ਪਹਿਲਵਾਨ ਪਾਲ ਸਿੰਘ ਦੋਸਾਂਝ ਦੀ ਯਾਦ ਚ ਅੰਡਰ 15(ਲੜਕੇ) ਪੰਜਾਬ ਸਟੇਟ ਫਰੀ ਸਟਾਈਲ ਕੁਸ਼ਤੀ ਚੈਂਪੀਅਨਸ਼ਿਪ

ਹੁਸ਼ਿਆਰਪੁਰ- ਸਵ ਪਹਿਲਵਾਨ ਪਾਲ ਸਿੰਘ ਦੋਸਾਂਝ ਦੀ ਯਾਦ ਚ ਅੰਡਰ 15(ਲੜਕੇ) ਪੰਜਾਬ ਸਟੇਟ ਫਰੀ ਸਟਾਈਲ ਕੁਸ਼ਤੀ ਚੈਂਪੀਅਨਸ਼ਿਪ ਦਾ ਆਯੋਜਨ ਚੰਦ ਪਹਿਲਵਾਨ ਅਤੇ ਕੋਚ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਬਸੀ ਕਲਾਂ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ। ਇਸ ਦੌਰਾਨ ਮੈਂਬਰ ਪਾਰਲੀਮੈਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ।

ਇਸ ਮੌਕੇ ਪੰਜਾਬ ਭਰ ਤੋਂ 100 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ। ਮੁਕਾਬਲਿਆਂ ਨੂੰ 38 ਕਿਲੋਗ੍ਰਾਮ ਤੋਂ ਲੈਕੇ 85ਕਿਲੋਗ੍ਰਾਮ ਤਕ 10 ਵਰਗਾਂ ਵਿਚ ਵੰਡਿਆ ਗਿਆ। ਇਸ ਮੌਕੇ 38 ਕਿਲੋਗ੍ਰਾਮ ਵਿਚੋਂ ਅਮ੍ਰਿਤਪਾਲ ਜਲੰਧਰ, 41ਕਿਲੋਗ੍ਰਾਮ ਚੋਂ ਯਸ਼ਨ, 44 ਚੋਂ ਜਗਦੀਸ਼ ਜਲੰਧਰ, 48 ਚੋਂ ਅੰਸ਼ ਅਮ੍ਰਿਤਸਰ, 52 ਚੋਂ ਰਮਨਦੀਪ ਸੰਗਰੂਰ, 57 ਚੋਂ ਜੈਲਪ੍ਰੀਤ ਸਿੰਘ ਜਲੰਧਰ ਅਤੇ 62 ਕਿਲੋਗ੍ਰਾਮ ਵਿਚੋਂ ਪ੍ਰਭਜੋਤ ਸਿੰਘ ਜਲੰਧਰ ਪਹਿਲੇ ਸਥਾਨ ਤੇ ਰਹੇ।
 68 ਕਿਲੋ ਵਰਗ ਵਿਚੋਂ ਪਰਨਾਮ ਫਰੀਦਕੋਟ ਨੇ ਪਹਿਲਾ, ਜਸਜੀਤ ਲੁਧਿਆਣਾ ਨੇ ਦੂਸਰਾ ਅਤੇ ਰੌਸ਼ਨ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 75ਕਿਲੋ ਵਰਗ ਚੋਂ ਧਨਵੀਰ ਜਲੰਧਰ ਨੇ ਪਹਿਲਾ, ਸ਼ੋਇਬ ਪਟਿਆਲਾ ਨੇ ਦੂਸਰਾ ਅਤੇ ਜੋਰਾਵਰ ਮਾਨਸਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 82 ਕਿਲੋ ਵਰਗ ਵਿਚੋਂ ਅਰਮਾਨ ਸਿੰਘ ਪਟਿਆਲਾ ਨੇ ਪਹਿਲਾ, ਸਮੀਰ ਲੁਧਿਆਣਾ ਨੇ ਦੂਜਾ ਅਤੇ ਰਣਵੀਰ ਮਾਨਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 
ਇਸ ਮੌਕੇ ਵਿੱਕੀ ਚੱਢਾ ਸਰਪੰਚ ਬਸੀ ਕਲਾਂ, ਸਨਿਤਾ ਦੇਵੀ ਸਰਪੰਚ ਬਠੁਲਾ, ਚਰਨਜੀਤ ਸਿੰਘ ਸਰਪੰਚ ਚੱਬੇਵਾਲ, ਭੁਪਿੰਦਰ ਸਿੰਘ ਸਰਪੰਚ ਸੈਦੋਪੱਟੀ, ਨੰਬਰਦਾਰ ਕਰਨੈਲ ਸਿੰਘ ਭੂਨੋਂ, ਦਲਜੀਤ ਸਿੰਘ ਸਰਪੰਚ ਭੂਨੋਂ, ਪੰਚ ਰਵਿੰਦਰ ਸਿੰਘ ਨੋਨਾ, ਸਤਵਿੰਦਰ ਸਿੰਘ ਜੰਡੋਲੀ, ਨਰੇਸ਼ ਕੁਮਾਰ ਜੰਡੋਲੀ, ਕਰਮਜੀਤ ਸਿੰਘ ਬਿੱਟਾ, ਕ੍ਰਿਸ਼ਨ ਗੋਪਾਲ, ਜਗਵੀਰ ਸਿੰਘ, ਬਰਮਦੱਤ ਰੱਤੀ, ਹਰਦੀਪ ਸਿੰਘ ਪਟਿਆਲਾ, ਵਿਜੈ ਕੁਮਾਰ, ਟਿੰਕੂ ਸਚਦੇਵਾ, ਬਲੂ ਪਹਿਲਵਾਨ, ਰਾਜਾ ਦੋਸਾਂਝ, ਜਸਵੀਰ ਸਿੰਘ ਸ਼ੀਰਾ ਆਦਿ ਮੌਜੂਦ ਰਹੇ। ਇਸ ਮੌਕੇ ਨਵ ਗਿੱਲ ਵਲੋਂ ਮੰਨਾ ਪਹਿਲਵਾਨ ਬਾਹੜੋਵਾਲ ਦਾ ਵਿਸ਼ਸ਼ੇ ਸਨਮਾਨ ਕੀਤਾ ਗਿਆ।