
ਹਰਿਆਣਾ ਸਰਕਾਰ ਦਾ ਦੂਰਦਰਸ਼ੀ ਕਦਮ: ਭਵਿੱਖ ਦੀ ਨੀਂਹ ਲਈ ਸਥਾਪਿਤ ਕੀਤਾ ਫ਼ਿਯੂਚਰ ਵਿਭਾਗ
ਚੰਡੀਗੜ੍ਹ, 18 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਕੋਲ ਵਿਤ ਮੰਤਰਾਲਾ ਦਾ ਵੀ ਕਾਰਜਭਾਰ ਹੈ, ਨੇ ਸਾਲ 2025-26 ਦੇ ਬਜਟ ਵਿੱਚ ਕੀਤਾ ਗਿਆ ਦੂਰਦਰਸ਼ੀ ਐਲਾਨ ਨੂੰ ਸਾਕਾਰ ਕਰਦੇ ਹੋਏ ਫ਼ਿਯੂਚਰ ਵਿਭਾਗ (Department of Future) ਦੇ ਗਠਨ ਨੂੰ ਅੰਤਮ ਮੰਜ਼ੂਰੀ ਪ੍ਰਦਾਨ ਕੀਤੀ ਹੈ। ਇਸ ਮਹੱਤਵਪੂਰਨ ਫੈਸਲੇ ਨੂੰ ਹਰਿਆਣਾ ਦੇ ਰਾਜਪਾਲ ਵੱਲੋਂ ਅਨੁਮੋਦਿਤ ਕਰਨ ਤੋਂ ਬਾਅਦ, ਰਾਜ ਸਰਕਾਰ ਨੇ ਇਸ ਸਬੰਧ ਵਿੱਚ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ।
ਚੰਡੀਗੜ੍ਹ, 18 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਕੋਲ ਵਿਤ ਮੰਤਰਾਲਾ ਦਾ ਵੀ ਕਾਰਜਭਾਰ ਹੈ, ਨੇ ਸਾਲ 2025-26 ਦੇ ਬਜਟ ਵਿੱਚ ਕੀਤਾ ਗਿਆ ਦੂਰਦਰਸ਼ੀ ਐਲਾਨ ਨੂੰ ਸਾਕਾਰ ਕਰਦੇ ਹੋਏ ਫ਼ਿਯੂਚਰ ਵਿਭਾਗ (Department of Future) ਦੇ ਗਠਨ ਨੂੰ ਅੰਤਮ ਮੰਜ਼ੂਰੀ ਪ੍ਰਦਾਨ ਕੀਤੀ ਹੈ। ਇਸ ਮਹੱਤਵਪੂਰਨ ਫੈਸਲੇ ਨੂੰ ਹਰਿਆਣਾ ਦੇ ਰਾਜਪਾਲ ਵੱਲੋਂ ਅਨੁਮੋਦਿਤ ਕਰਨ ਤੋਂ ਬਾਅਦ, ਰਾਜ ਸਰਕਾਰ ਨੇ ਇਸ ਸਬੰਧ ਵਿੱਚ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 21ਵੀਂ ਸਦੀ ਦੀ ਸਰਕਾਰਾਂ ਸਿਰਫ਼ ਮੌਜ਼ੂਦਾ ਸਮੇ ਲਈ ਨਹੀਂ ਸਗੋਂ ਭਵਿੱਖ ਲਈ ਵੀ ਕੰਮ ਕਰਣਗੀਆਂ। ਹਰਿਆਣਾ ਸਰਕਾਰ ਹੁਣ ਨੀਤੀ ਨਿਰਮਾਣ ਨੂੰ ਦੂਰਦ੍ਰਿਸ਼ਟੀ, ਡੇਟਾ ਵਿਸ਼ਲੇਖਣ ਅਤੇ ਤਕਨੀਕੀ ਮਹਾਰਤ ਦੇ ਆਧਾਰ 'ਤੇ ਸੰਚਾਲਿਤ ਕਰੇਗੀ। ਫ਼ਿਯੂਚਰ ਵਿਭਾਗ ਆਉਣ ਵਾਲੇ ਸਾਲਾਂ ਵਿੱਚ ਸਾਡੇ ਸੂਬੇ ਦੀ ਨੀਂਹ ਨੂੰ ਹੋਰ ਵੱਧ ਮਜਬੂਤ ਬਣਾਵੇਗਾ।
ਹਰਿਆਣਾ ਦੀ ਨੀਤੀਆਂ ਹੁਣ ਸਿਰਫ਼ ਮੌਜ਼ੂਦਾ ਦੀ ਜਰੂਰਤਾਂ ਨੂੰ ਨਹੀਂ ਸਗੋਂ ਭਵਿੱਖ ਦੀ ਚੌਣੋਤਿਆਂ ਨੂੰ ਵੀ ਸਮਝੇਗੀ। ਫ਼ਿਯੂਚਰ ਵਿਭਾਗ ਦਾ ਗਠਨ ਅਜਿਹੇ ਸਮੇ ਵਿੱਚ ਹੋਇਆ ਹੈ ਜਦੋਂ ਜਲਵਾਯੁ ਬਦਲਾਅ, ਤਕਨੀਕੀ ਕ੍ਰਾਂਤੀ, ਵਧਦੀ ਆਬਾਦੀ ਅਤੇ ਗਲੋਬਲ ਅਨਿਸ਼ਚਿਤਤਾਂਵਾਂ ਸੂਬਿਆਂ ਦੇ ਸਾਹਮਣੇ ਨਵੀਂ ਚੁਣੌਤਿਆਂ ਪੇਸ਼ ਕਰ ਰਹੀਆਂ ਹਨ। ਇਸ ਵਿਭਾਗ ਦਾ ਪ੍ਰਮੁੱਖ ਟੀਚਾ ਇਨ੍ਹਾਂ ਬਦਲਾਆਂ ਦਾ ਗੰਭੀਰ ਅਧਿਅਨ, ਫੋਰਕਾਸਟ ਅਤੇ ਸਾਮੂਹਿਕ ਨੀਤੀ ਨਿਰਮਾਣ ਰਾਹੀਂ ਪ੍ਰਭਾਵੀ ਹੱਲ ਪ੍ਰਦਾਨ ਕਰਨਾ ਹੈ।
ਫ਼ਿਯੂਚਰ ਵਿਭਾਗ ਦਾ ਮੁੱਖ ਉਦੇਸ਼ ਹਰਿਆਣਾ ਦੀ ਸਮਾਜਿਕ, ਆਰਥਿਕ ਅਤੇ ਤਕਨੀਕੀ ਭਵਿੱਖ ਵਿੱਚ ਆਉਣ ਵਾਲੀ ਲੋੜਾਂ ਦੀ ਪਛਾਣ ਕਰਦਾ ਹੈ। ਇਹ ਵਿਭਾਗ ਆਰਟੀਫਿਸ਼ਿਅਲ ਇੰਟੇਲੀਜੈਂਸ, ਮਸ਼ੀਨੀ ਲਰਨਿੰਗ, ਕਵਾਂਟਮ ਕੰਪਿਯੂਟਿੰਗ, ਰੋਬੋਟਿਕਸ ਵਰਗੇ ਅੱਤਆਧੁਨਿਕ ਖੇਤਰਾਂ ਦੀ ਵਰਤੋ ਦੀ ਸੰਭਾਵਨਾਵਾਂ ਨੂੰ ਨੀਤੀ ਨਿਰਮਾਣ ਨਾਲ ਜੋੜਨ 'ਤੇ ਕੇਂਦ੍ਰਿਤ ਹੋਵੇਗਾ।
ਨਾਲ ਹੀ ਨੌਜੁਆਨਾਂ ਲਈ ਭਵਿੱਖ ਦੇ ਕੌਸ਼ਲ (Future Skills) ਵਿਕਸਿਤ ਕਰਨ ਵਾਲੀ ਯੋਜਨਾਵਾਂ ਬਣਾਏਗਾ। ਵਿਭਾਗ ਦਾ ਕਾਰਜ ਖੇਤਰ ਮਨੁੱਖ ਸੰਸਾਧਨ, ਸਿਖਿਆ, ਸਿਹਤ, ਉਰਜਾ, ਖੇਤੀਬਾੜੀ, ਜਲ੍ਹ, ਵਾਤਾਵਰਣ ਅਤੇ ਬੁਨਿਆਦੀ ਢਾਂਚੇ ਵਰਗੇ ਮਹਤੱਵਪੂਰਣ ਖੇਤਰਾਂ ਵਿੱਚ ਭਵਿੱਖ ਦੀ ਚਨੌਤੀਆਂ ਦਾ ਪੁਰਵ ਅਨੁਮਾਨ ਲਗਾ ਕੇ, ਸਮੇਂ ਰਹਿੰਦੇ ਹੱਲ ਯੋਜਨਾ ਤਿਆਰ ਕਰਨੀ ਹੋਵੇਗੀ।
ਇਸ ਦੇ ਨਾਲ ਹੀ, ਸਾਰੇ ਵਿਭਾਗਾਂ ਦੀ ਯੋਜਨਾਵਾਂ ਦਾ ਤਾਲਮੇਲ ਕਰਦੇ ਹੋਏ ਲੰਬੇ ਸਮੇਂ ਦੀ ਰਣਨੀਤੀਆਂ ਵਿਕਸਿਤ ਕਰਨਾ ਵੀ ਇਸ ਦਾ ਟੀਚਾ ਹੋਵੇਗਾ। ਨਵੀਂ ਤਕਨੀਕਾਂ ਦੇ ਸਮਾਜਿਕ ਪ੍ਰਭਾਂਵ, ਮੌਕੇ ਅਤੇ ਜੋਖਿਮਾਂ ਦਾ ਵਿਸ਼ਲੇਸ਼ਨ ਕਰ, ਵਿਭਾਗ ਸਬੂਤ -ਅਧਾਰਿਤ ਸੁਝਾਅ ਪ੍ਰਦਾਨ ਕਰੇਗਾ। ਇਸ ਦੇ ਰਾਹੀਂ ਹਰਿਆਣਾ ਦੀ ਵਿਸ਼ਵ ਮੁਕਾਬਲੇ ਵਿੱਚ ਭੂਮੀਕਾ ਨੂੰ ਮਜਬੂਤ ਬਨਾਉਣ ਨਾਲ ਨਾਲ ਯੋਜਨਾ ਨਿਰਮਾਣ ਵਿੱਚ ਡਾਟਾ ਇੰਟੇਲੀਜੈਂਸ ਅਤੇ ਪੂਰਵ ਅੰਦਾਜਾ ਮਾਡਲਿੰਗ ਨੂੰ ਅਪਨਾ ਕੇ ਲਗਾਤਾਰ ਵਿਕਾਸ ਅਤੇ ਨਵਾਚਾਰ ਅਧਾਰਿਤ ਸਾਸ਼ਨ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
ਭਵਿੱਖ ਦੇ ਹਰਿਆਣਾ ਦੀ ਨੀਂਹ: ਨੌਜੁਆਨਾਂ ਨੂੰ ਨਵੀ ਦਿਸ਼ਾ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਵਿਭਾਗ ਵਿਸ਼ੇਸ਼ ਰੂਪ ਨਾਲ ਹਰਿਆਣਾ ਦੇ ਨੌਜੁਆਨਾਂ ਲਈ ਨਵੀਂ ਦਿਸ਼ਾ ਅਤੇ ਮੌਕੇ ਲੈਅ ਕੇ ਆਵੇਗਾ। ਉਨ੍ਹਾਂ ਨੇ ਕਿਹਾ ਕਿ ਬਦਲਦੀ ਦੁਨਿਆ ਵਿੱਚ ਜਿੱਥੇ ਪਾਰੰਪਰਿਕ ਨੌਕਰੀਆਂ ਅਤੇ ਕਾਰੋਬਾਰ ਤੇਜੀ ਨਾਲ ਬਦਲ ਰਹੇ ਹਨ ਉੱਥੇ ਨੌਜੁਆਨਾਂ ਨੂੰ ਸਮੇ ਸਿਰ ਤਿਆਰ ਕਰਨਾ ਹੀ ਭਵਿੱਖ ਦੀ ਸਭ ਤੋਂ ਮਹੱਤਵਪੂਰਨ ਨੀਤੀ ਹੋਵੇਗੀ। ਫਿਯੂਚਰ ਵਿਭਾਗ ਨਾ ਸਿਰਫ ਨੌਜੁਆਨਾਂ ਲਈ ਮਾਰਗਦਰਸ਼ਕ ਬਣੇਗਾ, ਸਗੋ ਨੀਤੀ ਨਿਰਮਾਣ ਵਿੱਚ ਵੀ ਇੱਕ ਨਿਰਆਇਕ ਭੁਮਿਕਾ ਨਿਭਾਏਗਾ।
ਹਰਿਆਣਾ ਬਣੇਗਾ ਵਿਕਸਿਤ ਭਾਰਤ 2047 ਦਾ ਅਗਰਦੂਤ
ਮੁੱਖ ਮੰਤਰੀ ਨੇ ਕਿਹਾ ਕਿ ਫ਼ਿਯੂਚਰ ਵਿਭਾਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ @2047 ਦੇ ਟੀਚੇ ਨੂੰ ਮੂਰਤ ਰੂਪ ਦੇਣ ਵਿੱਚ ਹਰਿਆਣਾ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੋਵੇਗਾ। ਇਹ ਵਿਭਾਗ ਰਾਜ ਸਰਕਾਰ ਦੀ ਟ੍ਰਿਪਲ ਇੰਜਨ ਨੀਤੀ-ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਤਕਨਾਲੋਜੀ/ਨਵਾਚਾਰ-ਦੇ ਤਾਲਮੇਲ ਨਾਲ ਹਰਿਆਣਾ ਨੂੰ ਦ੍ਰਿਸ਼ਟੀ ਤੋਂ ਲੈ ਕੇ ਲਾਗੂ ਕਰਨ ਤੱਕ ਇੱਕ ਮਜਬੂਤ ਭਵਿੱਖ ਵੱਲ ਲੈ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਵਿਭਾਗ ਸਿਰਫ਼ ਨੀਤੀ ਨਹੀਂ ਬਣਾਵੇਗਾ, ਸਗੋਂ ਹਰਿਆਣਾ ਦੀ ਸੋਚ, ਕਾਰਜਸ਼ੈਲੀ ਅਤੇ ਦ੍ਰਿਸ਼ਟੀਕੋਣ ਨੂੰ ਬਦਲਣ ਵਾਲਾ ਸੰਸਥਾਨ ਬਣੇਗਾ। ਇਹ ਸਾਡੇ ਭਵਿੱਖ ਦੀ ਤਿਆਰੀ ਦਾ ਬੀਜ ਹੈ, ਜੋ ਆਉਣ ਵਾਲੇ ਸਾਲਾਂ ਵਿੱਚ ਖੁਸ਼ਹਾਲ ਅਤੇ ਸਥਿਰਤਾ ਦੇ ਬੋਹੜ ਦੇ ਰੁੱਖ ਵਿੱਚ ਬਦਲੇਗਾ।
ਫ਼ਿਯੂਚਰ ਵਿਭਾਗ: ਇੱਕ ਸੰਕਲਪ, ਇੱਕ ਵਿਜ਼ਨ, ਇੱਕ ਯੁਗ ਦੀ ਸ਼ੁਰੂਆਤਇਹ ਪਹਿਲ ਸਿਰਫ ਇੱਕ ਵਿਭਾਗ ਦੀ ਸ਼ੁਰੂਆਤ ਨਹੀਂ, ਸਗੋ ਹਰਿਆਣਾ ਵਿੱਚ ਨੀਤੀ, ਪ੍ਰਸਾਸ਼ਨ ਅਤੇ ਜਨਭਲਾਈ ਦੇ ਇੱਕ ਯੁੱਗ ਦੀ ਸ਼ੁਰੂਆਤ ਹੈ। ਇਹ ਵਿਭਾਗ ਹਰਿਆਣਾ ਨੂੰ ਪ੍ਰਤੀਕ੍ਰਿਆਸ਼ੀਲ ਸਾਸ਼ਨ ਤੋਂ ਸਰਗਰਮ ਸਾਸ਼ਨ ਦੀ ਦਿਸ਼ਾ ਵਿੱਚ ਲੈ ਜਾਵੇਗਾ।
