
ਸਰਕਾਰੀ ਹਾਈ ਸਕੂਲ ਅਲਾਚੌਰ ਤੋਂ ਸੁਰਿੰਦਰ ਪਾਲ ਹੋਏ ਸੇਵਾਮੁਕਤ।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਅਲਾਚੌਰ ਦੇ ਸਰਕਾਰੀ ਹਾਈ ਸਕੂਲ ਅਲਾਚੌਰ ਤੋਂ ਸਮਾਜਿਕ ਸਿੱਖਿਆ ਅਧਿਆਪਕ ਸੁਰਿੰਦਰਪਾਲ ਸੇਵਾਮੁਕਤ ਹੋ ਗਏ। ਉਹਨਾਂ ਦੀ ਸੇਵਾਮੁਕਤੀ ਵੇਲੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਦਿੱਤੀ ਗਈ । ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਅਲਾਚੌਰ ਦੇ ਸਰਕਾਰੀ ਹਾਈ ਸਕੂਲ ਅਲਾਚੌਰ ਤੋਂ ਸਮਾਜਿਕ ਸਿੱਖਿਆ ਅਧਿਆਪਕ ਸੁਰਿੰਦਰਪਾਲ ਸੇਵਾਮੁਕਤ ਹੋ ਗਏ। ਉਹਨਾਂ ਦੀ ਸੇਵਾਮੁਕਤੀ ਵੇਲੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇੱਕ ਸ਼ਾਨਦਾਰ ਪਾਰਟੀ ਦਿੱਤੀ ਗਈ । ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਸੇਵਾ ਮੁਕਤ ਮੁੱਖ ਅਧਿਆਪਕ ਸਰਵਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਰਿੰਦਰਪਾਲ ਆਪਣੇ ਕੰਮ ਪ੍ਰਤੀ ਹਮੇਸ਼ਾ ਸਮਰਪਿਤ ਰਹੇ ਅਤੇ ਉਨ੍ਹਾਂ ਦੇ ਵਿਸ਼ੇ ਸਮਾਜਿਕ ਸਿੱਖਿਆ ਦਾ ਨਤੀਜਾ ਹਮੇਸ਼ਾ 100 ਪ੍ਰਤੀਸ਼ਤ ਰਿਹਾ।ਮੈਡਮ ਸੁਖਵੰਤ ਕੌਰ ਨੇ ਸੁਰਿੰਦਰਪਾਲ ਦਾ ਪ੍ਰਸ਼ੰਸਾ ਪੱਤਰ ਪੜ੍ਹ ਕੇ ਸੁਣਾਇਆ।ਐਸ ਐਮ ਸੀ ਕਮੇਟੀ ਵਲੋਂ ਦੇਸ ਰਾਜ ਬਾਲੀ ਨੇ ਅਧਿਆਪਕਾ ਦੇ ਕਾਰਜਕਾਲ ਦੌਰਾਨ ਚੰਗੇ ਨਤੀਜਿਆਂ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਰਹਿਣ ਨੂੰ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਦੱਸਿਆ। ਸਟੇਜ ਸਕੱਤਰ ਦੀ ਭੂਮਿਕਾ ਡਿੰਪੀ ਖੁਰਾਣਾ ਸਟੇਟ ਐਵਾਰਡੀ ਅਧਿਆਪਕਾ ਨੇ ਬਾਖੂਬੀ ਨਿਭਾਈ।
ਸਮੂਹ ਸਕੂਲ ਸਟਾਫ਼ ਅਤੇ ਦੂਸਰੇ ਸਕੂਲ਼ਾਂ ਦੇ ਅਧਿਆਪਕਾਂ ਵਲੋਂ ਸੁਰਿੰਦਰਪਾਲ ਨੂੰ ਵਿਸ਼ੇਸ਼ ਤੌਰ ਤੇ ਤੋਹਫੇ ਦੇਕੇ ਸਨਮਾਨਿਤ ਕੀਤਾ। ਸੁਰਿੰਦਰਪਾਲ ਵਲੋਂ ਜਿੱਥੇ ਸਕੂਲ ਵਾਸਤੇ ਇੱਕੀ ਹਜਾਰ ਰੁਪਏ ਦਾਨ ਵਜੋਂ ਦਿੱਤੇ, ਉੱਥੇ ਸਕੂਲ ਦੇ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ,ਮਿਡ ਡੇ ਮੀਲ ਵਰਕਰਾਂ ਅਤੇ ਚੌਥਾ ਦਰਜ਼ਾ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ। ਸੁਰਿੰਦਰਪਾਲ ਦੇ ਨਾਲ ਉਨ੍ਹਾਂ ਦੀ ਸੁਪਤਨੀ ਸੁਨੀਤਾ ਰਾਣੀ, ਅਮਰਜੀਤ, ਹਰਜਿੰਦਰ ਲਾਲ ਭਰਾ, ਬਲਜੀਤ ਕੌਰ,ਨਿਰਮਲ ਕੁਮਾਰ,ਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।
ਸਕੂਲ ਵਲੋਂ ਮੁੱਖ ਅਧਿਆਪਕ ਸੰਜੀਵ ਕੁਮਾਰ, ਸੁਖਵੰਤ ਕੌਰ,ਰਿਤੂ ਸਰੀਨ,ਸੋਨੀਆ ਬਾਲੀ, ਡਿੰਪੀ ਖੁਰਾਣਾ, ਸਾਕਸ਼ੀ ਸਰੀਨ, ਸੁਖਵਿੰਦਰ ਕੌਰ, ਸੰਦੀਪ ਕੌਰ, ਮਨਪ੍ਰੀਤ ਰਾਏ,ਬਬੀਤਾ, ਕ੍ਰਿਸ਼ਮਾ,, ਨਵਜੋਤ ਕੁਮਾਰ, ਸੰਦੀਪ ਸਿੰਘ,ਸਰਵਣ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ,ਨੀਲਮ ਰਾਣੀ ਮੁੱਖ ਅਧਿਆਪਕ ,ਸਹਸ ਸਕੂਲ ਮਹਾਲੋਂ, ਪਿੰਡ ਦੇ ਸਰਪੰਚ ਸ਼ਿੰਗਾਰਾ ਸਿੰਘ, ਨੰਬਰਦਾਰ ਦੇਸ ਰਾਜ ਬਾਲੀ,ਐਸ ਐਮ ਸੀ ਚੇਅਰਮੈਨ ਦਲਜੀਤ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।
