26 ਤੇ 27 ਜੁਲਾਈ ਨੂੰ ਸੀਈਟੀ ਪ੍ਰੀਖਿਆ ਲਈ ਸਰਕਾਰ ਦੀ ਪੂਰੀ ਤਿਆਰੀ ਮੁੱਖ ਮੰਤਰੀ

ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜੁਆਨਾਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸੂਬੇ ਵਿੱਚ ਦੂਜੀ ਸੀਈਟੀ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸੀਈਟੀ ਦੀ ਪ੍ਰੀਖਿਆ ਨੂੰ ਲੈ ਕੇ ਸਾਰੀ ਤਿਆਰੀਆਂ ਨੂੰ ਪੂਰਾ ਕਰ ਲਿਆ ਹੈ। ਪੂਰੇ ਸੂਬੇ ਤੋਂ ਸੀਈਟੀ ਗਰੁੱਪ-ਸੀ ਲਈ 13 ਲੱਖ 87 ਹਜਾਰ ਨੌਜੁਆਨਾਂ ਨੇ ਬਿਨੈ ਕੀਤਾ।

ਚੰਡੀਗੜ੍ਹ, 18 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜੁਆਨਾਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸੂਬੇ ਵਿੱਚ ਦੂਜੀ ਸੀਈਟੀ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸੀਈਟੀ ਦੀ ਪ੍ਰੀਖਿਆ ਨੂੰ ਲੈ ਕੇ ਸਾਰੀ ਤਿਆਰੀਆਂ ਨੂੰ ਪੂਰਾ ਕਰ ਲਿਆ ਹੈ। ਪੂਰੇ ਸੂਬੇ ਤੋਂ ਸੀਈਟੀ ਗਰੁੱਪ-ਸੀ ਲਈ 13 ਲੱਖ 87 ਹਜਾਰ ਨੌਜੁਆਨਾਂ ਨੇ ਬਿਨੈ ਕੀਤਾ। ਇੰਨ੍ਹਾਂ ਬਿਨਿਆਂ ਦੀ 26 ਤੇ 27 ਜੁਲਾਈ ਨੂੰ ਪ੍ਰੀਖਿਆ ਲਈ ਜਾ ਰਹੀ ਹੈ। ਨੌਜੁਆਨਾਂ ਨੂੰ ਘਰਾਂ ਤੋਂ ਪ੍ਰੀਖਿਆ ਕੇਂਦਰ ਤੱਕ ਲੈ ਕੇ ਜਾਣ ਅਤੇ ਵਾਪਸ ਘਰ ਛੱਡਣ ਲਈ 9200 ਬੱਸਾਂ ਦੀ ਵਿਵਸਥਾ ਕੀਤੀ ਗਈ ਹੈ।
          ਮੁੱਖ ਮੰਤਰੀ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਬੱਸ ਸਹੂਲਤ ਲਈ ਨੌਜੁਆਨਾਂ ਤੋਂ ਰਜਿਸਟ੍ਰੇਸ਼ਣ ਕਰਵਾਏ ਜਾ ਰਹੇ ਹਨ। ਸਰਕਾਰ ਨੇ ਹਰਿਆਣਾ ਰੋਡਵੇਜ਼ ਦੀ ਬੱਸਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੀ ਬੱਸਾਂ ਨੂੰ ਵੀ ਸੀਈਟੀ ਪ੍ਰੀਖਿਆ ਲਈ ਤਿਆਰ ਕੀਤਾ ਹੈ। ਇਸ ਦੇ ਲਈ ਪ੍ਰਾਈਵੇਟ ਸਕੂਲਾਂ ਨੂੰ ਅਪੀਲ ਕੀਤੀ ਸੀ, ਤਾਂ ਜੋ ਨੌਜੁਆਨਾਂ ਅਤੇ ਕੁੜੀਆਂ ਨੂੰ ਸਹੂਲਤ ਮਹੁਇਆ ਕਰਵਾਈ ਜਾ ਸਕੇ। ਪ੍ਰੀਖਿਆ ਦੇ ਸਮੇਂ ਕੁੜੀਆਂ ਦੇ ਨਾਲ ਪਰਿਵਾਰ ਦਾ ਇੱਕ ਮੈਂਬਰ ਵੀ ਪੇਪਰ ਦੇ ਸਮੇਂ ਫਰੀ ਯਾਤਰਾ ਕਰ ਸਕਦਾ ਹੈ।

ਕਾਂਗਰਸ ਨੇ ਲੰਬੇ ਸਮੇਂ ਤੱਕ ਭ੍ਰਿਸ਼ਟਾਚਾਰ ਕੀਤਾ-
          ਮੁੱਖ ਮੰਤਰੀ ਨੇ ਰਾਬਟ ਵਾਡਰਾ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ 'ਤੇ ਕੇਸ ਚੱਲ ਰਿਹਾ ਸੀ ਜਿਨ੍ਹਾਂ ਦੀ ਜਾਂਚ ਚੱਲ ਰਹੀ ਸੀ। ਕਾਂਗਰਸ ਨੇ ਲੰਬੇ ਸਮੇਂ ਤੱਕ ਕਈ ਗਲਤੀਆਂ ਅਤੇ ਭ੍ਰਿਸ਼ਟਾਚਾਰ ਕੀਤਾ ਹੋਇਆ ਹੈ ੧ੋ ਕਿਸੇ ਨਾ ਕਿਸੇ ਦਿਨ ਤਾਂ ਸਾਹਮਣੇ ਆਉਣੇ ਹੀ ਸਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਸ਼ਾਸਨਸਮੇਂ ਵਿੱਚ ਨਿਸਮਾਂ ਨੂੰ ਦਰਕਿਨਾਰ ਰੱਖ ਕੇ ਗਰੀਬ ਵਰਗ ਨੂੰ ਅਤੇ ਗਰੀਬ ਅਤੇ ਕੁੱਝ ਲੋਕਾਂ ਨੂੰ ਬਹੁਤ ਵੱਧ ਅਮੀਰ ਬਨਾਉਣ ਦਾ ਕੰਮ ਕੀਤਾ, ਇੰਨ੍ਹਾਂ ਵਿੱਚ ਇੱਕ ਨਾਮ ਰੋਬਟ ਵਾਡਰਾ ਵੀ ਸ਼ਾਮਿਲ ਹੈ।
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਸਬੰਧ ਵਿੱਚ ਕੀਤੇ ਗਏ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਸ੍ਰੀ ਭਗਵੰਤ ਮਾਨ ਦੀ ਸਰਕਾਰ ਨੇ ਪਿੱਛੇ ਦੂਜੀ ਤਾਕਤਾਂ ਕੰਮ ਕਰ ਰਹੀਆਂ ਹਨ ਜਿਸ ਦੇ ਕਈ ਕੰਮਾਂ ਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਨਹੀਂ ਹੁੰਦਾ ਹੈ।
          ਇੱਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਮੇਰਿਕਾ ਨੇ ਪਾਕੀਸਤਾਨ ਸਬੰਧਿਤ ਦ ਰਜਿਸਟੇਂਸ ਫਰੰਟ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਵਿਸ਼ੇਸ਼ ਰੂਪ ਨਾਲ ਨਾਮਜਦ ਗਲੋਬਲ ਅੱਤਵਾਦੀ ਦੀ ਲਿਸਟ ਵਿੱਚ ਪਾ ਦਿੱਤਾ ਹੈ। ਇਸ ਸੰਗਠਨ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਜਿਮੇਵਾਰੀ ਲਈ ਸੀ। ਉਨ੍ਹਾਂ ਨੇ ਅਮੇਰਿਕਾ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸੰਠਗਨਾਂ ਵੱਲੋਂ ਲੋਕਾਂ ਵਿੱਚ ਡਰ ਦਾ ਮਾਹੌਲ ਬਣਾ ਕੇ ਦਹਿਸ਼ਤ ਪੈਦਾ ਕਰਨਾ ਹੀ ਦੂਜੇ ਲੋਕਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਹੋਣਗੇ।