
ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਦਫਤਰ ਰਿਹਾ ਬੰਦ
ਚੰਡੀਗੜ੍ਹ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਨੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਕਿਸਾਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਜੋਂ ਆਪਣਾ ਸੈਕਟਰ-41 ਚੰਡੀਗੜ੍ਹ ਸਥਿਤ ਦਫਤਰ ਪੂਰੇ ਦਿਨ ਲਈ ਬੰਦ ਰੱਖਿਆ। ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਮੀਤ ਪ੍ਰਧਾਨ ਦਰੋਨ ਸਿੰਘ ਸਿੱਧੂ, ਭੁਪਿੰਦਰ ਭਾਗੋਮਾਜਰੀਆ, ਤੇਜਾ ਸਿੰਘ ਥੂਹਾ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਜੁਆਇੰਟ ਸਕੱਤਰ ਕ੍ਰਿਸਨ ਰਾਹੀ, ਪ੍ਰੈਸ ਸਕੱਤਰ
ਚੰਡੀਗੜ੍ਹ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਨੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਕਿਸਾਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਜੋਂ ਆਪਣਾ ਸੈਕਟਰ-41 ਚੰਡੀਗੜ੍ਹ ਸਥਿਤ ਦਫਤਰ ਪੂਰੇ ਦਿਨ ਲਈ ਬੰਦ ਰੱਖਿਆ। ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਮੀਤ ਪ੍ਰਧਾਨ ਦਰੋਨ ਸਿੰਘ ਸਿੱਧੂ, ਭੁਪਿੰਦਰ ਭਾਗੋਮਾਜਰੀਆ, ਤੇਜਾ ਸਿੰਘ ਥੂਹਾ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਜੁਆਇੰਟ ਸਕੱਤਰ ਕ੍ਰਿਸਨ ਰਾਹੀ, ਪ੍ਰੈਸ ਸਕੱਤਰ ਅਮਰਜੀਤ ਸਿੰਘ ਬਠਲਾਣਾ, ਵਿੱਤ ਸਕੱਤਰ ਰਾਜੇ ਸਿੰਘ ਕੁਮਾਰ, ਸਲਾਹਕਾਰ ਬਲਵਿੰਦਰ ਸਿੰਘ, ਸੁਰਜਨ ਸਿੰਘ ਜਸਲ ਅਤੇ ਪੰਜਾਬ ਸਟੇਟ ਕਨਵੀਨਰ ਜਸਪਾਲ ਸਿੰਘ ਕੰਵਲ ਨੇ ਅਖਬਾਰਾਂ ਦੇ ਨਿਊਜ਼ ਪ੍ਰੈਸ ਰੀਲੀਜ਼ ਕਰਦੇ ਹੋਏ ਦੱਸਿਆ ਕਿ ਪੂਰੀ ਸੰਸਥਾ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ, ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਆਪਣੀ ਪ੍ਰਮੁੱਖ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ।
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਸੰਸਥਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਪਹਿਲਾਂ ਵੀ ਕਿਸਾਨ ਨੇਤਾ ਜਗਜੀਤ ਸਿੰਘ ਡੇਲਵਾਲ ਦੇ ਮਰਨ ਵਰਤ ਨੂੰ ਸਮਾਪਤ ਕਰਨ ਲਈ ਜਲਦੀ ਹੱਲ ਲੱਭ ਕੇ, ਕਿਸਾਨ ਨੇਤਾ ਦੀ ਜ਼ਿੰਦਗੀ ਬਚਾਉਣ ਲਈ ਅਪੀਲ ਕਰ ਚੁੱਕੀ ਹੈ ਪਰ ਸਰਕਾਰ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਮਰਥ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦੇ ਦਿਲਾਂ ਵਿੱਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ। ਹੁਣ ਭਾਵੇਂ ਮਰਨ ਵਰਤ ਨੂੰ 34 ਦਿਨ ਬੀਤ ਗਏ ਹਨ ਪਰ ਸਰਕਾਰ ਨੇ ਚੁਪੀ ਧਾਰੀ ਰੱਖੀ ਹੈ ਅਤੇ ਦੇਸ਼ ਦਾ ਅੰਨ ਦਾਤਾ ਕੜਾਕੇ ਦੀ ਠੰਢ ਵਿੱਚ ਸੜਕਾਂ ਤੇ ਰੁਲ ਰਿਹਾ ਹੈ, ਜੋ ਦੇਸ਼ ਲਈ ਬਹੁਤ ਮੰਦਭਾਗਾ ਹੈ। ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਭਰਿਆ ਰਵੱਈਆ ਅਪਣਾ ਕੇ, ਸ੍ਰੀ ਡੇਲਵਾਲ ਦੀ ਜ਼ਿੰਦ-ਜਾਨ ਨੂੰ ਬਚਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਚੁਪੀ ਦੇ ਕਾਰਨ ਹੀ ਅੱਜ ਦਾ ਪੰਜਾਬ ਬੰਦ ਸਾਹਮਣੇ ਆਇਆ ਹੈ। ਜਿਸ ਕਾਰਨ ਉਨ੍ਹਾਂ ਦੀ ਸੰਸਥਾ ਵੱਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਸਦਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਲਈ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀ ਹੈ। ਅੱਜ ਦੇ ਪੰਜਾਬ ਦੇ ਬੰਦ ਦੇ ਅੰਦੋਲਨ ਨੂੰ ਦੇਖਦਿਆਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਚੰਗੀ ਬਣੀ ਰਹੇ।
