62ਵੇਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਦੇ ਚੌਥੇ ਦਿਨ ਰੌਚਿਕ ਮੁਕਾਬਲੇ ਹੋਏ
ਹੁਸ਼ਿਆਰਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 62ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਚੌਥੇ ਦਿਨ ਰੌਚਿਕ ਖੇਡ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵੱਜੋਂ ਤਰਸੇਮ ਭਾਅ, ਕੁਲਸ਼ਿੰਦਰ ਸਿੰਘ,ਪਿ੍ਰੰ ਡਾ ਪਰਵਿੰਦਰ ਸਿੰਘ, ਹਰਨੇਕ ਸਿੰਘ ਬੈਂਸ, ਸੇਵਕ ਸਿੰਘ ਬੈਂਸ, ਸ਼ਵਿੰਦਰਜੀਤ ਸਿੰਘ ਰਿਟ ਐੱਸਪੀ, ਦਲਜੀਤ ਸਿੰਘ ਬੈਂਸ, ਮਹਿੰਦਰ ਭਾਟੀਆ, ਤਰਲੋਚਨ ਸਿੰਘ ਅਤੇ ਰੁਪਿੰਦਰਜੋਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।

ਅੱਜ ਦਿਨ ਦੇ ਪਹਿਲੇ ਅਕੈਡਮੀ ਵਰਗ (ਅੰਡਰ 18) ਦੇ ਮੈਚ ਵਿੱਚ ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਬਜਰਾਵਰ ਨੂੰ 1-0 ਦੇ ਫਰਕ ਨਾਲ ਹਰਾਇਆ। ਜੇਤੂ ਗੋਲ ਅਰਮਨ ਨਇਅਰ ਨੇ ਮੈਚ ਦੇ 53ਵੇਂ ਮਿੰਟ ਵਿੱਚ ਕੀਤਾ। ਕਲੱਬ ਵਰਗ ਦਾ ਦੂਜਾ ਮੈਚ ਆਈਐੱਫਸੀ ਫਗਵਾੜਾ ਅਤੇ ਰਾਜਸਥਾਨ ਯੂਨਾਇਟਡ ਐੱਫਸੀ ਵਿਚਕਾਰ ਹੋਇਆ। ਆਈਐੱਫਸੀ ਫਗਵਾੜਾ ਦੇ ਖਿਡਾਰੀ ਹਰਜੋਤ ਸਿੰਘ ਨੇ ਮੈਚ ਦਾ ਪਹਿਲਾ ਅਤੇ ਦੂਜਾ ਗੋਲ ਕ੍ਰਮਵਾਰ ਦੂਜੇ ਅਤੇ 19ਵੇਂ ਮਿੰਟ ਵਿੱਚ ਕੀਤਾ ਜਦਕਿ ਮੈਚ ਦੇ ਦੂਜੇ ਅੱਧ ਵਿੱਚ ਰਾਜਸਥਾਨ ਯੂਨਾਇਟਡ ਦੀ ਟੀਮ ਵੱਲੋਂ ਖਿਡਾਰੀ ਤਨਮੋਏ ਘੋਸ਼ ਅਤੇ ਨਾਥਾਨੇਲ ਚਿਲਹਾਂਗ ਨੇ ਕ੍ਰਮਵਾਰ 4ਵੇਂ ਅਤੇ 57ਵੇਂ ਮਿੰਟ ਵਿੱਚ ਇਕ ਇਕ ਗੋਲ ਕਰਕੇ ਮੁਕਾਬਲਾ ਬਰਾਬਰ ਕਰ ਦਿੱਤਾ। ਇਸ ਪਿਛੋਂ ਨਿਰਧਾਰਤ ਸਮੇਂ ਵਿੱਚ ਕੋਈ ਗੋਲ ਨਾ ਹੋਣ ਕਰਕੇ ਇਹ ਮੈਚ ਬਰਾਬਰ ਘੋਸ਼ਿਤ ਕੀਤਾ ਗਿਆ।
ਤੀਜੇ ਕਾਲਜ ਵਰਗ ਦੇ ਮੈਚ ਵਿੱਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਜੀਐੱਨਸੀ ਫਗਵਾੜਾ ਨੂੰ 3-0 ਦੇ ਅੰਤਰ ਨਾਲ ਹਰਾਇਆ। ਮੈਚ ਦੇ ਪਹਿਲੇ ਅੱਧ ਵਿੱਚ ਗੜ੍ਹਸ਼ੰਕਰ ਕਾਲਜ ਦੇ ਖਿਡਾਰੀ ਕਮਲਦੀਪ ਸਿੰਘ ਨੇ 32ਵੇਂ ਅਤੇ 40ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਤੀਜਾ ਗੋਲ ਗੁਰਵੀਰ ਸਿੰਘ ਨੇ 78ਵੇਂ ਮਿੰਟ ਵਿੱਚ ਦਾਗਿਆ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਅਨੁਸਾਰ ਕੱਲ੍ਹ ਹੋਣ ਵਾਲੇ ਮੈਚਾਂ ਵਿੱਚ ਖਾਲਸਾ ਕਾਲਜ ਮਾਹਿਲਪੁਰ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ, ਫੁੱਟਬਾਲ ਅਕੈਡਮੀ ਬੱਡੋਂ ਤੇ ਜੇਸੀਟੀ ਅਕੈਡਮੀ (ਅੰਡਰ -18) ਅਤੇ ਆਰਸੀਐੱਫ ਕਲੱਬ ਤੇ ਨਾਮਧਾਰੀ ਕਲੱਬ ਭਿੜਨਗੇ।