ਸ਼ਾਸਤਰੀ ਮਾਡਲ ਸਕੂਲ ਵਿਖੇ ਬੰਸਤ ਪੰਚਮੀ ਦਾ ਤਿਉਹਾਰ ਮਨਾਇਆ

ਐਸ ਏ ਐਸ ਨਗਰ, 1 ਫਰਵਰੀ– ਸ਼ਾਸਤਰੀ ਮਾਡਲ ਸਕੂਲ ਫੇਜ਼ 1 ਮੁਹਾਲੀ ਵਿਖੇ ਬੰਸਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਵਿਦਿਆਰਥੀਆਂ ਨੇ ਮਾਂ ਸਰਸਵਤੀ ਦੀ ਪੂਜਾ ਕੀਤੀ ਅਤੇ ਆਪਣੀ ਚੰਗੀ ਵਿਦਿਆ ਅਤੇ ਭਵਿੱਖ ਦੀ ਕਾਮਨਾ ਲਈ ਸੀਸ ਨਿਵਾਏ।

ਮਾਂ ਸਰਸਵਤੀ ਦੀ ਪੂਜਾ ਉਪਰੰਤ, ਬੱਚਿਆਂ ਨੇ ਸਰਸਵਤੀ ਦੀ ਉਸਤਤ ਵਿਚ ਭਜਨ ਅਤੇ ਗੀਤ ਗਾਏ। ਇਸ ਮੌਕੇ ਤੇ ਸਕੂਲ ਮੁੱਖੀ ਸ਼੍ਰੀਮਤੀ ਆਰ ਬਾਲਾ ਨੇ ਵੀ ਮਾਂ ਸਰਸਵਤੀ ਦੀ ਪੂਜਾ ਅਰਚਨਾ ਵਿੱਚ ਹਿੱਸਾ ਲਿਆ ਅਤੇ ਬੱਚਿਆਂ ਨੂੰ ਸਾਲਾਨਾ ਪ੍ਰੀਖਿਆਵਾਂ ਵਿੱਚ ਵਧੀਆ ਅੰਕਾਂ ਨਾਲ ਪਾਸ ਹੋਣ ਦੀ ਕਾਮਨਾ ਕੀਤੀ।
ਇਸ ਤੋਂ ਬਾਅਦ, ਸਕੂਲ ਵਿੱਚ ਪਤੰਗਬਾਜੀ ਦਾ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਰੰਗ-ਬਿਰੰਗੀਆਂ ਪਤੰਗਾਂ ਉਡਾਈਆਂ ਅਤੇ ਮੌਜ ਮਸਤੀ ਕੀਤੀ। ਇਸ ਦੌਰਾਨ, ਬੱਚਿਆਂ ਵਿੱਚ ਮਿੱਠੇ ਚਾਵਲ ਵੀ ਵੰਡੇ ਗਏ।
ਸਕੂਲ ਦੇ ਮੈਨੇਜਰ ਸ੍ਰੀ ਰਜਨੀਸ਼ ਸੇਵਕ ਨੇ ਕਿਹਾ ਕਿ ਸਕੂਲ ਵਿੱਚ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਮੋਬਾਈਲ ਫੋਨਾਂ ਤੋਂ ਬਾਹਰ ਨਿਕਲ ਕੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਭਾਰਤੀ ਸੱਭਿਆਚਾਰ ਨੂੰ ਯਾਦ ਰੱਖਣ।