ਮਾਨਵਤਾ ਦੀ ਸੁਰੱਖਿਆ, ਸਨਮਾਨ, ਅਮਨ ਸ਼ਾਂਤੀ ਲਈ ਭਾਰਤੀ ਮਰਿਆਦਾਵਾਂ ਨੂੰ ਅਪਣਾਉਣ ਵਾਲੇ ਮਸੀਹਾ ਨੂੰ ਯਾਦ ਕੀਤਾ।
ਪਟਿਆਲਾ- 1990 ਵਿੱਚ ਪਹਿਲੀ ਵਾਰ ਭਾਰਤ ਵਲੋਂ ਭਾਰਤ ਰਤਨ ਅਤੇ 1993 ਵਿੱਚ ਦੁਨੀਆਂ ਦੇ ਸਰਵੋਤਮ ਸਨਮਾਨ, ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਨੈਲਸਨ ਮੰਡੇਲਾ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਵੀਰ ਹਕੀਕਤ ਰਾਏ ਸਕੂਲ ਵਿਖੇ ਯਾਦ ਕੀਤਾ ਗਿਆ ਹੈ। ਡਾਕਟਰ ਨੈਲਸਨ ਮੰਡੇਲਾ ਦੇ ਸੰਘਰਸ਼ਮਈ, ਦੁਖਦਾਈ ਮੁਸੀਬਤਾਂ ਪ੍ਰੇਸ਼ਾਨੀਆਂ ਨਾਲ ਭਰੇ ਜੀਵਨ ਨੂੰ ਯਾਦ ਕਰਦਿਆਂ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ 18 ਜੁਲਾਈ 1918 ਨੂੰ ਅਫਰੀਕਾ ਦੀ ਇੱਕ ਝੋਪੜੀ ਵਿੱਚ ਪੈਦਾ ਹੋਏ ਨੈਲਸਨ ਮੰਡੇਲਾ ਨੇ ਅਫਰੀਕਾ ਦੇ ਰਾਸ਼ਟਰਪਤੀ ਵਜੋਂ ਸਨਮਾਨ ਪ੍ਰਾਪਤ ਕੀਤੇ।

ਮੰਡੇਲਾ ਵਲੋਂ ਸਰਕਾਰਾਂ, ਧਾਰਮਿਕ ਅਤੇ ਰਾਜਨੀਤਕ ਲੀਡਰਾਂ ਨੂੰ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਅਤੇ ਆਦਤਾਂ ਵਿੱਚੋ ਨਫਰਤਾਂ, ਹਿੰਸਾਂ, ਆਕੜ, ਲਾਲਚ ਅਤੇ ਬਦਲੇ ਲੈਣ ਦੀਆਂ ਭਾਵਨਾਵਾਂ ਨੂੰ ਖਤਮ ਕਰਕੇ, ਮਾਨਵਤਾ ਦੀ ਸੁਰੱਖਿਆ, ਸਨਮਾਨ, ਉਨਤੀ, ਖੁਸ਼ਹਾਲੀ ਲਈ ਜ਼ੰਗੀ ਪੱਧਰ ਤੇ ਯਤਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੂੰ ਰੰਗਭੇਦ ਅਤੇ ਨਸਲੀ ਮਤਭੇਦ ਵਿਰੁੱਧ 50 ਸਾਲ ਤੋਂ ਵੱਧ ਸਮਾਂ , ਸੰਘਰਸ਼ ਕਰਨਾ ਪਿਆ, 27 ਸਾਲ ਜੇਲਾਂ ਵਿੱਚ ਬੰਦ ਰਹੇ। ਉਨ੍ਹਾਂ ਨੇ ਦੁਨੀਆ ਵਿੱਚੋਂ ਮਾਨਵਤਾ ਦੀ ਤਬਾਹੀ ਕਰਨ ਵਾਲੇ ਪ੍ਰਮਾਣੂ, ਰਸਾਇਣਕ, ਐਟਮੀ, ਹਥਿਆਰਾਂ ਦੀ ਵਰਤੋਂ ਕਾਰਨ ਬੇਮੌਤ ਮਰ ਰਹੇ ਲੱਖਾਂ ਬੱਚਿਆਂ, ਨੋਜਵਾਨਾਂ, ਨਾਗਰਿਕਾਂ ਅਤੇ ਪਸ਼ੂਆਂ ਪੰਛੀਆਂ ਨੂੰ ਬੇਕਸੂਰ ਦਸਦਿਆਂ ਕਿਹਾ ਸੀ ਕਿ ਮਾਨਵਤਾ ਵਾਤਾਵਰਨ ਨੂੰ ਬਚਾਉਣ ਲਈ ਭਾਰਤੀ ਇਤਿਹਾਸ ਸੰਸਕਾਰ, ਮਰਿਆਦਾਵਾਂ ਮਹਾਨ ਹਨ।
ਧਰਤੀ ਮਾਂ ਨੂੰ ਸੁੰਦਰ, ਸਵੱਛ ਨਿਰੋਗੀ, ਸੁਰਖਿਅਤ, ਖੁਸ਼ਹਾਲ ਬਣਾਉਣ ਲਈ ਹਰ ਦਿਲ ਦਿਮਾਗ, ਚਿੰਤਨ ਵਿੱਚ ਪ੍ਰੇਮ, ਹਮਦਰਦੀ, ਸਬਰ ਸ਼ਾਂਤੀ, ਅਹਿੰਸਾ , ਨਿਮਰਤਾ ਦੇ ਬੀਜ ਉਤਪਨ ਕਰਕੇ ਹੀ ਧਰਤੀ ਮਾਂ ਨੂੰ ਫੁੱਲਾਂ, ਫਲਾਂ, ਸਵੱਛ ਹਵਾਵਾਂ, ਸੰਤੁਲਿਤ ਭੋਜਨ, ਪਾਣੀ ਅਤੇ ਗੁਣਕਾਰੀ ਮਾਨਵਤਾਵਾਦੀ ਸਿੱਖਿਆ, ਗਿਆਨ, ਭਾਵਨਾਵਾਂ, ਸੰਸਕਾਰਾਂ ਅਤੇ ਮਾਹੌਲ ਨਾਲ ਸਜਾਉਣ ਲਈ ਯਤਨ ਕੀਤੇ ਜਾਣ ਤਾਂ ਧਰਤੀ ਹੀ ਸ੍ਵਰਗ ਹੋ ਸਕਦੀ ਹੈ । ਪ੍ਰਿੰਸੀਪਲ ਸਰਲਾ ਭਟਨਾਗਰ ਨੇ ਕਿਹਾ ਸੀ ਕਿ ਬੰਬਾਂ, ਬਾਰੂਦ, ਨਫਰਤਾਂ, ਹਿੰਸਾਂ, ਆਕੜ ਦੀ ਥਾਂ, ਹਰ ਦਿਲ, ਦਿਮਾਗ, ਭਾਵਨਾਵਾਂ ਵਿੱਚ ਪ੍ਰੇਮ, ਹਮਦਰਦੀ, ਇਮਾਨਦਾਰੀ, ਸਬਰ ਸ਼ਾਂਤੀ, ਸੰਤੁਸ਼ਟੀ, ਅਹਿੰਸਾ, ਨਿਮਰਤਾ ਅਤੇ ਸਹਿਣਸ਼ੀਲਤਾ ਦੇ ਗੁਣ ਗਿਆਨ, ਆਦਤਾਂ ਵਧਾਈਆ ਜਾਣ।
ਪ੍ਰਿੰਸੀਪਲ ਸ਼੍ਰੀਮਤੀ ਅਧਿਆਪਕਾਂ ਨੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮਹਾਨ ਕ੍ਰਾਂਤੀਕਾਰੀ ਕਰਮਯੋਗੀ ਇਨਸਾਨਾਂ ਦੇ ਗੁਣ ਗਿਆਨ ਦੀ ਜਾਣਕਾਰੀ ਦੇਕੇ ਉਨ੍ਹਾਂ ਬਾਰੇ ਸੋਚਣ, ਸਮਝਣ ਅਤੇ ਵਿਚਾਰਨ ਲਈ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਐਨ ਐਸ ਐਸ ਪ੍ਰੋਗਰਾਮ ਅਫਸਰ ਰਾਵਿੰਦਰ ਕੌਰ, ਐਨ ਸੀ ਸੀ ਅਫਸਰ ਸੱਚਨਾ ਸ਼ਰਮਾ, ਅਤੇ ਸਕਾਊਟ ਗਾਈਡ ਅਧਿਆਪਕ ਦੀਪਕ ਸੋਨੀ, ਪ੍ਰੋਗਰਾਮ ਕੌਆਰਡੀਨੈਟਰ ਨਰੈਸ ਕੁਮਾਰੀ ਅਤੇ ਵਿਦਿਆਰਥੀਆਂ ਨੇ ਡਾਕਟਰ ਨੈਲਸਨ ਮੰਡੇਲਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਣ ਕੀਤਾ ਕਿ ਉਨ੍ਹਾਂ ਵਲੋਂ ਸਰਬਤ ਦੇ ਭਲੇ ਲਈ, ਆਪਣੇ ਗੁਰੂਆਂ ਅਵਤਾਰਾਂ ਰਿਸ਼ੀਆਂ ਦੇ ਆਦਰਸ਼ਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਂਦਾ ਰਹੇਗਾ।