ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ, ਪਨਾਮ ਦੀਆਂ ਵਿਿਦਆਰਥਣਾਂ ਨੇ ਯੂਨੀਵਰਸਿਟੀ ਪੱਧਰ ਤੇ 6ਵਾਂ, 7ਵਾਂ ਅਤੇ 9ਵਾਂ ਰੈਂਕ ਪ੍ਰਾਪਤ ਕੀਤਾ
ਗੜ੍ਹਸ਼ੰਕਰ, 20 ਫਰਵਰੀ- ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਗੜਸ਼ੰਕਰ ਦੀਆਂ ਵਿਿਦਆਰਥਣਾਂ ਨੇ ਯੂਨੀਵਰਸਿਟੀ ਪੱਧਰ ਤੇ 6ਵਾਂ, 7ਵਾਂ ਅਤੇ 9ਵਾਂ ਰੈਂਕ ਪ੍ਰਾਪਤ ਕੀਤਾ।

ਗੁਰਸੇਵਾ ਇੰਸਟੀਟਿਊਟ ਦੀ ਪ੍ਰਬੰਧਕੀ ਕਮੇਟੀ ਤੋਂ ਮੈਨੇਜਿੰਗ ਡਾਇਰੈਕਟਰ ਸਰਦਾਰਨੀ ਦਵਿੰਦਰ ਕੌਰ ਰਾਏ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜੇ ਵਿੱਚ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਸ਼ਹਿੰਦਾ ਸ਼ੇਖ ਨੇ ਬੀਐਸਸੀ ਓ ਟੀ ਟੀ ਵਿਚ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ 8 92 ਸੀਜੀਪੀਏ ਨਾਲ ਛੇਵਾਂ ਰੈਂਕ ਪ੍ਰਾਪਤ ਕੀਤਾ।ਸਮਰੀਨ ਜਹਾਨ ਨੇ 8 41 ਸੀਜੀਪੀਏ ਨਾਲ ਨੌਵਾਂ ਰੈਂਕ ਪ੍ਰਾਪਤ ਕੀਤਾ।
ਕਾਲਜ ਦੀ ਵਿਿਦਆਰਥਣ ਤਾਨਿਆ ਸੰਧੂ ਨੇ ਬੀਐਸਸੀ ਆਰਆਈਟੀ ਵਿੱਚ 8 31 ਸੀਜੀਪੀਏ ਨਾਲ ਸੱਤਵਾਂ ਰੈਂਕ ਪ੍ਰਾਪਤ ਕਰਦੇ ਹੋਏ ਕਾਲਜ ਦਾ ਨਾਮ ਰੋਸ਼ਨ ਕੀਤਾ।