ਐਮਐਲਏ ਨੂੰ ਕੋਰਟ ਕੰਪਲੈਕਸ ਤੇ ਹਸਪਤਾਲ ਦੀ ਆਰਸੀਸੀ ਸੜਕ ਬਣਾਉਣ ਲਈ ਦਿੱਤਾ ਮੰਗ ਪੱਤਰ

ਨਵਾਂਸ਼ਹਿਰ- ਜ਼ਿਲ੍ਹਾ ਬਾਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਨੇ ਐਮਐਲਏ ਹਲਕਾ ਨਵਾਂਸ਼ਹਿਰ ਡਾ ਨਛੱਤਰ ਪਾਲ ਹੁਣਾਂ ਨੂੰ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ, ਨਵਾਂਸ਼ਹਿਰ ਨੂੰ ਚੰਡੀਗੜ੍ਹ ਰੋਡ ਤੋਂ ਕੰਪਲੈਕਸ ਅਤੇ ਸਿਵਲ ਹਸਪਤਾਲ ਤੱਕ ਦੀ ਸੜਕ ਦਾ ਤੁਰੰਤ ਨਿਰਮਾਣ ਅਤੇ ਰਿਪੇਅਰ ਸੰਬੰਧੀ ਮੰਗ ਪੱਤਰ ਸੌਂਪਿਆ।

ਨਵਾਂਸ਼ਹਿਰ- ਜ਼ਿਲ੍ਹਾ ਬਾਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਨੇ ਐਮਐਲਏ ਹਲਕਾ ਨਵਾਂਸ਼ਹਿਰ ਡਾ ਨਛੱਤਰ ਪਾਲ ਹੁਣਾਂ ਨੂੰ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ, ਨਵਾਂਸ਼ਹਿਰ ਨੂੰ ਚੰਡੀਗੜ੍ਹ ਰੋਡ ਤੋਂ ਕੰਪਲੈਕਸ ਅਤੇ ਸਿਵਲ ਹਸਪਤਾਲ ਤੱਕ ਦੀ ਸੜਕ ਦਾ ਤੁਰੰਤ ਨਿਰਮਾਣ ਅਤੇ ਰਿਪੇਅਰ ਸੰਬੰਧੀ ਮੰਗ ਪੱਤਰ ਸੌਂਪਿਆ। 
ਉਨ੍ਹਾਂ ਬੇਨਤੀ ਕੀਤੀ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਜ਼ਿਲ੍ਹਾ ਕਚਹਿਰੀ ਕੰਪਲੈਕਸ, ਐਸ.ਬੀ. ਐਸਨਗਰ ਤੋਂ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਲੰਘਣਾਂ  ਹੁੰਦਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸ਼ਮਸ਼ੇਰ ਸਿੰਘ ਝਿੱਕਾ ਐਡਵੋਕੇਟ ਹੁਣਾਂ ਕਿਹਾ ਕਿ ਇਸ ਸੜਕ ਤੋਂ ਨਿਆਂਇਕ ਸਟਾਫ਼, ਵਕੀਲ ਅਤੇ ਜ਼ਿਲ੍ਹਾ ਬਾਰ ਕੰਪਲੈਕਸ ਦੇ ਹੋਰ ਵਿਜ਼ਟਰ ਚੰਡੀਗੜ੍ਹ ਰੋਡ ਤੋਂ ਕੰਪਲੈਕਸ ਅਤੇ ਸਿਵਲ ਹਸਪਤਾਲ ਵੱਲ ਆਉਂਣ ਵਾਲੀ ਇਸ ਸੜਕ ਨੂੰ ਬਣਾਉਣ ਦੀ ਪੁਰਜ਼ੋਰ ਬੇਨਤੀ ਕਰਦੇ ਹਾਂ। ਜ਼ਿਲ੍ਹਾ ਕਚਹਿਰੀ ਕੰਪਲੈਕਸ, ਹਾਲ ਹੀ ਵਿੱਚ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਇਮਾਰਤ ਵਿੱਚ ਤਬਦੀਲ ਕੀਤਾ ਗਿਆ ਹੈ। ਜਿਥੇ ਰੋਜ਼ਾਨਾ
150-200 ਵਾਹਨਾਂ ਦੇ ਨਾਲ ਪ੍ਰਤੀ ਦਿਨ 2 ਤੋਂ 3 ਹਜ਼ਾਰ ਲੋਕਾਂ ਦੇ ਲਈ
ਰੋਜ਼ਾਨਾ ਵਾਹਨਾਂ ਦੀ ਆਵਾਜਾਈ ਹੈ। ਸੜਕ ਦੀ ਹਾਲਤ ਬਹੁਤ ਖਸਤਾ ਹੈ। ਥਾਂ ਥਾਂ ਸੜਕ ਵਿਚਕਾਰ ਵੱਡੇ ਵੱਡੇ ਗੱਡੇ ਬਣੇ ਹੋਏ ਹਨ। ਜਿਸ ਨਾਲ ਜਿੱਥੇ ਰਾਹਗੀਰਾਂ ਨੂੰ ਐਕਸੀਡੈਂਟ ਹੋਣ ਕਾਰਨ ਸ਼ਰੀਰਕ ਤੌਰ ਤੇ ਸੱਟਾਂ ਲੱਗਣ ਨਾਲ ਪਰੇਸ਼ਾਨੀ ਹੁੰਦੀ ਹੈ ਉਥੇ ਹਸਪਤਾਲ ਦੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਜਾਣ ਵੀ ਗੁਆਣੀ ਪੈ ਸਕਦੀ ਹੈ। 
ਸੜਕ ਦੀ ਖ਼ਸਤਾ ਹਾਲਤ ਕਾਰਨ  ਰੋਜ਼ਾਨਾ ਦੁਰਘਟਨਾਵਾਂ ਹੁੰਦਿਆਂ ਹਨ। ਇਸ ਲਈ ਤੁਰੰਤ ਸੜਕ ਬਣਾਉਣ ਦੀ ਬੇਨਤੀ ਕਰਦੇ ਹਾਂ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਰੋਡ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਜਾਂਦੀ ਇਸ ਸੜਕ ਨੂੰ ਤਰਜੀਹੀ ਤੌਰ 'ਤੇ ਆਰਸੀਸੀ ਸੀਮਿੰਟ ਵਾਲੀ ਸੜਕ ਬਣਾਉਣ ਲਈ ਕਦਮ ਚੁੱਕੇ ਜਾਣ। 
ਇਸ ਮੌਕੇ ਪ੍ਰਧਾਨ ਸ਼ਮਸ਼ੇਰ ਸਿੰਘ ਝਿੱਕਾ ਐਡਵੋਕੇਟ ਜ਼ਿਲ੍ਹਾ ਬਾਰ ਐਸੋਸੀਏਸ਼ਨ ਐੱਸ.ਬੀ.ਐੱਸ. ਨਗਰ ਅਤੇ ਕਿ੍ਸ਼ਨ ਭੁੱਟਾ ਐਡਵੋਕੇਟ ਮੌਜੂਦ ਸਨ।