ਪਿੰਡ ਟਿਬੀਆ ਵਿਖੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਅਤੇ ਕੰਢੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ
ਗੜ੍ਹਸ਼ੰਕਰ13 ਜਨਵਰੀ- ਅੱਜ ਇੱਥੇ ਤਹਿਸੀਲ ਗੜ੍ਹਸ਼ੰਕਰ ਅਧੀਨ ਇਲਾਕਾ ਬੀਤ ਦੇ ਪਿੰਡ ਟਿੱਬਿਆਂ ਵਿਖੇ ਲੋਕ ਬਚਾਓ, ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਅਤੇ ਕੰਢੀ ਸੰਘਰਸ਼ ਕਮੇਟੀ ਦੀ ਮੀਟਿੰਗ ਸ਼੍ਰੀ ਬਲਬੀਰ ਚੰਦ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਾਥੀ ਮਹਾਂ ਸਿੰਘ ਰੋੜੀ ਜੀ ਅਤੇ ਸਾਥੀ ਕੁਲਭੂਸ਼ਨ ਕੁਮਾਰ ਮਹਿੰਦਵਾਣੀ ਜੀ ਨੇ ਇਲਾਕਾ ਕੰਢੀ ਅਤੇ ਬੀਤ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਵਾਰੇ ਜਾਣੂ ਕਰਵਾਇਆ।

ਜਿਸ ਵਿਚ ਜੰਗਲਾਂ ਦੀ ਕਟਾਈ,ਨਜ਼ਾਇਜ ਮਾਈਨਿੰਗ, ਕਰੇਸ਼ਰ ਮਾਫ਼ੀਏ ਦੀਆਂ ਮਨਮਾਨੀਆਂ ਅਤੇ ਅਵਾਰਾ ਪਸ਼ੂਆਂ ਅਤੇ ਵਣ ਪ੍ਰਾਣੀਆ ਲਈ ਸਰਕਾਰਾਂ ਤੋਂ ਰੱਖਾਂ ਬਣਾਉਣ ਅਤੇ ਕੰਢੀ ਨਹਿਰ ਨੂੰ ਨਿਯਮਾਂ ਅਨੁਸਾਰ ਚਾਲੂ ਕਰਵਾਉਣ ਲਈ 19 ਜਨਵਰੀ ਨੂੰ ਇੱਕ ਵਿਸ਼ਾਲ ਕਨਵੈਨਸ਼ਨ ਪਿੰਡ ਪੋਜੇਵਾਲ ਅੱਡਾ ਸਰਾਂ ਵਿੱਚ ਰੱਖੀ ਹੈ। ਇਸ ਕਨਵੈਨਸ਼ਨ ਨੂੰ ਸਫ਼ਲ ਕਰਨ ਲਈ ਸਾਰੇ ਇਲਾਕਾ ਨਿਵਾਸੀਆਂ ਤੋਂ ਸਿਹਯੋਗ ਮੰਗਿਆ ਗਿਆ।
ਇਸ ਮੀਟਿੰਗ ਵਿੱਚ ਸਾਥੀ ਰਾਮਜੀ ਦਾਸ ਚੌਹਾਨ ਰਤਨਪੁਰ, ਸਾਥੀ ਅੱਛਰ ਸਿੰਘ ਟੋਰੋਵਾਲ, ਸਾਥੀ ਹਰਮੇਸ਼ ਲਾਲ ਧੀਮਾਨ ਬੀਨੇਵਾਲ, ਰਾਮ ਸ਼ਾਹ ਬੀਟਨ, ਸਾਥੀ ਹਰਦਿਆਲ, ਦੇਵੀ ਚੰਦ, ਗੁਰਬਚਨ ਸਿੰਘ, ਰਾਕੇਸ਼ ਕੁਮਾਰ, ਕਰਨ ਸਿੰਘ, ਬਲਰਾਮ ਸਿੰਘ ਡੰਗੋਰੀ ਬੀਤ , ਦਵਿੰਦਰ ਰਾਣਾ ਮਹਿੰਦਵਾਣੀ ਅਤੇ ਸਾਥੀ ਗਰੀਬਦਾਸ ਬੀਟਨ ਹਾਜ਼ਰ ਰਹੇ।