ਟਰੈਫਿਕ ਪੁਲਿਸ ਰਾਜਪੁਰਾ ਵੱਲੋਂ ਈ ਚਲਾਨ੍ ਦੀ ਹੋਈ ਸ਼ੁਰੂਆਤ

ਰਾਜਪੁਰਾ 25 ਜਨਵਰੀ- ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਸੜਕਾਂ ਤੇ ਖੜੇ ਵਾਹਨਾ ਦਾ ਈ ਚਲਾਨ੍ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਰੋਡ ਤੇ ਖੜੇ ਹੋਏ ਵਾਹਨ ਸਿਰਫ ਪਾਰਕਿੰਗ ਵਿੱਚ ਖੜਨ ਤੇ ਕਿਸੀ ਵੀ ਚਲਦੇ ਹੋਏ ਟਰੈਫਿਕ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

 ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਰੈਫਿਕ ਇੰਚਾਰਜ ਰਾਜਪੁਰਾ ਸਰਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਸਾਡੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਰਾਜਪੁਰਾ ਦੀ ਟਰੈਫਿਕ ਸਮੱਸਿਆ ਦੇ ਆਉਣ ਤੋਂ ਬਾਅਦ ਸਾਨੂੰ ਈ ਚਲਾਨ ਮਸ਼ੀਨ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ।  ਤੇ ਅਸੀਂ ਹੁਣ ਜਿਹੜੀ ਵੀ ਕੋਈ ਗੱਡੀ ਬਿਨਾਂ ਪਾਰਕਿੰਗ ਤੋਂ ਰੋਡ ਦੇ ਵਿੱਚ ਖੜੀ ਹੋਈ ਮਿਲ ਜਾਏਗੀ ਤਾਂ ਅਸੀਂ ਉਸਦਾ ਈ ਚਲਾਨ ਕਰਾਂਗੇ ਉਸਦਾ ਮੈਸੇਜ ਉਸ ਦੇ ਫੋਨ ਉੱਤੇ ਆ ਜਾਏਗਾ ਤੇ ਉਹ  ਚਲਾਨ ਉਸ ਗੱਡੀ ਦੇ ਖਾਤੇ ਵਿੱਚ ਪੈ ਜਾਇਆ ਕਰੇਗਾ। ਇਹ ਮੁਹਿੰਮ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਜਿਸ ਕਰਕੇ ਰਾਜਪੁਰਾ ਵਿੱਚ ਬਿਨਾਂ ਪਾਰਕਿੰਗ ਤੋਂ ਖੜਨ ਵਾਲੀ ਗੱਡੀਆਂ ਤੇ ਕਾਫੀ ਠੱਲ ਪਈ ਹੈ ਤੇ ਇਹ ਮੁਹਿਮ ਇਦਾਂ ਹੀ ਚਲਦੀ ਰਹੇਗੀ ਤਾਂ ਕਿ ਰਾਜਪੁਰਾ ਵਿੱਚ ਟਰੈਫਿਕ ਸਮੱਸਿਆ ਆ ਤੋਂ ਨਿਜਾਤ ਮਿਲ ਸਕੇ ਤੇ ਜਿਹੜੀਆਂ ਜਰੂਰੀ ਵਾਹਨ ਜਿਵੇਂ ਐਂਬੂਲੈਂਸ ਜਾਂ ਹੋਰ ਕੋਈ ਵਾਹਨ ਹੁੰਦਾ ਹੈ ਉਸ ਨੂੰ ਨਿਰਵਿਗਨ ਲੰਘਣ ਵਿੱਚ ਕੋਈ ਸਮੱਸਿਆ ਨਾ ਆਵੇ ਇਸ ਮੌਕੇ ਤੇ ਟਰੈਫਿਕ ਇੰਚਾਰਜ ਗੁਰਬਚਨ ਸਿੰਘ ਵੱਲੋਂ ਸੜਕ ਤੇ ਖੜੇ ਹੋਏ ਵਾਹਨਾਂ ਦਾ ਈ ਚਲਾਨ ਕੀਤਾ ਗਿਆ