ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਦੀ ਹੋਈ ਕੋਰ ਕਮੇਟੀ ਦੀ ਮੀਟਿੰਗ

ਹੁਸ਼ਿਆਰਪੁਰ- ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਲੁਧਿਆਣਾ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਮੱਖ ਸਲਾਹਕਾਰ ਸ੍ਰੀ ਬਖਸ਼ੀਸ਼ ਸਿੰਘ ਬਰਨਾਲਾ, ਸੀ. ਸੀਨੀਅਰ ਮੀਤ ਪ੍ਰਧਾਨ ਜਵੰਦ ਸਿੰਘ, ਮੀਤ ਪ੍ਰਧਾਨ ਪਿਆਰਾ ਸਿੰਘ, ਵਿੱਤ ਸਕੱਤਰ ਪ੍ਰੇਮ ਕੁਮਾਰ ਅਗਰਵਾਲ, ਰਾਜ ਕੁਮਾਰ ਅਰੋੜਾ ਮੁੱਖ ਬੁਲਾਰਾ ਹਾਜ਼ਰ ਸਨ।

ਹੁਸ਼ਿਆਰਪੁਰ- ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ:) ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ ਭਵਨ ਲੁਧਿਆਣਾ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਮੱਖ ਸਲਾਹਕਾਰ ਸ੍ਰੀ ਬਖਸ਼ੀਸ਼ ਸਿੰਘ ਬਰਨਾਲਾ, ਸੀ. ਸੀਨੀਅਰ ਮੀਤ ਪ੍ਰਧਾਨ ਜਵੰਦ ਸਿੰਘ, ਮੀਤ ਪ੍ਰਧਾਨ ਪਿਆਰਾ ਸਿੰਘ, ਵਿੱਤ ਸਕੱਤਰ ਪ੍ਰੇਮ ਕੁਮਾਰ ਅਗਰਵਾਲ, ਰਾਜ ਕੁਮਾਰ ਅਰੋੜਾ ਮੁੱਖ ਬੁਲਾਰਾ ਹਾਜ਼ਰ ਸਨ। 
ਮੀਟਿੰਗ ਦੇ ਸ਼ੁਰੂ ਵਿੱਚ ਬੀਤੀ ਤਿਮਾਹੀ ਦੌਰਾਨ ਵਿਛੜੇ ਪੈਨਸ਼ਨਰ ਸਾਥੀਆਂ ਪ੍ਰਤੀ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਕੰਨਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਵਰਨ ਸਿੰਘ ਵਲੋਂ ਬੀਤੇ ਸਮੇ ਦੌਰਾਨ ਕੀਤੀਆਂ ਗਈਆਂ ਜੱਥੇਬੰਦਕ ਕਾਰਵਾਈਆਂ ਅਤੇ ਦੋ ਸਾਲਾਂ ਬਾਅਦ ਹੋਣ ਵਾਲੀ ਕੰਨਫੈਡਰੇਸ਼ਨ ਦੀ ਸੂਬਾਈ ਜਥੇਬੰਦਕ ਚੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਮੀਟਿੰਗ ਵਿੱਚ ਸ਼ਾਮਲ ਸਾਥੀਆਂ ਨੂੰ ਚੋਣ ਸਬੰਧੀ ਸੂਚਾਰੂ ਸੁਝਾਂਅ ਦੇਣ ਦੀ ਅਪੀਲ ਕੀਤੀ ਤਾਂ ਕਿ ਚੋਣ ਨੂੰ ਵਿਧੀਵੱਧ ਢੰਗ ਨਾਲ ਨੇਪਰੇ ਚਾੜ ਕੇ ਜੱਥੇਬੰਦੀ ਦੀ ਜੱਥੇਬੰਦਕ ਸ਼ਕਤੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
ਉਪਰੰਤ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਵਲੋਂ ਬੀਤੇ ਸਮੇਂ ਦੌਰਾਨ ਕੀਤੀਆਂ ਜੱਥੇਬੰਦਕ ਕਾਰਵਾਈਆਂ, ਸੰਘਰਸ਼ਾਂ ਅਤੇ ਸੂਬਾਈ ਚੋਣ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਪੰਜਾਬ ਦੇ ਸਮੁੱਚੇ ਪੈਨਸ਼ਨਰ ਸਾਥੀਆਂ ਵਲੋਂ ਸੰਘਰਸ਼ਾਂ ਦੌਰਾਨ ਏਕਤਾ ਦਾ ਸਬੂਤ ਦਿੰਦਿਆਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸੂਬਾਈ ਚੋਣਾਂ ਸਰਬਸਮਤੀ ਨਾਲ ਨੇਪਰੇ ਚਾੜਨ ਦੀ ਅਪੀਲ ਕੀਤੀ। 
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਸੂਬਾ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਦਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਸ਼੍ਰੀ ਅਜੈਬ ਸਿੰਘ ਭੰਗੂ ਅੰਬਾਲਾ, ਬਖਸ਼ੀਸ਼ ਸਿੰਘ ਬਰਨਾਲਾ, ਪਿਆਰਾ ਸਿੰਘ ਜਲੰਧਰ, ਜਵੰਦ ਸਿੰਘ ਗੁਰਦਾਸਪੁਰ, ਰਾਜਕੁਮਾਰ ਅਰੋੜਾ ਸੰਗਰੂਰ, ਗੁਰਦੀਪ ਸਿੰਘ ਵਾਲੀਆ ਪਟਿਆਲਾ, ਸੁਖਦੇਵ ਸਿੰਘ ਪੰਨੂ ਅੰਮ੍ਰਿਤਸਰ, ਅਜੀਤ ਸਿੰਘ ਤਰਨ ਤਾਰਨ, ਮਨਜੀਤ ਸਿੰਘ ਸੈਣੀ ਹੁਸ਼ਿਆਰਪੁਰ, ਸੁਖਮਿੰਦਰ ਸਿੰਘ ਢਿੱਲੋਂ, ਕਰਮਜੀਤ ਸ਼ਰਮਾ ਮੁਕਤਸਰ, ਅਜੈਬ ਸਿੰਘ ਅਲੀ ਸ਼ੇਰ ਮਾਨਸਾ, ਬਖਸ਼ੀਸ਼ ਸਿੰਘ ਜੀਰਾ, ਕੁਲਦੀਪ ਸਿੰਘ ਦੌੜਕਾ ਨਵਾਂ ਸ਼ਹਿਰ, ਭੁਪਿੰਦਰ ਸਿੰਘ ਜੱਸੀ ਸੰਗਰੂਰ, ਜਗਤਾਰ ਸਿੰਘ ਆਂਸਲ ਤਰਨਤਾਰਨ, ਮਹਿੰਦਰ ਸਿੰਘ ਧਾਲੀਵਾਲ, ਨੋਪਾ ਰਾਮ ਫਾਜਿਲਕਾ, ਆਰ.ਆਲ. ਪਾਂਧੀ ਸੰਗਰੂਰ, ਕੇਵਲ ਕ੍ਰਿਸ਼ਨ ਸ਼ਰਮਾ ਪਠਾਨਕੋਟ, ਦਰਸ਼ਨ ਲਾਲ ਟਟਿਆਲ ਜੁਗਿਆਲ ਨੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੈਨਸ਼ਨਰਾਂ ਅਤੇ ਮੁਲਾਜਮ ਜੱਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਅਨੇਕਾਂ ਸੰਘਰਸ਼ ਕਰਨ ਦੇ ਬਾਵਜੂਦ ਪੰਜਾਬ ਦੀ ਮਾਨ ਸਰਕਾਰ ਨੇ ਮੰਗਾਂ ਦੇ ਹੱਲ ਲਈ ਬਾਰ ਬਾਰ ਮੀਟਿੰਗ ਲਈ ਸਮਾਂ ਦੇਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਟਿੰਗ ਵਿੱਚ ਹਾਜਰ ਨਾ ਹੋ ਕੇ ਕਿਸੇ ਵੀ ਮੰਗ ਦਾ ਨਿਪਟਾਰਾ ਕਰਕੇ ਪੈਨਸ਼ਨਰਾਂ ਤੇ ਮੁਲਾਜਮਾਂ ਨਾਲ ਕੋਝਾ ਮਜਾਕ ਅਤੇ ਸੀਨੀਅਰ ਸਿਟੀਜਨਾਂ ਦਾ ਨਿਰਾਦਰ ਦਸਿਆ ਅਤੇ ਸਰਕਾਰ ਦੇ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। 
ਬੁਲਾਰਿਆਂ ਨੇ ਕਿਹਾ ਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀਆਂ ਪੈਨਸ਼ਨਰ/ਮੁਲਾਜਮ ਮਾਰੂ ਮਾੜੀਆਂ ਨੀਤੀਆਂ ਕਰਕੇ ਹੀ ਬਹੁਤ ਬੁਰੀ ਹਾਰ ਹੋਈ ਹੈ। ਇਸ ਮੌਕੇ ਪੰਜਾਬ ਸਰਕਾਰ ਤੋਂ ਪੈਨਸ਼ਨਰਾਂ ਦੇ 7ਵੇਂ ਤਨਖਾਹ ਕਮਿਸ਼ਨ ਅਤੇ ਰਹਿੰਦੀਆਂ ਕਿਸ਼ਤਾਂ ਦਾ ਬਕਾਇਆ ਕਿਸ਼ਤਾਂ ਵਿੱਚ ਦੇਣ ਦੇ ਕੈਬਨਿਟ ਕਮੇਟੀ ਦੀ ਸਿਫਾਰਸ਼ ਦਾ ਇੱਕ ਮਤੇ ਰਾਹੀਂ ਸਰਬਸਮੰਤੀ ਤਿੱਖਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਪੈਨਸ਼ਨਰਾਂ ਦਾ ਹਰ ਤਰ੍ਹਾਂ ਦਾ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ। 
ਕਨਫੈਡਰੇਸ਼ਨ ਦੀ ਸੂਬਾਈ ਚੋਣ 17 ਮਾਰਚ 2025 ਨੂੰ ਕਰਾਉਣ ਦਾ ਫੈਸਲਾ ਵੀ ਸਰਬਸਮੰਤੀ ਨਾਲ ਕੀਤਾ ਗਿਆ। ਇਸ ਚੋਣ ਪ੍ਰਕਿਰਿਆਂ ਨੂੰ ਨੇਪਰੇ ਚਾੜਨ ਲਈ ਇੱਕ ਚੋਣ ਪੈਨਲ ਦਾ ਗਠਨ ਕੀਤਾ ਗਿਆ ਜਿਸ ਦੇ ਕਨਵੀਨਰ ਸ੍ਰੀ ਮਦਨ ਗੋਪਾਲ ਸ਼ਰਮਾਂ ਅਮ੍ਰਿਤਸਰ ਅਤੇ ਜਗਦੀਸ਼ ਸਿੰਘ ਸਰਾਓ ਅਤੇ ਸਵਿੰਦਰ ਸਿੰਘ ਔਲੱਖ ਮੈਂਬਰ ਹੋਣਗੇ। ਇਸ ਨੀਯਤ ਕੀਤੇ ਚੋਣ ਪੈਨਲ ਦੀ ਦੇਖ ਰੇਖ ਵਿੱਚ 17 ਮਾਰਚ ਨੂੰ ਕਨਫੈਡਰੇਸ਼ਨ ਦੀ ਸੂਬਾਈ ਚੋਣ ਹੋਵੇਗੀ। 
ਇਸ ਮੌਕੇ ਬੁਲਾਰਿਆਂ ਨੇ ਪੈਨਸ਼ਨਰਾਂ ਤੇ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਨਾ ਕਰਕੇ ਪੂਰਾ ਲਾਭ ਨਾ ਦੇਣ, 2.59 ਦਾ ਗੁਣਾਂਕ ਲਾਗੂ ਨਾ ਕਰਨ, ਡੀ.ਏ. ਦੀਆਂ ਕਿਸ਼ਤਾਂ ਲਾਗੂ ਨਾ ਕਰਨ, ਏਰੀਅਰ ਨਾ ਦੇਣ, ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਨਾ ਕਰਨ, ਕੈਸ਼ਲੈਸ ਮੈਡੀਕਲ ਹੈਲਥ ਸਕੀਮ ਲਾਗੂ ਨਾ ਕਰਨ, ਕੇਂਦਰ ਤੇ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਅਤੇ ਮਾਨਯੋਗ ਵੱਖ ਵੱਖ ਅਦਾਲਤਾਂ ਵਲੋਂ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਫੈਸਲਿਆਂ ਨੂੰ ਵੀ ਲਾਗੂ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। 
ਅੰਤ ਵਿੱਚ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ ਮੀਟਿੰਗ ਦੌਰਾਨ ਪੈਨਸ਼ਨਰਾਂ ਵਲੋਂ ਉਠਾਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਮੰਗਾਂ ਦੀ ਪ੍ਰਾਪਤੀ ਲਈ ਇੱਕ ਮੁੱਠ ਹੋ ਕੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।ਉਨ੍ਹਾਂ ਸਮੂ੍ਹੰ ਹਾਜਰ ਪੈਨਸ਼ਨਰਾਂ ਨੂੰ 17 ਮਾਰਚ ਨੂੰ ਹੋਣ ਜਾ ਰਹੀ ਚੋਣ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਰਬਸਮੰਤੀ ਨਾਲ ਕਰਕੇ ਜੱਥੇਬੰਦਕ ਏਕਾ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ ਅਤੇ ਮੀਟਿੰਗ ਦੀ ਸਫਲਤਾ ਲਈ ਵੱਡੀ ਗਿਣਤੀ ਵਿੱਚ ਆਏ ਸਾਰੇ ਆਗੂਆਂ ਅਤੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।