ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਨਰੂੜ ਵਿਖੇ ਸੰਸਥਾ ਵਲੋਂ ਡਾਕਟਰ ਦਲਜੀਤ ਸਿੰਘ ਅਜਨੋਹਾ ਦਾ ਸਨਮਾਨ ਕੀਤਾ ਗਿਆ: ਹਰਵਿੰਦਰ ਸਿੰਘ ਖਾਲਸਾ
ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਚਲਾਈ ਜਾ ਰਹੀ ਹੈ। ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਸੰਸਥਾ ਦੀ ਸਮੂਹ ਟੀਮ ਵੱਲੋਂ ਡਾਕਟਰ ਦਲਜੀਤ ਸਿੰਘ ਅਜਨੋਹਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਹਾਜਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ,ਡਾ.ਦਲਜੀਤ ਸਿੰਘ ਅਜਨੋਹਾ, ਪਰਮਜੀਤ ਸਿੰਘ ਅਜਨੋਹਾ PCS ,ਡਾ.ਤਰਸੇਮ ਸਿੰਘ,ਡਾ.ਰਣਜੀਤ ਸਿੰਘ, ਡਿਸਪੈਂਸਰੀ ਅਤੇ ਲੈਬੋਰਟਰੀ ਇਨਚਾਰਜ ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ,ਮਾਸਟਰ ਅਮਰੀਕ ਸਿੰਘ,ਮਾਸਟਰ ਸ਼ਾਮ ਸਿੰਘ ਅਜਨੋਹਾ, ਲੰਬਰਦਾਰ ਪਰਮਜੀਤ ਸਿੰਘ ਜਲਵੇਹੜਾ,ਹਰੀ ਸਿੰਘ ਭਾਮ, ਬਰਿੰਦਰ ਸਿੰਘ ਬਿੰਦਰ ਪੰਜੋੜਾ, ਪ੍ਰਿੰਸੀਪਲ ਜਗਪਾਲ ਸਿੰਘ, ਬਲਜੀਤ ਸਿੰਘ ਬਿੱਲਾ ਅਜਨੋਹਾ , ਪੰਚ ਗੁਰਮਤਿ ਸਿੰਘ ਅਜਨੋਹਾ,ਨਿਰਮਲ ਸਿੰਘ ਨਰੂੜ, ਉਂਕਾਰ ਸਿੰਘ ਖਾਲਸਾ ਨਰੂੜ, ਸੁਬੇਦਾਰ ਰਾਮ ਪਾਲ ਅਜਨੋਹਾ,ਮਾਸਟਰ ਹਰਬੰਸ ਸਿੰਘ ਅਜਨੋਹਾ, ਸੁਖਵਿੰਦਰ ਸਿੰਘ ਖਾਲਸਾ ਅਜਨੋਹਾ, ਮਨਪ੍ਰੀਤ ਸਿੰਘ,ਹਰਮਨ ਸਿੰਘ ਖਾਲਸਾ ਨਡਾਲੋਂ, ਲੈਬ ਟੈਕਨੀਸ਼ਨ ਗੁਰਪ੍ਰੀਤ ਸਿੰਘ, ਤਰਲੋਚਨ ਸਿੰਘ ਅਜਨੋਹਾ ਆਦਿ ਹਾਜ਼ਰ ਸਨ।