੇਡਿੰਗ ਅਤੇ ਬੀਜ ਦੀ ਸੰਭਾਲ, ਮੱਕੀ ਦੀ ਕਾਸ਼ਤ ਲਈ ਨਵੀਨਤਮ ਉਤਪਾਦਨ ਤਕਨੀਕਾਂ ਅਤੇ ਮੱਕੀ ਦੇ ਕੀੜਿਆਂ ਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦੌਰਾਨ ਕਿਸਾਨਾਂ ਨੇ ਮਾਹਿਰਾਂ ਨਾਲ ਆਪਣੇ ਖਦਸ਼ਿਆਂ ਬਾਬਤ ਖੁੱਲ ਕੇ ਵਿਚਾਰ-ਚਰਚਾ ਕੀਤੀ ਅਤੇ ਕਿਸਾਨਾਂ ਨੂੰ ਖੇਤੀ ਸਾਹਿੱਤ ਵੀ ਉਪਲਬਧ ਕਰਵਾਇਆ ਗਿਆ।
ਅੰਤ ਵਿੱਚ ਡਾ. ਪ੍ਰਭਜੋਤ ਕੌਰ, ਸਹਾਇਕ ਪ੍ਰੋਫੇੈਸਰ (ਪੌਦ ਸੁਰੱਖਿਆ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਸਿਖਲਾਈ ਵਿੱਚ ਆਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।