ਰੂਪਨਗਰ ਵਿੱਚ ਵਿਅਕਤੀ ਦਾ ਕਿਰਪਾਨ ਨਾਲ ਕਤਲ

ਰੂਪਨਗਰ, 8 ਸਤੰਬਰ ਰੂਪਨਗਰ ਵਿਚ ਇਕ 48 ਸਾਲਾ ਵਿਅਕਤੀ ਦਾ ਕਤਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਰੂਪਨਗਰ, 8 ਸਤੰਬਰ  ਰੂਪਨਗਰ ਵਿਚ ਇਕ 48 ਸਾਲਾ ਵਿਅਕਤੀ ਦਾ ਕਤਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦੁਆਰਕਾ ਦਾਸ ਵਾਸੀ ਆਦਰਸ਼ ਨਗਰ ਰੋਪੜ ਵਜੋਂ ਹੋਈ ਹੈ। ਮ੍ਰਿਤਕ ਰੂਪਨਗਰ ਦੇ ਬਾਜ਼ਾਰ ਵਿੱਚ ਇਕ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ। ਮੌਕੇ ਤੇ ਪਹੁੰਚੀ ਪੁਲੀਸ ਵੱਲੋਂ ਫੋਰੈਂਸਿਕ ਮਾਹਿਰਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਮਾਮਲਾ ਦਰਜ ਕਰਨ ਦੀ ਕਾਰਵਾਈ ਚੱਲ ਰਹੀ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੀਤੇ ਦਿਨ ਦੁਕਾਨ ਤੋਂ ਕੰਮ ਕਰਨ ਤੋਂ ਬਾਅਦ ਘਰ ਨਹੀਂ ਪਹੁੰਚਿਆ ਅਤੇ ਸਵੇਰੇ ਉਸ ਦੀ ਲਾਸ਼ ਗਊਸ਼ਾਲਾ ਰੋਡ ਦੇ ਉੱਪਰ ਇਕ ਸੁੰਨਸਾਨ ਥਾਂ ਤੇ ਸੜਕ ਦੇ ਕਿਨਾਰੇ ਮਿਲੀ ਹੈ। ਮੌਕੇ ਤੇ ਪਹੁੰਚੇ ਡੀ. ਐਸ. ਪੀ. ਤਰਲੋਚਨ ਸਿੰਘ ਅਤੇ ਐਸ. ਐਚ. ਓ. ਪਵਨ ਕੁਮਾਰ ਆਪਣੀ ਟੀਮ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐਸ. ਪੀ. ਤਿਰਲੋਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਦੁਆਰਕਾ ਦਾਸ ਦੇ ਰੂਪ ਵਿੱਚ ਹੋਈ ਹੈ। ਮੌਕੇ ਤੋਂ ਖ਼ੂਨ ਵਿੱਚ ਲਥਪਥ ਪਈ ਲਾਸ਼ ਅਤੇ ਥੋੜ੍ਹੀ ਦੂਰ ਤੇ ਇੱਕ ਤਲਵਾਰ ਵੀ ਮਿਲੀ ਹੈ। ਪੁਲੀਸ ਕਈ ਪਹਿਲੂਆਂ ਤੇ ਜਾਂਚ ਕਰ ਰਹੀ ਹੈ।