
ਪੀ ਐਸ ਪੀ ਸੀ ਐਲ ਵੱਲੋਂ ਮੋਹਾਲੀ ਖੇਤਰ ਲਈ ਨੋਡਲ ਸ਼ਿਕਾਇਤ ਸੈੱਲ ਦੇ ਸੰਪਰਕ ਨੰਬਰ ਜਾਰੀ
ਐਸ.ਏ.ਐਸ.ਨਗਰ, 22 ਫਰਵਰੀ: ਆਪਣੇ ਖਪਤਕਾਰਾਂ ਦੀ ਬਿਹਤਰ ਤਰੀਕੇ ਨਾਲ ਸੇਵਾ ਕਰਨ ਦੇ ਆਪਣੇ ਯਤਨਾਂ ਵਿੱਚ, ਪੀ ਐਸ ਪੀ ਸੀ ਐਲ ਨੇ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਮੋਹਾਲੀ ਖੇਤਰ ਵਿੱਚ ਕਾਰਜਸ਼ੀਲ ਨੋਡਲ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ।
ਐਸ.ਏ.ਐਸ.ਨਗਰ, 22 ਫਰਵਰੀ: ਆਪਣੇ ਖਪਤਕਾਰਾਂ ਦੀ ਬਿਹਤਰ ਤਰੀਕੇ ਨਾਲ ਸੇਵਾ ਕਰਨ ਦੇ ਆਪਣੇ ਯਤਨਾਂ ਵਿੱਚ, ਪੀ ਐਸ ਪੀ ਸੀ ਐਲ ਨੇ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਮੋਹਾਲੀ ਖੇਤਰ ਵਿੱਚ ਕਾਰਜਸ਼ੀਲ ਨੋਡਲ ਸ਼ਿਕਾਇਤ ਸੈੱਲਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ। ਜਾਣਕਾਰੀ ਦਿੰਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ, ਅਪਰੇਸ਼ਨ ਡਿਵੀਜ਼ਨ (ਸਪੈਸ਼ਲ), ਪੀ.ਐਸ.ਪੀ.ਸੀ.ਐਲ. ਮੋਹਾਲੀ, ਤਰਨਜੀਤ ਸਿੰਘ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਆਪਣੇ ਖਪਤਕਾਰਾਂ ਨੂੰ ਸ਼ਿਕਾਇਤਾਂ ਦਰਜ ਕਰਨ ਦੇ ਵੱਖ-ਵੱਖ ਤਰੀਕੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਚ ਅਪਰੇਸ਼ਨ ਡਿਵੀਜ਼ਨ (ਸਪੈਸ਼ਲ) ਮੋਹਾਲੀ ਅਧੀਨ ਬਣਾਏ ਗਏ ਨੋਡਲ ਸ਼ਿਕਾਇਤ ਕੇਂਦਰਾਂ ਦੇ ਫੋਨ ਨੰਬਰਾਂ 'ਤੇ ਸੰਪਰਕ ਕਰਕੇ ਵੀ ਖਪਤਕਾਰ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਇਲਾਕੇ ਅਨੁਸਾਰ ਵਰਗੀਕਰਨ ਕਰਦਿਆਂ ਸੀਨੀਅਰ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਫੇਜ਼-1 ਤੋਂ ਫੇਜ਼-6 ਮੁਹਾਲੀ (ਰਿਹਾਇਸ਼ੀ ਅਤੇ ਵਪਾਰਕ), ਪਿੰਡ ਮੁਹਾਲੀ, ਬਲੌਂਗੀ, ਦਾਊਂ, ਬੜਮਾਜਰਾ, ਗਰੀਨ ਐਨਕਲੇਵ , 36 ਵੈਸਟ ਅਤੇ ਨੇੜਲੇ ਪਿੰਡ, ਮੁੱਲਾਂਪੁਰ, ਨਵਾਂਗਾਓਂ, ਨੇੜਗਾਉਂ, ਨਿਊ ਚੰਡੀਗੜ੍ਹ, ਸੈਕਟਰ-125, ਸੈਕਟਰ-126 ਮੁਹਾਲੀ ਲਈ ਮੋਬਾਈਲ ਨੰਬਰ (ਨੋਡਲ ਸ਼ਿਕਾਇਤ ਕੇਂਦਰ-1) 96461-15973 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਨੋਡਲ ਸ਼ਿਕਾਇਤ ਕੇਂਦਰ-2 ਵੱਲੋਂ ਸੰਪਰਕ ਨੰਬਰ 96461-19214 ਰਾਹੀਂ ਫੇਜ਼-7 ਤੋਂ ਫੇਜ਼-11 ਮੋਹਾਲੀ (ਰਿਹਾਇਸ਼ੀ ਅਤੇ ਉਦਯੋਗਿਕ ਖੇਤਰ), ਮਟੌਰ, ਸੈਕਟਰ-48 ਸੀ, ਸੈਕਟਰ-76 ਤੋਂ 113 ਮੋਹਾਲੀ, ਸੋਹਾਣਾ, ਪਿੰਡ ਸਨੇਟਾ, ਭਾਗੋਮਾਜਰਾ, ਕੰਬਾਲੀ, ਕੁੰਬੜਾ, ਸਵਾੜਾ, ਚਡਿਆਲਾ ਤੇ ਆਈ ਟੀ ਸਿਟੀ ਲਈ ਸ਼ਿਕਾਇਤ ਨਿਵਾਰਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਉਕਤ ਤੋਂ ਇਲਾਵਾ ਖਪਤਕਾਰ, ਪੀ ਐਸ ਪੀ ਸੀ ਐਲ ਦੀ ਖਪਤਕਾਰ ਸੇਵਾ ਐਪ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਅਤੇ ਉਸ ਫੀਡਰ ਦੀ ਮੌਜੂਦਾ ਸਥਿਤੀ ਦਾ ਵੀ ਪਤਾ ਕਰ ਸਕਦੇ ਹਨ, ਜਿਸ ਰਾਹੀਂ ਖਪਤਕਾਰ ਦੇ ਵਿਸ਼ੇਸ਼ ਖੇਤਰ ਨੂੰ ਸਪਲਾਈ ਦਿੱਤੀ ਜਾਂਦੀ ਹੈ। ਉਹ ਸ਼ਿਕਾਇਤ ਦਰਜ ਕਰਵਾਉਣ ਲਈ ਟੋਲ ਫਰੀ ਨੰਬਰ 1912 'ਤੇ ਵੀ ਸੰਪਰਕ ਕਰ ਸਕਦੇ ਹਨ।
