ਪੈਨਸ਼ਨਰਜ ਐਸੋਸੀਏਸ਼ਨ ਨਵਾਂਸ਼ਹਿਰ ਨੇ ਕੀਤੀ ਕਨਵੈਨਸ਼ਨ।
ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ Pspcl ਸਰਕਲ ਨਵਾਂਸ਼ਹਿਰ ਦੀ ਕਨਵੈਨਸ਼ਨ ਸੂਬਾ ਕਮੇਟੀ ਦੇ ਸੱਦੇ ਤੇ ਸਰਕਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਸੀ ਪੀ ਆਈ ਦਫਤਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤੀ ਗਈ। ਜਿਸ ਵਿਚ ਸਰਕਲ ਅਧੀਨ ਪੈਂਦੀਆਂ ਡਵੀਜ਼ਨਾਂ ਤੋ ਪੈਨਸ਼ਨਰਜ਼ ਨੇ ਭਾਗ ਲਿਆ। ਸੂਬਾ ਕਮੇਟੀ ਦੇ ਵਿੱਤ ਸਕੱਤਰ ਡੀ ਕੇ ਮਹਿਤਾ ਅਤੇ ਸੂਬਾ ਕਮੇਟੀ ਦੇ ਡਿਪਟੀ ਜਨਰਲ ਸਕੱਤਰ ਸ਼ਿਵ ਕੁਮਾਰ ਤਿਵਾੜੀ ਉਚੇਚੇ ਤੌਰ ਤੇ ਕਨਵੈਨਸ਼ਨ ਵਿਚ ਸ਼ਾਮਿਲ ਹੋਏ|

ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਜ਼ ਦੀਆਂ ਮੰਗਾਂ ਦਾ ਹੱਲ ਬਿਲਕੁਲ ਨਹੀ ਕਰਨਾ ਚਾਹੁੰਦੀ। ਸਰਕਾਰ ਦੀ ਇਸ ਨੀਤੀ ਖਿਲਾਫ ਸਮੂਹ ਸਰਕਲਾਂ ਵਿਚ ਲੜੀਵਾਰ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਗੋ ਵੀ ਸੰਘਰਸ਼ ਲਗਾਤਾਰ ਰੱਖੇ ਜਾਣਗੇ। ਇਸ ਉਪਰੰਤ ਸਰਕਲ ਆਗੂ ਜਗਦੀਸ਼ ਬਲਾਚੌਰ,ਅਸ਼ਵਨੀ ਗੜ੍ਹਸ਼ੰਕਰ, ਬਲਵਿੰਦਰ ਗਰਾਇਆਂ ਅਤੇ ਡਵੀਜ਼ਨਾਂ ਦੇ ਆਗੂ, ਕਸ਼ਮੀਰੀ ਗੜਸ਼ੰਕਰ, ਮਦਨ ਰਾਮਰਾਏਪੁਰ, ਕਮਲਦੇਵ ਗੜ੍ਹਸ਼ੰਕਰ, ਮੂਲਰਾਜ ਗੜ੍ਹਸ਼ੰਕਰ, ਵਿਜੇ ਕੁਮਾਰ ਨਵਾਂਸ਼ਹਿਰ, ਕੁਲਵਿੰਦਰ ਗੁਰਾਇਆਂ, ਮਹਿੰਦਰਪਾਲ ਆਕਿਲਿਆਨਾ, ਗੁਰਦੇਵ ਗੱਜਰਪੁਰ, ਜੁਗਿੰਦਰ ਬੇਗਮਪੁਰ ਆਦਿ ਬੁਲਾਰਿਆਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੈਨਸ਼ਨਰਜ਼ ਦੀਆਂ ਜਾਇਜ਼ ਤੇ ਹੱਕੀ ਮੰਗਾਂ ਜਿਨ੍ਹਾਂ ਵਿੱਚ 1-1-16 ਤੋਂ ਪਹਿਲਾਂ ਦੇ ਰਿਟਾਇਰੀਆਂ ਨੂੰ 2.59 ਦਾ ਫੈਕਟਰ ਦੇਣਾ, ਮੈਡੀਕਲ ਭੱਤੇ ਚ ਵਾਧਾ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਮੁੜ ਬਹਾਲ ਕਰਨਾ, ਪੈਂਡਿੰਗ ਪਈਆਂ ਡੀ ਏ ਦੀਆਂ ਕਿਸ਼ਤਾਂ ਅਤੇ ਪੈਂਡਿੰਗ ਪਿਆ ਡੀ ਏ ਦਾ ਬਕਾਇਆ ਜੱਲਦ ਰਲੀਜ ਕਰਨਾ, ਡਿਵੈਲਪਮੈਂਟ ਦੇ ਨਾਂ ਤੇ ਕੀਤੀ ਜਾ ਰਹੀ ਦੋ ਸੌ ਰੁਪਏ ਪ੍ਰਤੀ ਮਹੀਨਾ ਜਬਰੀ ਕਟੌਤੀ ਤਰੰਤ ਬੰਦ ਕਰਨਾ, ਪੈਨਸ਼ਨਰਜ਼ ਨੂੰ ਯੂਨਿਟਾਂ ਵਿੱਚ ਰਿਆਇਤ ਦੇਣਾ ਆਦਿ ਮੰਗਾਂ ਲਈ ਸਟੇਟ ਕਮੇਟੀ ਵੱਲੋਂ ਦਿਤੇ ਜਾਣ ਵਾਲੇ ਸੰਘਰਸ਼ਾਂ ਵਿਚ ਵੱਧ ਚੜਕੇ ਸ਼ਮੂਲੀਅਤ ਕੀਤੀ ਜਾਵੇਗੀ। ਕਨਵੈਨਸ਼ਨ ਵਿਚ ਵੱਢੀ ਗਿਣਤੀ ਚ ਪੈਨਸ਼ਨਰਜ਼ ਨੇ ਭਾਗ ਲਿਆ।