
ਪਿੰਡ ਸਿੰਬਲੀ ਵਿਖੇ ਨਵ-ਜਨਮੀਆਂ ਧੀਆਂ ਦੀ ਦੂਜੀ ਸਲਾਨਾ ਲੋਹੜੀ ਮਨਾਈ ਗਈ।
ਨਵਾਂਸ਼ਹਿਰ- ਇੱਥੋਂ ਨਜ਼ਦੀਕ ਪਿੰਡ ਸਿੰਬਲੀ ਦੀ ਸੰਗਤ ਵਲੋਂ ਸਰਪੰਚ ਬਲਵੀਰ ਸਿੰਘ, ਹੈਡਮਾਸਟਰ ਹਰਮਿੰਦਰ ਸਿੰਘ, ਮੈਡਮ ਮਨਜੀਤ ਕੌਰ, ਕਰਨੈਲ ਸਿੰਘ ਤੇ ਮੈਡਮ ਕਸ਼ਮੀਰ ਕੌਰ ਵਲੋਂ ਸੰਗਤ ਦੇ ਸਹਿਯੋਗ ਨਾਲ ਨਵਜਨਮੀਆਂ ਬੱਚੀਆਂ ਦੀ ਦੂਜੀ ਸਲਾਨਾ ਲੋਹੜੀ ਪਾਈ। ਇਸ ਸਮਾਗਮ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਨੇ ਸਰਗਰਮ ਸ਼ਮੂਲੀਅਤ ਕੀਤੀ।
ਨਵਾਂਸ਼ਹਿਰ- ਇੱਥੋਂ ਨਜ਼ਦੀਕ ਪਿੰਡ ਸਿੰਬਲੀ ਦੀ ਸੰਗਤ ਵਲੋਂ ਸਰਪੰਚ ਬਲਵੀਰ ਸਿੰਘ, ਹੈਡਮਾਸਟਰ ਹਰਮਿੰਦਰ ਸਿੰਘ, ਮੈਡਮ ਮਨਜੀਤ ਕੌਰ, ਕਰਨੈਲ ਸਿੰਘ ਤੇ ਮੈਡਮ ਕਸ਼ਮੀਰ ਕੌਰ ਵਲੋਂ ਸੰਗਤ ਦੇ ਸਹਿਯੋਗ ਨਾਲ ਨਵਜਨਮੀਆਂ ਬੱਚੀਆਂ ਦੀ ਦੂਜੀ ਸਲਾਨਾ ਲੋਹੜੀ ਪਾਈ। ਇਸ ਸਮਾਗਮ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਨੇ ਸਰਗਰਮ ਸ਼ਮੂਲੀਅਤ ਕੀਤੀ।
ਪਿੰਡ ਵਿੱਚ ਸਾਲ 2024 ਦੌਰਾਨ ਨਵ-ਜਨਮੀਆਂ 12 ਬੱਚੀਆਂ ਨੂੰ ਨਗਰ, ਏਕ-ਨੂਰ ਤੇ ਉਪਕਾਰ ਵਲੋਂ ਤੋਹਫੇ ਦਿੱਤੇ ਗਏ। ਗੁਰਦੁਆਰਾ ਸ੍ਰੀ ਅਜੀਤਗੜ੍ਹ ਵਿਖੇ ਬੱਚੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ਸੰਗਤਾਂ ਦੇ ਇਕੱਠ ਨੂੰ ਇੰਦਰਜੀਤ ਸਿੰਘ ਵਾਰੀਆ, ਮਨਜੀਤ ਕੌਰ, ਸਰਪੰਚ ਬਲਵੀਰ ਸਿੰਘ,ਜੇ.ਐਸ.ਗਿੱਦਾ, ਮਾ.ਨਰਿੰਦਰ ਸਿੰਘ ਭਾਰਟਾ, ਲੈਕ: ਤਰਸੇਮ ਪਠਲਾਵਾ, ਜੋਗਾ ਸਿੰਘ ਸਾਧੜਾ, ਦੇਸ ਰਾਜ ਬਾਲੀ,ਨਰਿੰਦਰਪਾਲ ਤੂਰ ਨੇ ਸੰਬੋਧਨ ਕੀਤਾ। ਬੁਲਾਰਿਆਂ ਵਲੋਂ ਸੰਗਤਾਂ ਨਾਲ੍ਹ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਲਿੰਗ ਅਨੁਪਾਤ ਪੱਖੋਂ ਸਮੁੱਚੀ ਆਬਾਦੀ ਵਿੱਚ ਜਿਲ੍ਹਾ ਹੁਸ਼ਿਆਰਪੁਰ ਅਤੇ ਇੱਕ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਚੋਂ ਪ੍ਰਥਮ ਹਨ।
ਬੁਲਾਰਿਆਂ ਨੇ ਧੀਆਂ ਨੂੰ ਬਹਾਦਰਾਂ ਦੀ ਕਹਾਣੀਆਂ ਸੁਣਾ ਕੇ ਬਹਾਦਰ ਬਣਾਉਣ ਅਤੇ ਪੁੱਤਰਾਂ ਬਰਾਬਰ ਵਧਣ ਫੁੱਲਣ ਦੇ ਮੌਕੇ ਦੇਣ ਦੀ ਪ੍ਰੇਰਨਾ ਕੀਤੀ। ਸਮਾਜ ਧੀਆਂ ਦੀਆਂ ਲੋਹੜੀਆਂ ਵੀ ਪਾਉਣ ਲੱਗਾ ਹੈ ਕਿਉਂਕਿ ਧੀਆਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ।
ਸੰਗਤਾਂ ਵਿੱਚ ਸਰਪੰਚ ਬਲਵੀਰ ਸਿੰਘ, ਹੈਡਮਾਸਟਰ ਹਰਮਿੰਦਰ ਸਿੰਘ, ਕਰਨੈਲ ਸਿੰਘ, ਮੈਡਮ ਮਨਜੀਤ ਕੌਰ, ਏਕ-ਨੂਰ ਵਲੋਂ ਇੰਦਰਜੀਤ ਸਿੰਘ ਵਾਰੀਆ, ਲੈਕਚਰਾਰ ਤਰਸੇਮ ਪਠਲਾਵਾ, ਬਲਵੀਰ ਸਿੰਘ ਐਕਸ ਆਰਮੀ, ਪਰਮਜੀਤ ਸਿੰਘ ਸੂਰਾਂਪੁਰ, ਆਤਮਾ ਸਿੰਘ ਸੂਰਾਂਪੁਰ, ਪ੍ਰਭਜੋਤ ਪਠਲਾਵਾ, ਹਰਜੀਤ ਸਿੰਘ ਜੀਤਾ, ਪਰਵਿੰਦਰ ਸਿੰਘ ਰਾਣਾ, ਪ੍ਰੋ: ਚਰਨਜੀਤ ਸਿੰਘ ਪੋਸੀ, ਉਪਕਾਰ ਵਲੋਂ ਜੇ ਐਸ ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮਾ. ਨਰਿੰਦਰ ਸਿੰਘ ਭਾਰਟਾ, ਸੁਰਜੀਤ ਕੌਰ ਡੂਲਕੂ, ਦੇਸ ਰਾਜ ਬਾਲੀ, ਜੋਗਾ ਸਿੰਘ ਸਾਧੜਾ, ਨਰਿੰਦਰਪਾਲ ਤੂਰ, ਡਾ.ਅਵਤਾਰ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਕਮਲਜੀਤ ਕੌਰ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ ਤੇ ਸਰਬਜੀਤ ਹਾਜਰ ਹੋਏ।
ਇਸ ਮੌਕੇ ਪਿੰਡ ਵਲੋਂ ਏਕ ਨੂਰ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਜੇ ਐਸ ਗਿੱਦਾ ਅਤੇ ਉਪਕਾਰ ਸੋਸਾਇਟੀ ਦੀਆਂ ਮਹਿਲਾ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਏਕ ਨੂਰ ਸੰਸਥਾ ਤੇ ਉਪਕਾਰ ਸੋਸਾਇਟੀ ਵਲੋਂ ਸਰਪੰਚ ਬਲਵੀਰ ਸਿੰਘ, ਹੈਡਮਾਸਟਰ ਹਰਮਿੰਦਰ ਸਿੰਘ, ਮੈਡਮ ਮਨਜੀਤ ਕੌਰ ਤੇ ਮੈਡਮ ਕਸ਼ਮੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
