ਈ. ਐੱਮ.ਆਰ. ਸੀ. ਦੇ 'ਮੂਕਸ' ਪ੍ਰੋਗਰਾਮ ਨੂੰ 'ਐਜੂਕੇਸ਼ਨਲ ਫਿਲਮ ਫ਼ੈਸਟੀਵਲ' ਵਿੱਚ ਮਿਲੇਗਾ ਸਰਵੋਤਮ ਪੁਰਸਕਾਰ
ਪਟਿਆਲਾ, 28 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ.ਆਰ. ਸੀ.) ਪਟਿਆਲਾ ਵੱਲੋਂ ਤਿਆਰ ਕੀਤੇ ਗਏ ਇੱਕ 'ਮੂਕਸ' ਪ੍ਰੋਗਰਾਮ ਨੂੰ '26ਵੇਂ ਸੀ. ਈ. ਸੀ.-ਯੂ. ਜੀ. ਸੀ. ਐਜੂਕੇਸ਼ਨਲ ਫਿਲਮ ਫ਼ੈਸਟੀਵਲ' ਵਿੱਚ ਸਰਵੋਤਮ 'ਮੂਕਸ' ਪੁਰਸਕਾਰ ਲਈ ਚੁਣਿਆ ਗਿਆ ਹੈ। ਡਾਇਰੈਕਟਰ ਦਲਜੀਤ ਅਮੀ ਨੇ ਈ. ਐੱਮ.ਆਰ. ਸੀ., ਪਟਿਆਲਾ ਵਿਖੇ ਤਿਆਰ ਹੋਏ ਇਸ 'ਮੂਕਸ' ਪ੍ਰੋਗਰਾਮ ਬਾਰੇ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਮੂਕਸ ਸਵੈਯਮ ਪਲੇਟਫਾਰਮ ਲਈ ਤਿਆਰ ਕੀਤੇ ਗਏ 'ਐਨਵਾਇਰਨਮੈਂਟ ਪੋਲਿਸੀ ਐਂਡ ਐਡਮਨਿਸਟ੍ਰੇਸ਼ਨ' ਨਾਮਕ ਇੱਕ ਵੱਡੇ ਕੋਰਸ ਦਾ ਹਿੱਸਾ ਹੈ।

ਉਨ੍ਹਾਂ ਇਸ ਪ੍ਰੋਗਰਾਮ ਦੇ ਨਿਰਮਾਤਾ ਡਾ. ਤੇਜਿੰਦਰ ਸਿੰਘ, ਜੋ ਕਿ ਇਸ ਕੇਂਦਰ ਵਿਖੇ ਪ੍ਰੋਡਿਊਸਰ ਵਜੋਂ ਤਾਇਨਾਤ ਹਨ, ਨੂੰ ਇਸ ਵੱਕਾਰੀ ਪੁਰਸਕਾਰ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੂਕਸ' ਪ੍ਰੋਗਰਾਮ ਦੇ ਨਿਰਮਾਣ ਨਾਲ਼ ਜੁੜੀ ਸਮੁੱਚੀ ਪ੍ਰੋਡਕਸ਼ਨ ਟੀਮ ਅਤੇ ਵਿਸ਼ਾ ਵਸਤੂ ਮਾਹਿਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਇੱਕ ਅਜਿਹੇ ਕੇਂਦਰ ਵਜੋਂ ਕੰਮ ਕਰ ਰਿਹਾ ਹੈ ਜਿੱਥੇ ਦੇਸ ਭਰ ਤੋਂ ਵੱਖ-ਵੱਖ ਹੁਨਰ ਅਤੇ ਵੱਖ-ਵੱਖ ਸੰਸਥਾਵਾਂ ਉੱਚ-ਗੁਣਵੱਤਾ ਵਾਲੀ ਡਿਜੀਟਲ ਵਿਦਿਅਕ ਸਮੱਗਰੀ ਬਣਾਉਣ ਲਈ ਇਕੱਠੇ ਹੁੰਦੇ ਹਨ।
ਉਨ੍ਹਾਂ ਇਸ ਕੋਰਸ ਦੇ ਕੋਰਸ-ਕੋਆਰਡੀਨੇਟਰ ਡਾ. ਤੇਜਪਾਲ ਧੇਵਾ, ਸੈਂਟਰਲ ਯੂਨੀਵਰਸਿਟੀ ਆਫ਼ ਹਰਿਆਣਾ, ਮਹਿੰਦਰਗੜ੍ਹ ਅਤੇ ਵਿਸ਼ਾ ਵਸਤੂ ਮਾਹਿਰ ਡਾ. ਨੇਹਾ ਸਿੰਘ, ਸਹਾਇਕ ਪ੍ਰੋਫੈਸਰ, ਭਾਸਕਰਚਾਰੀਆ ਕਾਲਜ, ਦਿੱਲੀ ਯੂਨੀਵਰਸਿਟੀ ਦੇ ਵਡਮੁੱਲੇ ਯੋਗਦਾਨ ਨੂੰ ਸਲਾਹੁੰਦਿਆਂ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ। ਉਨ੍ਹਾਂ ਇਸ ਪ੍ਰੋਜੈਕਟ ਦੇ ਨਿਰਮਾਣ ਲਈ ਡਾ. ਤੇਜਿੰਦਰ ਸਿੰਘ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਸਦਕਾ ਇਹ ਸੰਭਵ ਹੋ ਸਕਿਆ ਹੈ।
ਡਾ. ਤੇਜਿੰਦਰ ਸਿੰਘ ਨੇ ਇਸ ਪ੍ਰਾਪਤੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਇਸ ਮੂਕਸ ਪ੍ਰੋਗਰਾਮ ਦੇ ਨਿਰਮਾਣ ਵਿੱਚ ਸ਼ਾਮਲ ਸਮੁੱਚੀ ਟੀਮ ਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਇਸ ਪ੍ਰਾਪਤੀ 'ਤੇ ਈ. ਐੱਮ.ਆਰ. ਸੀ. ਸਟਾਫ ਨੂੰ ਵਧਾਈ ਦਿੱਤੀ ਹੈ।