2 ਦਿਸੰਬਰ ਦਾ ਹਕਮਨਾਮਾ ਇਤਿਹਾਸ ਦੇ ਸਨਹਿਰੀ ਪੰਨਿਆਂ ਤੇ ਦਰਜ ਹੋ ਗਿਆ, ਪਰ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ - ਗਿਆਨੀ ਹਰਪ੍ਰੀਤ ਸਿੰਘ

ਨਵਾਂਸ਼ਹਿਰ, 9 ਮਾਰਚ (ਗਰਬਖਸ਼ ਸਿੰਘ ਮਹੇ) - ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਹਿੰਦਰ ਸਿੰਘ ਹਸੈਨਪੁਰ ਦੇ ਗ੍ਰਹਿ ਪਿੰਡ ਹਸੈਨਪੁਰ ਵਿਖੇ ਅੱਜ ਸਿੱਖ ਕੌਮ ਦੀ ਸਰਬ ਊੱਚ ਅਦਾਲਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦਾ ਪੰਥਕ ਹਲਕਿਆਂ ਵਲੋਂ ਗਰਮਜੋਸ਼ੀ ਨਾਲ ਸਮਰਥਨ ਕੀਤਾ ਗਿਆ।

ਨਵਾਂਸ਼ਹਿਰ, 9 ਮਾਰਚ (ਗਰਬਖਸ਼ ਸਿੰਘ ਮਹੇ) - ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਹਿੰਦਰ ਸਿੰਘ ਹਸੈਨਪੁਰ ਦੇ ਗ੍ਰਹਿ ਪਿੰਡ ਹਸੈਨਪੁਰ ਵਿਖੇ ਅੱਜ ਸਿੱਖ ਕੌਮ ਦੀ ਸਰਬ ਊੱਚ ਅਦਾਲਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦਾ ਪੰਥਕ ਹਲਕਿਆਂ ਵਲੋਂ ਗਰਮਜੋਸ਼ੀ ਨਾਲ ਸਮਰਥਨ ਕੀਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਸਧਾਰ ਲਹਿਰ ਦੀ ਲੀਡਰਸ਼ਿਪ ਵਲੋਂ ਕਰਵਾਏ ਇਸ ਸਮਾਗਮ ‘ਚ ਪੰਥਕ ਹਿਤੈਸ਼ੀ ਭਾਵਨਾਵਾਂ ਵਾਲੇ ਸਮੂਹ ਆਗੂਆਂ ਵਲੋਂ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਇਲਾਕੇ ਭਰ ਚੋਂ ਇਕੱਤਰ ਹੋਏ ਵੱਡੀ ਤਾਦਾਦ ਵਿੱਚ ਵਰਕਰਾਂ ਵਲੋਂ ਭਰਪੂਰ ਸਮਰਥਨ ਕਰਦਿਆਂ, ਇਕ ਮੰਚ ‘ਤੇ ਇਕੱਤਰ ਹੋਣ ਦਾ ਸੰਕਲਪ ਲਿਆ ਗਿਆ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਵਿਖੇ ਸਣਾਇਆ 2 ਦਿਸੰਬਰ ਦਾ ਹਕਮਨਾਮਾ ਇਤਿਹਾਸ ਦੇ ਪੰਨਿਆਂ ‘ਤੇ ਸਨਹਿਰੀ ਅੱਖਰਾਂ ਦੀ ਤਰ੍ਹਾਂ ਦਰਜ ਹੋ ਗਿਆ, ਕਿਉਂਕਿ ਸਿੱਖ ਕੌਮ ਨੇ ਉਸ ਨੂੰ ਤਨ, ਮਨ ਤੇ ਧਨ ਨਾਲ ਸਵੀਕਾਰ ਕਰ ਲਿਆ। ਪਰ ਇਹ ਵੱਖਰੀ ਗੱਲ ਹੈ ਕਿ ਉਹ ਹਕਮਨਾਮਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ, ਜਿਨ੍ਹਾਂ ਨੇ ਉਸ ਹਕਮਨਾਮੇ ਦੀ ਮਾਲਖ਼ਾਲਫ਼ਤ ਕਰਨੀ ਆਰੰਭ ਕਰ ਦਿੱਤੀ।
ਉਨ੍ਹਾਂ ਆਖਿਆ ਕਿ ਜਿਨ੍ਹਾਂ ਦੇ ਉਸ ਹਕਮਨਾਮੇ ‘ਤੇ ਦਸਤਖ਼ਤ ਸਨ, ਉਨ੍ਹਾਂ ਦੀ, ਖ਼ਾਸ ਕਰਕੇ, ਮੇਰੀ ਵੱਡੇ ਪੱਧਰ ‘ਤੇ ਕਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ, ਜੋ ਕਿ ਅੱਜ ਤਕ ਜਾਰੀ ਹੈ। ਕੋਈ ਵੀ ਮੌਕਾ, ਛੋਟਾ ਹੋਵੇ ਜਾਂ ਵੱਡਾ, ਉਹ ਗਵਾਉਂਦੇ ਨਹੀਂ ਹਨ ਉਨ੍ਹਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ। ਚਾਹੇ ਉਸ ਵਾਸਤੇ ਉਨ੍ਹਾਂ ਨੂੰ ਫ਼ੇਕ ਆਈਡੀਆਂ ਬਣਾਉਣੀਆਂ ਪੈਣ, ਚਾਹੇ ਉਨ੍ਹਾਂ ਦੇ ਨਾਂ ਦੀਆਂ ਫ਼ੇਕ ਆਈਡੀਆਂ ਕਿਉਂ ਨਾ ਬਣਾਉਣੀਆਂ ਪੈਣ, ਉਨ੍ਹਾਂ ਨੇ ਕਦੇ ਕੋਈ ਮੌਕਾ ਖਹਿੰਜਾਇਆ ਨਹੀਂ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਉਸ ਸਮੇਂ ਦੌਰਾਨ ਉਨ੍ਹਾਂ ਨੂੰ ਇੱਕ ਜਾਣਕਾਰ ਅਕਾਲੀ ਆਗੂ ਨੇ ਕਿਸੇ ਦਾ ਸੰਦੇਸ਼ ਸੁਣਾਇਆ ਸੀ ਕਿ ਸੰਦੇਸ਼ ਭੇਜਣ ਵਾਲੇ ਨੇ ਆਖਿਆ ਸੀ ਕਿ ਉਹ ਉਨ੍ਹਾਂ ਨੂੰ ਏਨਾ ਕੁ ਜਲੀਲ ਕਰ ਦੇਣਗੇ ਕਿ ਜਥੇਦਾਰੀ ਤਾਂ ਕੀ, ਸਰੀਰ ਛੱਡਕੇ ਖ਼ੁਦਕੁਸ਼ੀ ਕਰਨ ‘ਤੇ ਮਜ਼ਬੂਰ ਹੋ ਜਾਵੋਗੇ। ਉਨ੍ਹਾਂ ਵਲੋਂ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਸੰਘਾ ਸਿੰਘ ਬਾਰੇ ਵੀ ਵਿਸਥਾਰਤ ਇਤਿਹਾਸਕ ਜਾਣਕਾਰੀ ਪੇਸ਼ ਕਰਕੇ, ਪੰਡਾਲ ‘ਚ ਬੈਠੇ ਵਰਕਰਾਂ ‘ਚ ਇੱਕ ਨਵੀਂ ਰੂਹ ਫੂਕੀ ਗਈ।
ਉਨ੍ਹਾਂ ਆਖਿਆ ਕਿ ਅੱਜ ਸਮਾਂ ਆ ਗਿਆ ਹੈ ਕਿ ਸਾਨੂੰ ਆਪਸੀ ਮਤਭੇਦ ਭੁਲਾਉਂਦੇ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਯਾਦਾ ਨੂੰ ਮੱਥਾ ਟੇਕਦਿਆਂ, ਪੰਥ ਅਤੇ ਪੰਜਾਬ ਦੇ ਅਸਲ ਮੱਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਅਤੇ ਇੱਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ।
ਇਸ ਮੌਕੇ ‘ਤੇ ਉਨ੍ਹਾਂ ਤੋਂ ਇਲਾਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਬਲਵੀਰ ਸਿੰਘ ਚੰਗਿਆੜਾ (ਅੰਤਰਰਾਸ਼ਟਰੀ ਸਿੱਖ ਪ੍ਰਚਾਰਕ), ਸਾਬਕਾ ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਤਰਲੋਚਨ ਸਿੰਘ ਦਪਾਲਪੁਰ, ਸਧਾਰ ਲਹਿਰ ਦੇ ਸੀਨੀਅਰ ਆਗੂ ਸ੍ਰੀ ਚਰਨਜੀਤ ਬਰਾੜ, ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਗੁਰਪ੍ਰਤਾਪ ਸਿੰਘ ਵਡਾਲਾ, ਸ੍ਰੀ ਸਰਜੀਤ ਸਿੰਘ ਰੋਖੜਾ ਸਮੇਤ, ਹੋਰ ਆਗੂਆਂ ਵਲੋਂ, ਦਸੰਬਰ ਦੇ ਫੈਸਲੇ ਦੌਰਾਨ ਵਾਪਰੇ ਸਮੂਹ ਘਟਨਾਕ੍ਰਮ ਸੰਬੰਧੀ ਵਿਚਾਰ ਪੇਸ਼ ਕਰਦਿਆਂ, ਖਰੀਆਂ-ਖਰੀਆਂ ਸੁਣਾਈਆਂ ਗਈਆਂ।
ਮੌਜੂਦਾ ਹਾਲਾਤਾਂ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਇੱਕ ਮੰਚ ‘ਤੇ ਇਕੱਤਰ ਹੋਣ ਦਾ ਸੁੰਚਾ ਦਿੱਤਾ ਗਿਆ।
ਇਸ ਮੌਕੇ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਉਪਰੋਕਤ ਸਮੂਹ ਆਗੂਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਆਏ ਵਿਸ਼ੇਸ਼ ਮਹਿਮਾਨਾਂ ਦਾ ਜਥੇਦਾਰ ਮਹਿੰਦਰ ਸਿੰਘ ਹਸੈਨਪੁਰ ਵਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਸ੍ਰੀ ਬਰਜਿੰਦਰ ਸਿੰਘ ਹਸੈਨਪੁਰ ਵਲੋਂ ਸਮੂਹ ਸੰਗਤਾਂ ਦੀ ਖੂਬ ਸੇਵਾ ਕੀਤੀ ਗਈ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।
ਇਸ ਮੌਕੇ ‘ਤੇ ਮੋਹਣ ਸਿੰਘ (ਹਲਕਾ ਬੰਗਾ), ਬੀਬਾ ਜਸਵੀਰ ਕੌਰ, ਮਨਮੋਹਨ ਸਿੰਘ ਖੇੜਾ, ਮਨਰਾਜ ਸਿੰਘ ਲੁਬਾਣਗੜ, ਸਰਜੀਤ ਸਿੰਘ ਬੱਪਾਰਾਏ, ਸਰਵਣ ਸਿੰਘ ਫਿਲੌਰ, ਬਾਬਾ ਨਾਰੰਗ ਸਿੰਘ ਜੀ (ਮੰਜੀ ਸਾਹਿਬ ਵਾਲੇ), ਬਾਬਾ ਠਾਕੁਰ ਸਿੰਘ ਜੀ (ਗੜਪਧਾਣਾ), ਸ੍ਰੀ ਕਲਦੀਪ ਸਿੰਘ (ਦੋਆਬਾ ਕਿਸਾਨ ਯੂਨੀਅਨ), ਢਾਡੀ ਗੁਰਦੀਪ ਸਿੰਘ (ਊੜਾਪੜ), ਜਥੇਦਾਰ ਜਰਨੈਲ ਸਿੰਘ (ਨਵਾਂਸ਼ਹਿਰ), ਰੇਸ਼ਮ ਸਿੰਘ (ਨਵਾਂਸ਼ਹਿਰ), ਜਸਵਿੰਦਰ ਸਿੰਘ (ਕਾਹਮਾ), ਸਰਵਿੰਦਰ ਸਿੰਘ (ਥਾਂਦੀ), ਅਵਤਾਰ ਸਿੰਘ, ਦਲਬੀਰ ਸਿੰਘ (ਜਹਿਲ), ਗੁਰਦੇਵ ਸਿੰਘ (ਜਹਿਲ), ਮਹਿੰਦਰ ਸਿੰਘ (ਜਹਿਲ), ਸੋਹਣ ਸਿੰਘ (ਮਾਹਲ), ਮਨਜੀਤ ਸਿੰਘ (ਕੈਨੇਡਾ), ਜਸਪਾਲ ਸਿੰਘ ਵਿਰਕ (ਸਰਪੰਚ ਬੀਰਵਾਲ), ਗਰਦਿਆਲ ਸਿੰਘ (ਕੰਨੜ), ਪਰਵਿੰਦਰ ਸਿੰਘ (ਕਿਤਣਾ) ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।