ਸਕੂਲ ਆਫ਼ ਪੰਜਾਬੀ ਸਟੱਡੀਜ਼ ਅਤੇ ਪੰਜਾਬ ਆਰਟਸ ਕੌਂਸਲ ਦੁਆਰਾ 'ਪੰਜਾਬੀ ਦਲਿਤ ਸਾਹਿਤ: ਚੇਤਨਾ ਅਤੇ ਪ੍ਰਤੀਬਿੰਬ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਮਿਤੀ 10 ਮਾਰਚ 2025 ਨੂੰ ਪੰਜਾਬੀ ਦਲਿਤ ਸਾਹਿਤ: ਚੇਤਨਾ ਤੇ ਚਿੰਤਨ ਵਿਸ਼ੇ ਉੱਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਸੈਸ਼ਨ ਵਿੱਚਪ੍ਰੋ. ਯੋਗ ਰਾਜ ਮੁਖੀ ਪੰਜਾਬੀ ਵਿਭਾਗ ਨੇ ਮਹਿਮਾਨ ਸ਼ਖਸ਼ਿਅਤਾਂ ਦਾ ਸਵਾਗਤ ਕਰਦੇ ਕਿਹਾ ਕਿ ਇਸ ਸੈਮੀਨਾਰ ਦੀ ਸਾਰਥਕਤਾ ਅਜੋਕੇ ਸਮਿਆਂ ਵਿੱਚ ਵਧੇਰੇ ਲਾਹੇਬੰਦ ਹੋਵੇਗੀ ਉਹਨਾਂ ਕਿਹਾ ਦਲਿਤ ਸਾਹਿਤ ਚਿੰਤਨ ਰਾਹੀਂ ਪੰਜਾਬ ਦੇ ਵਿਭਿੰਨ ਮਸਲਿਆਂ ਸੰਬੰਧੀ ਸੰਵਾਦ ਰਚਾਉਣਾ ਇਸ ਸੈਮੀਨਾਰ ਦਾ ਪ੍ਰਮੁੱਖ ਉਦੇਸ਼ ਹੈ।ਪ੍ਰੋ. ਯੋਗਰਾਜ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਵੇਂ ਪੰਜਾਬ ਬਹੁਤ ਸਾਰੇ ਸੰਕਟਾਂ ਵਿੱਚ ਫਸਿਆ ਹੋਇਆ ਹੈ ਪਰ ਇਸਦੀ ਨਵ ਸਿਰਜਣਾ ਲਈ ਸਾਨੂੰ ਸੁਪਨੇ ਜ਼ਰੂਰ ਲੈਣੇ ਚਾਹੀਦੇ ਹਨ।

ਇਸ ਦੌਰਾਨ ਮਹਿਮਾਨ ਸ਼ਖਸ਼ੀਅਤਾਂ ਨੇ ਸ਼ਮਾਂ ਰੌਸ਼ਨ ਕਰਨ ਦੀ ਰਸ਼ਮ ਨਿਭਾਈ ਅਤੇ ਨਾਲ ਹੀ ਪੰਜਾਬੀ ਅਧਿਐਨ ਸਕੂਲ ਦੇ ਨਵੇਂ ਖੋਜ ਅੰਕ ਪਰਖ ਨੂੰ ਲੋਕ ਅਰਪਣ ਕੀਤਾ। ਇਸ ਦੌਰਾਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਪ੍ਰਸਿੱਧ ਕਵੀ ਸਵਰਨਜੀਤ ਸਵੀ ਨੇ ਉਦਘਾਟਨੀ ਸ਼ਬਦ ਬੋਲਦੇ ਕਿਹਾ ਕਿ ਅਜੋਕੇ ਸਮੇਂ ਪੰਜਾਬ ਦੀ ਹਾਲਤ ਚਿੰਤਾ ਜਨਕ ਹੈ ਪਰ ਅਜਿਹੇ ਪ੍ਰੋਗਰਾਮਾਂ ਜ਼ਰੀਏ ਨਵੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ। ਕੁੰਜੀਵਤ ਭਾਸ਼ਣ ਵਿੱਚ ਉੱਘੇ ਪੰਜਾਬੀ ਨਾਟਕਕਾਰ ਸਵਰਾਜਬੀਰ ਨੇ ਦਲਿਤ ਅਛੂਤ ਅਤੇ ਸ਼ੂਦਰ ਸ਼ਬਦਾਂ ਦੀ ਪਰੰਪਰਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਅੰਬੇਦਕਰ ਦੇ ਹਵਾਲੇ ਨਾਲ ਪੰਜਾਬੀ ਦਲਿਤ ਮਨੁੱਖ ਸੰਬੰਧੀ ਗੱਲ ਕਰਦੇ ਕਿਹਾ ਕਿ ਦਲਿਤ ਮਨੁੱਖ ਨੂੰ ਜਾਤ ਪਾਤ ਦੇ ਵਿਤਕਰੇ ਪਰਛਾਵਿਆਂ ਵਾਂਗ ਚੁੰਬੜੇ ਹੋਏ ਹਨ ਅਤੇ ਸਾਨੂੰ ਸਮਾਜ ਦੇ ਇਸ ਤਬਕੇ ਦੇ ਸੱਚ ਨੂੰ ਗੰਭੀਤਰਾ ਨਾਲ ਦੇਖਣ ਦੀ ਲੋੜ ਹੈ। ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਚਿੰਤਕ ਅਮਰਜੀਤ ਗਰੇਵਾਲ ਨੇ ਵਿਚਾਰ ਵਿਅਕਤ ਕਰਦੇ ਕਿਹਾ ਕਿ ਪੰਜਾਬ ਦੇ ਮਸਲਿਆਂ ਨੂੰ ਵਿਚਾਰਨ ਲਈ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਸਮਝਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਤਪਾਦਨ ਲਈ ਜ਼ਮੀਨ, ਪੂੰਜੀ ਅਤੇ ਤਕਨੀਕ ਪ੍ਰਮੁੱਖ ਸਰੋਤ ਹਨ ਪਰ ਇਹਨਾਂ ਤਿੰਨਾਂ ਨਾਲ ਸੰਬੰਧਿਤ ਲੋਕਾਂ ਦਾ ਸ਼ੋਸ਼ਣ ਵਧ ਰਿਹਾ ਹੈ।
ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੋ. ਜਸਵਿੰਦਰ ਸਿੰਘ ਨੇ ਸਾਹਿਤ ਦੀ ਸਮਾਜਕ ਉਪਯੋਗਤਾ ਬਾਰੇ ਚਰਚਾ ਕਰਦੇ ਕਿਹਾ ਕਿ ਸਾਹਿਤ ਸਾਨੂੰ ਸਾਹ ਲੈਣਾ ਅਤੇ ਚੰਗਾ ਇਨਸਾਨ ਬਣਨਾ ਸਿਖਾਉਂਦਾ ਹੈ। ਸਮਾਜ ਦੇ ਸਾਰੇ ਮਸਲਿਆਂ ਦਾ ਹੱਲ ਮਨੁੱਖ ਦੀ ਆਂਤਰਿਤ ਸੰਵੇਦਨਾ ਰਾਹੀਂ ਹੀ ਹੋ ਸਕਦਾ ਹੈ। ਇਸ ਕਰਕੇ ਸਾਨੂੰ ਆਪਣੀ ਆਤਮਾ ਦੀਆਵਾਜ਼ ਸੁਣਨੀ ਚਾਹੀਦੀ ਹੈ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਪ੍ਰੋ. ਸਰਬਜੀਤ ਸਿੰਘ ਨੇ ਕਿਹਾ ਕਿ ਦਲਿਤ ਸਾਹਿਤ ਚਿੰਤਨ ਸਮਾਜ ਦੇ ਇੱਕ ਅਜਿਹੇ ਵਰਗ ਦੀ ਸਮੱਸਿਆ ਹੈ ਜੋ ਸਦਾ ਤੋਂ ਹੀ ਸਮਾਜਕ ਸ਼ੋਸ਼ਣ ਦਾ ਸ਼ਿਕਾਰ ਰਿਹਾ ਹੈ।
ਸੈਸ਼ਨ ਦੇ ਅੰਤ ਵਿੱਚ ਪ੍ਰੋ. ਉਮਾ ਸੇਠੀ ਜੀ ਨੇ ਮਹਿਮਾਨ ਸ਼ਖਸੀਅਤਾਂ ਦਾ ਧੰਨਵਾਦ ਕੀਤਾ।