ਪ੍ਰਿੰਸੀਪਲ ਹਰਭਜਨ ਕਲੱਬ ਮਾਹਿਲਪੁਰ ਨੇ ਇਨਾਮੀ ਰਾਸ਼ੀ ਵਿੱਚ ਚੋਖਾ ਵਾਧਾ ਕੀਤਾ
ਮਾਹਿਲਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੀ ਇੱਕ ਮੀਟਿੰਗ ਸ. ਕੁਲਵੰਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 2026 ਦੇ ਟੂਰਨਾਮੈਂਟ ਦੀਆਂ ਮਿਤੀਆਂ ਅਤੇ ਇਨਾਮੀ ਰਾਸ਼ੀ ਵਿੱਚ ਵਾਧਾ ਕਰਨ ਦੇ ਮਤਿਆਂ ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। 63 ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਕਲੱਬ ਵਰਗ ਦੇ ਜੇਤੂ ਨੂੰ 3 ਲੱਖ ਅਤੇ ਉਪ ਜੇਤੂ ਨੂੰ 2 ਲੱਖ, ਕਾਲਜ ਵਰਗ ਵਿੱਚ ਸਵਾ ਲੱਖ ਅਤੇ ਇੱਕ ਲੱਖ ਅਤੇ ਅਕੈਡਮੀ ਵਰਗ ਵਿੱਚ 75 ਅਤੇ 50 ਹਜ਼ਾਰ ਦਾ ਨਗਦ ਇਨਾਮ ਟਰਾਫੀਆਂ ਸਮੇਤ ਦਿੱਤਾ ਜਾਵੇਗਾ।

2026 ਵਿੱਚ ਇਹ ਟੂਰਨਾਮੈਂਟ 13 ਤੋਂ 20 ਫਰਵਰੀ 2026 ਤੱਕ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਫਰਵਰੀ 2025 ਵਿੱਚ ਕਰਵਾਏ ਗਏ 62ਵੇਂ ਟੂਰਨਾਮੈਂਟ ਦੇ ਬਜਟ ਦਾ ਵੇਰਵਾ ਵੀ ਪੇਸ਼ ਕੀਤਾ ਗਿਆ। ਕਲੱਬ ਪ੍ਰਧਾਨ ਨੇ ਪਿਛਲੇ ਟੂਰਨਾਮੈਂਟ ਵਿੱਚ ਖਿਡਾਰੀਆਂ, ਦਾਨੀਆਂ ,ਸਹਿਯੋਗੀਆਂ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਾਲਜ ਦੇ ਸਟਾਫ ਅਤੇ ਪ੍ਰਿੰਸੀਪਲ ਸਮੇਤ ਸਿੱਖ ਵਿੱਦਿਅਕ ਕੌਂਸਲ ਦੇ ਸਹਿਯੋਗ ਤੇ ਮਾਣ ਮਹਿਸੂਸ ਕੀਤਾ। ਕਲੱਬ ਦੀ ਐਗਜੈਕਟਿਵ ਨੇ ਟੀਮਾਂ ਨੂੰ ਦਿੱਤੇ ਜਾਂਦੇ ਡੀਏ,ਟੀਏ ਵਿੱਚ ਵੀ ਵਾਧੇ ਨੂੰ ਪ੍ਰਵਾਨਗੀ ਦਿੱਤੀ।
ਅਗਲੇ ਸਾਲ ਤੋਂ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਟੀਮ ਨੂੰ ਡੇਲੀ 15 ਹਜ਼ਾਰ, ਪੰਜਾਬ ਦੀਆਂ ਟੀਮਾਂ ਨੂੰ 12 ਅਤੇ ਅਕੈਡਮੀਆਂ ਨੂੰ 10000 ਦਿੱਤਾ ਜਾਵੇਗਾ। ਮਹਿਮਦਵਾਲ ਦੇ ਤਾਰਾ ਸਿੰਘ ਬੈਂਸ ਵੱਲੋਂ ਨਿਊਜ਼ੀਲੈਂਡ ਅਤੇ ਹਵੇਲੀ ਨਿਵਾਸੀ ਚੰਦਰ ਸ਼ੇਖਰ ਮੈਨਨ ਵੱਲੋਂ ਜਰਮਨ ਵਿੱਚ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਟਰੱਸਟ ਖੋਲ੍ਹੇ ਜਾਣ ਦੀ ਤਜਵੀਜ਼ ਵੀ ਪੇਸ਼ ਕੀਤੀ। ਉਹਨਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜੋ ਇਸ ਟੂਰਨਾਮੈਂਟ ਵਿੱਚ ਆਪਣਾ ਉਚੇਚਾ ਯੋਗਦਾਨ ਪਾਉਂਦੇ ਹਨ।
ਇਸ ਮੀਟਿੰਗ ਵਿੱਚ ਕਲੱਬ ਪ੍ਰਧਾਨ ਕੁਲਵੰਤ ਸਿੰਘ ਸੰਘਾ ਤੋਂ ਇਲਾਵਾ ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ, ਦਲਜੀਤ ਸਿੰਘ ਬੈਂਸ ਕੈਨੇਡਾ, ਅੱਛਰ ਕੁਮਾਰ ਜੋਸ਼ੀ ,ਡਾਕਟਰ ਪਰਮਪ੍ਰੀਤ ਕੈਂਡੋਵਾਲ, ਪ੍ਰਿੰਸੀਪਲ ਪਰਵਿੰਦਰ ਸਿੰਘ, ਬਲਜਿੰਦਰ ਮਾਨ, ਤਰਲੋਚਨ ਸਿੰਘ ਸੰਧੂ ,ਮਾਸਟਰ ਬਨਿੰਦਰ ਸਿੰਘ, ਜਮਸ਼ੇਰ ਸਿੰਘ ਤੰਬੜ, ਰੁਪਿੰਦਰ ਜੋਤ ਸਿੰਘ, ਅਰਵਿੰਦਰ ਸਿੰਘ ਹਵੇਲੀ, ਸੇਵਕ ਸਿੰਘ ਬੈਂਸ, ਦਲਜੀਤ ਸਿੰਘ ਯੂਕੇ, ਹਰਦੇਵ ਸਿੰਘ ਆਦਿ ਨੇ ਸ਼ਾਮਿਲ ਹੋ ਕੇ ਆਪਣੇ ਰਚਨਾਤਮਿਕ ਵਿਚਾਰ ਪੇਸ਼ ਕੀਤੇ।