पीपीसीबी ने चाइना डोर की बिक्री रोकने के लिए कई स्थानों पर की जांच
ਪਟਿਆਲਾ, 3 ਫਰਵਰੀ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਖੇਤਰੀ ਦਫ਼ਤਰ, ਪਟਿਆਲਾ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਅਤੇ ਖਰੀਦ ਨੂੰ ਰੋਕਣ ਲਈ ਜ਼ਿਲ੍ਹਾ ਪਟਿਆਲਾ ਵਿੱਚ ਵੱਖ-ਵੱਖ ਥਾਵਾਂ 'ਤੇ ਵਿਆਪਕ ਜਾਂਚ ਕੀਤੀ ਹੈ। ਇੰਜ. ਮੋਹਿਤ ਬਿਸ਼ਟ, ਐਸ.ਡੀ.ਓ., ਪੀ.ਪੀ.ਸੀ.ਬੀ. ਨੇ ਦੱਸਿਆ, ਕਿ ਇਹ ਇੰਜ. ਵਿਨੋਦ ਸਿੰਗਲਾ, ਜੇ.ਈ.ਈ. ਖੇਤਰੀ ਦਫਤਰ, ਪੀ.ਪੀ.ਸੀ.ਬੀ, ਪਟਿਆਲਾ ਅਤੇ ਇੰਜ. ਹਰਮਨਜੀਤ ਸਿੰਘ ਜੇ.ਈ.ਈ. ਨੇ ਮਿਉਂਸਪਲ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪਾਤੜਾਂ 'ਚ ਟਿੱਬਾ ਬਸਤੀ, ਪਬਲਿਕ ਸਕੂਲ ਰੋਡ, ਪਟਿਆਲਾ 'ਚ ਕਿਤਾਬ ਮਾਰਕੀਟ, ਅਚਾਰ ਬਜ਼ਾਰ, ਸਫਾਬਾਦੀ ਗੇਟ ਸਮਾਣਾ ਤਹਿਸੀਲ 'ਚ ਗਾਂਧੀ ਗਰਾਊਂਡ ਨੇੜੇ ਬੈਂਡ ਗਲੀ, ਧਨੀ ਰਾਮ ਬਜ਼ਾਰ।

ਰਾਜਪੁਰਾ ਤਹਿਸੀਲ 'ਚ ਪੁਰਾਣਾ ਰਾਜਪੁਰਾ, ਰਾਜਬਾਹਾ ਰੋਡ, ਐੱਮ ਐਲ ਏ ਰੋਡ, ਰਾਜਪੁਰਾ ਟਾਊਨ ਚੈਕਿੰਗ ਦੌਰਾਨ ਕਿਸੇ ਵੀ ਦੁਕਾਨ ਤੇ ਚਾਈਨਾ ਡੋਰ ਵਿਕਦੀ ਨਹੀਂ ਪਾਈ ਗਈ ਅਤੇ ਸਬੰਧਤ ਦੁਕਾਨਦਾਰਾਂ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਨਾ ਕਰਨ ਦੀ ਅਪੀਲ ਕੀਤੀ ਗਈ। ਨਾਲ ਹੀ, ਪੀਪੀਸੀਬੀਨੇ ਲੋਕਾਂ ਨੂੰ ਪਤੰਗ ਉਡਾਉਣ ਲਈ ਪਾਬੰਦੀਸ਼ੁਦਾ ਚਾਈਨਾ ਡੋਰ/ਮਾਂਝਾ/ਨਾਈਲੋਨ/ਸਿੰਥੈਟਿਕ ਧਾਗੇ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਬੋਰਡ ਨੇ ਲੋਕਾਂ ਦਾ ਸਹਿਯੋਗ ਮੰਗਦਿਆਂ ਕਿਹਾ ਹੈ ਕਿ ਜੇ ਕੋਈ ਚਾਈਨਾ ਡੋਰ ਦੀ ਵਿਕਰੀ, ਸਟੋਰੇਜ, ਸਪਲਾਈ, ਆਯਾਤ ਜਾਂ ਵਰਤੋਂ ਕਰਦਾ ਹੈ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸਦੀ ਸੂਚਨਾ ਟੋਲ-ਫ੍ਰੀ ਹੈਲਪਲਾਈਨ 1800-180-2810 'ਤੇ ਕਾਲ ਕਰਕੇ ਸਵੇਰੇ 9 ਵਜੇ ਤੋਂ ਸ਼ਾਮ 5:00 ਵਜੇ ਤਕ ਦਿੱਤੀ ਜਾ ਸਕਦੀ ਹੈ।