ਕਚਹਿਰੀ ਕਲਰਕ ਯੂਨੀਅਨ ਕਮੇਟੀ ਦੀ ਮੀਟਿੰਗ 'ਚ ਚਰਨਜੀਤ ਸਿੰਘ ਚੇਅਰਮੈਨ ਤੇ ਭੁਪਿੰਦਰ ਸਿੰਘ ਬੰਗੜ ਬਣੇ ਪ੍ਰਧਾਨ

ਗੜ੍ਹਸ਼ੰਕਰ, 29 ਅਗਸਤ- ਅੱਜ ਕਚਹਿਰੀ ਕਲਰਕ ਯੂਨੀਅਨ ਦੇ ਸਮੂਹ ਮੈਂਬਰਾਂ ਦੀ ਅਗਵਾਈ ਹੇਠ ਮੀਟਿੰਗ ਬੁਲਾਈ ਗਈ। ਜੋ ਮਤਾ 25 ਅਗਸਤ ਨੂੰ ਪਾਇਆ ਗਿਆ ਸੀ ਅਤੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਸੀ। ਉਸ ਮਤੇ ਨੂੰ ਸਮੂਹ ਮੈਂਬਰਾਂ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।

ਪੁਰਾਣੀ ਕਮੇਟੀ ਦਾ ਸਮਾਂ ਖਤਮ ਹੋ ਜਾਣ ਕਾਰਨ ਹੁਣ ਨਵੀਂ ਕਮੇਟੀ ਇਸ ਪ੍ਰਕਾਰ ਚੁਣੀ ਗਈ। ਜਿਸ ਵਿਚ ਚਰਨਜੀਤ ਸਿੰਘ ਨੂੰ ਬਤੌਰ ਚੇਅਰਮੈਨ, ਭੁਪਿੰਦਰ ਸਿੰਘ ਬੰਗੜ ਨੂੰ ਪ੍ਰਧਾਨ, ਸੁਰੇਸ਼ ਕੁਮਾਰ ਬੈਂਸ ਨੂੰ ਵਾਈਸ ਪ੍ਰਧਾਨ, ਮੁਹੰਮਦ ਸਲੀਮ ਨੂੰ ਸੈਕਟਰੀ, ਗੌਰਵ ਜੀਤ ਹੀਰ ਨੂੰ ਜੁਆਇੰਟ ਸੈਕਟਰੀ, ਦੀਪਕ ਕੁਮਾਰ ਨੂੰ ਖਜ਼ਾਨਚੀ, ਬਲਦੇਵ ਰਾਜ ਬਿੱਲਾ ਨੂੰ ਮੁੱਖ ਬੁਲਾਰਾ ਵਜੋਂ ਅਹੁਦਾ ਸੰਭਾਲਿਆ ਗਿਆ ।
ਸਾਰੇ ਚੁਣੇ ਅਹੁਦੇਦਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਇਹ ਭਰੋਸਾ ਦਿਵਾਇਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਮੂਹ ਕਲਰਕ ਵੀਰਾਂ ਅਤੇ ਭੈਣਾਂ ਨੇ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਤੇ ਸਮੂਹ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਗੋਲਡੀ, ਨਵਦੀਪ, ਵਿਨੂ ਅਟਵਾਲ, ਸਮੀਰ, ਰਾਜਾ ਅਟਵਾਲ, ਰੋਹਿਤ, ਮਨੀ ਕੁਮਾਰ, ਸ਼ਸ਼ੀ ਕੁਮਾਰ, ਅਨੁਰਾਧਾ, ਬੇਵੀ, ਸ਼੍ਰੀਰਾਮ, ਮਨਮੋਹਨ ਲਾਲ, ਰਾਹੁਲ, ਰਾਹੁਲ ਜਿੰਦਲ ਅਤੇ ਹੋਰ ਸੂਝਵਾਨ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।