ਅਖਨੂਰ ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਾ ਹੋਇਆ ਉਦਘਾਟਨ

ਜੰਮੂ, 28 ਫਰਵਰੀ- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਗੁਰਦੁਆਰਾ ਤਪੋ ਅਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਅਖਨੂਰ ਵਿਖੇ ਖੋਲੀ ਗਈ ਹੈ, ਜਿਸਦਾ ਉਦਘਾਟਨ ਅਖਨੂਰ ਹਲਕੇ ਦੇ ਵਿਧਾਇਕ ਮੋਹਨ ਲਾਲ ਭਗਤ ਵੱਲੋਂ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਡਾ. ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਬਹੁਤ ਹੀ ਘੱਟ ਰੇਟਾਂ 'ਤੇ ਕਲੀਨਿਕਲ ਟੈਸਟ ਮੁਹਈਆ ਕਰਵਾਉਣ ਲਈ ਮੈਡੀਕਲ ਸਕੀਮਾਂ ਚੱਲ ਰਹੀਆਂ ਹਨ | ਹੁਣ ਤਕ ਟਰਸਟ ਵੱਲੋਂ 125 ਦੇ ਲਗਭਗ ਸੰਨੀ ਓਬਰਾਏ ਕਲੀਨਿਕਲ ਲੈਬੋਰੇਟਰੀਆਂ ਖੋਲ੍ਹੀਆਂ ਗਈਆਂ ਹਨ ਤਾਂ ਕਿ ਜ਼ਰੂਰਤਮੰਦ ਲੋਕ ਇਨ੍ਹਾਂ ਤੋਂ ਫਾਇਦਾ ਲੈ ਸਕਣ। ਟਰੱਸਟ ਵੱਲੋਂ ਹੁਣ 150 ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ। 
ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਕਲੀਨਿਕਲ ਲੈਬੋਰੇਟਰੀਆਂ ਦੇ ਨਾਲ ਜਿੱਥੇ ਸਾਨੂੰ ਵਾਧੂ ਜਗ੍ਹਾ ਮਿਲ ਰਹੀ ਹੈ, ਉੱਥੇ ਟਰੱਸਟ ਵੱਲੋਂ ਡਿਜ਼ੀਟਲ ਐਕਸਰੇ, ਅਲਟਰਾ ਸਾਊਂਡ, ਫਿਜ਼ੀਓਥੈਰੇਪੀ ਸੈਂਟਰ, ਡੈਂਟਲ ਸੈਂਟਰ ਆਦਿ ਵੀ ਖੋਲ੍ਹੇ ਜਾ ਰਹੇ ਹਨ, ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ। 
ਉਦਘਾਟਨੀ ਸਮਾਰੋਹ ਡੀਜੀਪੀਸੀ (ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ) ਦੇ ਮੈਂਬਰ , ਪ੍ਰਧਾਨ ਰਣਜੀਤ ਸਿੰਘ ਤੋਹਰਾ, ਉਪ ਪ੍ਰਧਾਨ ਬਲਵਿੰਦਰ ਸਿੰਘ, ਮੈਂਬਰ ਗੁਰਮੀਤ ਸਿੰਘ ਅਤੇ ਸੰਯੁਕਤ ਸਕੱਤਰ ਰਣਵੀਰ ਸਿੰਘ ਸਮੇਤ ਕਈ ਹੋਰਨਾਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।