
ਬੇਅਦਬੀ ਬਿਲ ਵਿੱਚ ਰਵਿਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦੇ ਗ੍ਰੰਥਾਂ ਦੀ ਅਨਦੇਖੀ ਦੁਆਰਾ ਦਲਿਤ ਵਿਰੋਧੀ ਪੰਜਾਬ ਦੀ ਸਰਕਾਰ ਦੀ ਅਸਲ ਤਸਵੀਰ ਜੱਗ ਜਾਹਿਰ ਹੋਈ-ਸੋਮ ਪ੍ਰਕਾਸ਼
ਫਗਵਾੜਾ/ਹੁਸ਼ਿਆਰਪੁਰ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਸਰਕਾਰ ਦੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਿੱਲ ਰਵਿਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦੇ ਗ੍ਰੰਥਾਂ ਦੇ ਅਣਦੇਖੀ ਦੇ ਵਿਰੋਧ ਵਿੱਚ ਪ੍ਰੈਸ ਵਾਰਤਾ ਸੰਬੋਧਿਤ ਕੀਤੀ। ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਵਿੱਤਰ ਗ੍ਰੰਥਾਂ ਦੇ ਵਿਰੋਧ ਵਿਚ ਅਪਰਾਧਾਂ ਦੀ ਰੋਕਥਾਮ ਐਕਟ 2025 ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਅਤੇ ਪਵਿੱਤਰ ਗ੍ਰੰਥ ਅੰਮ੍ਰਿਤਬਾਣੀ, ਭਗਵਾਨ ਵਾਲਮੀਕਿ ਜੀ ਦੀ ਮੂਰਤੀ, ਸੰਤ ਕਬੀਰ ਜੀ ਦੀ ਮੂਰਤੀ, ਸੰਤ ਨਾਭਾ ਦਾਸ ਦੀ ਮੂਰਤੀ ਦੀ ਬੇਅਦਬੀ ਦੀ ਸਜਾ ਦਾ ਪ੍ਰਾਵਧਾਨ ਨਹੀਂ ਰੱਖਿਆ ਗਿਆ ਜੋਕਿ ਦਲਿਤ ਵਿਰੋਧੀ ਪੰਜਾਬ ਦੀ ਆਪ ਸਰਕਾਰ ਦਾ ਅਸਲੀ ਰੂਪ ਜਗਜਾਹਿਰ ਹੈ।
ਫਗਵਾੜਾ/ਹੁਸ਼ਿਆਰਪੁਰ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਸਰਕਾਰ ਦੇ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਬਿੱਲ ਰਵਿਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦੇ ਗ੍ਰੰਥਾਂ ਦੇ ਅਣਦੇਖੀ ਦੇ ਵਿਰੋਧ ਵਿੱਚ ਪ੍ਰੈਸ ਵਾਰਤਾ ਸੰਬੋਧਿਤ ਕੀਤੀ।
ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਵਿੱਤਰ ਗ੍ਰੰਥਾਂ ਦੇ ਵਿਰੋਧ ਵਿਚ ਅਪਰਾਧਾਂ ਦੀ ਰੋਕਥਾਮ ਐਕਟ 2025 ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਮੂਰਤੀ ਅਤੇ ਪਵਿੱਤਰ ਗ੍ਰੰਥ ਅੰਮ੍ਰਿਤਬਾਣੀ, ਭਗਵਾਨ ਵਾਲਮੀਕਿ ਜੀ ਦੀ ਮੂਰਤੀ, ਸੰਤ ਕਬੀਰ ਜੀ ਦੀ ਮੂਰਤੀ, ਸੰਤ ਨਾਭਾ ਦਾਸ ਦੀ ਮੂਰਤੀ ਦੀ ਬੇਅਦਬੀ ਦੀ ਸਜਾ ਦਾ ਪ੍ਰਾਵਧਾਨ ਨਹੀਂ ਰੱਖਿਆ ਗਿਆ ਜੋਕਿ ਦਲਿਤ ਵਿਰੋਧੀ ਪੰਜਾਬ ਦੀ ਆਪ ਸਰਕਾਰ ਦਾ ਅਸਲੀ ਰੂਪ ਜਗਜਾਹਿਰ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਸੁਪ੍ਰੀਮੋ ਅਰਵਿੰਦਰ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਤੇ ਪਾਰਟੀ ਦੇ ਸਾਰੇ ਸਾਂਸਦ, ਵਿਧਾਇਕ ਅਤੇ ਆਪ ਦੇ ਲੀਡਰ ਸਾਰੇ ਦਲਿਤ ਵਿਰੋਧੀ ਹਨ ਅਤੇ ਦਲਿਤ ਸਮਾਜ ਤੋਂ ਨਫਰਤ ਕਰਦੇ ਹਨ। । ਉਨ੍ਹਾਂ ਨੇ ਕਿਹਾ ਕਿ ਇਹ ਦੁਖਦਾਈ ਗੱਲ ਹੈ ਕਿ ਸਰਕਾਰ ਵਿਚ ਵਾਲਮੀਕਿ ਸਮਾਜ, ਰਵਿਦਾਸੀਆ ਸਮਾਜ, ਕਬੀਰ ਸਮਾਜ ਅਤੇ ਮਹਾਸ਼ਾ ਸਮਾਜ ਤੋਂ ਸਬੰਧਤ ਵਿਧਾਇਕ ਵੀ ਹਨ ਅਤੇ ਮੰਤਰੀ ਵੀ ਹਨ, ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਿਿਰਆ ਜ਼ਾਹਿਰ ਨਹੀਂ ਕੀਤੀ ਗਈ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਸਭ ਦਾ ਸੱਤਾ ਦੇ ਸੁੱਖ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਲਿਤ ਵਿਰੋਧੀ ਮਾਨਸਿਕਤਾ ਮਾਰਚ 2022 ਵਿੱਚ ਹੀ ਉਜਾਗਰ ਹੋ ਗਈ ਸੀ ਜਦੋਂ ਆਮ ਆਦਮੀ ਪਾਰਟੀ ਨੇ ਪਾਰਟੀ ਨੇ ਜੋ ਦਲਿਤਾਂ ਨਾਲ ਵਾਅਦੇ ਕੀਤੇ ਸਨ ਉਨਾਂ ਵਿੱਚੋ ਕੋਈ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ 31% ਦਲਿਤ ਵੋਟਰਾਂ ਦੀ ਵੋਟ ਲੈਣ ਲਈ ਅਰਵਿੰਦ ਕੇਜਰੀਵਾਲ ਨੇ ਚੋਣ ਲੜਨ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੇਗੀ ਤਾਂ ਉਪ ਮੁੱਖ ਮੰਤਰੀ ਦਲਿਤ ਸਮਾਜ ਦਾ ਬਣੇਗਾ। ਪਰੰਤੂ ਸਰਕਾਰ ਬਣਨ ਦੇ ਸਾਢੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਦਲਿਤ ਸਮਾਜ ਦਾ ੳੱਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਉਨਾਂ ਕਿਹਾ ਕੇਜਰੀਵਾਲ ਦੀ ਆਪ ਪਾਰਟੀ ਝੂਠ ਬੋਲ ਕੇ ਚੋਣਾਂ ਲੜੀ ਸੀ ਕਿ ਸਰਕਾਰ ਇੱਕ ਖਾਸ ਐਸਆਈਟੀ ਸੈੱਲ ਦਾ ਨਿਰਮਾਣ ਕਰੇਗੀ ਜਿਸ ਦਾ ਕੰਮ ਪੰਜ ਸਾਲ ਵਿੱਚ ਦਲਿਤਾਂ ਖਿਲਾਫ ਹੋਏ ਅੱਤਿਆਚਾਰ ਅਤੇ ਝੂਠੇ ਕੇਸਾਂ ਦੀ ਜ਼ਿੰਮੇਦਾਰੀ ਤੈਅ ਕਰੇਗੀ ਅਤੇ ਕੜੀ ਸਜਾ ਦੀ ਸਿਫ਼ਾਰਰਿਸ਼ ਕਰੇਗੀ। ਪਰ ਇਸ ਝੂਠੀ ਸਰਕਾਰ ਦੁਆਰਾ ਐਸਆਈਟੀ ਬਣਨ ਦੀ ਕੋਈ ਵੀ ਉਮੀਦ ਨਹੀਂ ਹੈ।
ਸੋਮ ਪ੍ਰਕਾਸ਼ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪੰਜਾਬ ਵਿੱਚ ਆਪ ਸਰਕਾਰ ਨੇ ਦਲਿਤਾਂ ਦੀਆਂ ਭਾਵਨਾਵਾਂ ਨੂੰ ਇਸ ਬਿੱਲ ਵਿੱਚ ਲਾਗੂ ਨਹੀਂ ਕੀਤਾ ਤਾਂ ਭਾਜਪਾ ਸੜਕਾਂ 'ਤੇ ਉੱਤਰ ਕੇ ਰੋਸ਼ ਰੂਪ ਅੰਦੋਲਨ ਕਰੇਗੀ ਅਤੇ ਇਸਦੇ ਲਈ ਸੂਬਾ ਸਰਕਾਰ ਦੀ ਦਮਨਕਾਰੀ ਨੀਤੀ ਵੀ ਜ਼ਿੰਮੇਵਾਰ ਹੋਵੇਗੀ। ਗੱਲਬਾਤ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਰਬਜੀਤ ਸਿੰਘ ਮੱਕੜ, ਸਾਬਕਾ ਸੀ.ਪੀ.ਐੱਸ ਅਵਿਨਾ ਸ਼ਚੰਦਰ, ਭਾਜਾਪ ਜਿਲ੍ਹਾ ਮਹਾਂਮੰਤਰੀ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਜਿਲ੍ਹਾ ਮੀਡੀਆ ਇੰਚਾਰਜ ਤਰੁਣ ਕੁਮਾਰ, ਸਾਬਕਾ ਜਿਲ੍ਹਾ ਪ੍ਰਧਾਨ ਰਮਨ ਪੱਬੀ, ਮੰਡਲ ਪ੍ਰਧਾਨ ਜਾਰਜ ਸਾਗਰ, ਅਨੁਜ ਸ਼ਾਰਧਾ ਅਤੇ ਮੰਡਲ ਪ੍ਰਧਾਨ ਨਰੇਸ਼ ਕੋਟਰਾਣੀ ਵੀ ਹਾਜ਼ਰ ਸਨ।
