
ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਸਰੋਂ ਜਿਹੀਆਂ ਤੇਲ ਬੀਜ ਆਧਾਰਿਤ ਫਸਲਾਂ ਲਈ ਡੀ ਏ ਪੀ ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਣ ਦੀ ਕੀਤੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਨਵੰਬਰ, 2024: ਜ਼ਿਲ੍ਹੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰ ਵਿੱਚ ਡੀ ਏ ਪੀ ਸੌਖਾ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਹੋਰ ਖਾਦਾਂ ਦੀ ਵਰਤੋਂ ਕਣਕ, ਸਰੋਂ ਅਤੇ ਆਲੂ ਦੀ ਬਿਜਾਈ ਲਈ ਕਰ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਅਨੁਸਾਰ ਜ਼ਿਲ੍ਹੇ ਵਿੱਚ ਡੀ ਏ ਪੀ ਦੀ ਥਾਂ ਫਾਸਫੋਰਸ ਤੱਤ ਨਾਲ ਭਰਪੂਰ ਹੋਰ ਬਦਲਵੀਆਂ ਖਾਦਾਂ ਦੀ ਕੋਈ ਥੋੜ੍ਹ ਨਹੀਂ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਨਵੰਬਰ, 2024: ਜ਼ਿਲ੍ਹੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰ ਵਿੱਚ ਡੀ ਏ ਪੀ ਸੌਖਾ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਹੋਰ ਖਾਦਾਂ ਦੀ ਵਰਤੋਂ ਕਣਕ, ਸਰੋਂ ਅਤੇ ਆਲੂ ਦੀ ਬਿਜਾਈ ਲਈ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਅਨੁਸਾਰ ਜ਼ਿਲ੍ਹੇ ਵਿੱਚ ਡੀ ਏ ਪੀ ਦੀ ਥਾਂ ਫਾਸਫੋਰਸ ਤੱਤ ਨਾਲ ਭਰਪੂਰ ਹੋਰ ਬਦਲਵੀਆਂ ਖਾਦਾਂ ਦੀ ਕੋਈ ਥੋੜ੍ਹ ਨਹੀਂ ਹੈ।
ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਾਸਫੋਰਸ ਤੱਤ ਪੂਰਤੀ ਲਈ ਬਾਜ਼ਾਰ ਚ ਉਪਲਬਧ ਦੂਸਰੀਆਂ ਖਾਦਾਂ ਜਿਵੇਂ ਕਿ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਮਿਸ਼ਰਣ, ਸਿੰਗਲ ਸੁਪਰ ਫ਼ਾਸਫੇਟ, ਟਰਿਪਲ ਸੁਪਰ ਫ਼ਾਸਫੇਟ ਦੀ ਵਰਤੋਂ ਬਦਲਵੇ ਰੂਪ ਵਿੱਚ ਕਰ ਸਕਦੇ ਹਨ।
ਉਨਾਂ ਨੇ ਤੇਲ ਬੀਜ ਅਧਾਰਤ ਫਸਲਾਂ ਖਾਸ ਤੌਰ ‘ਤੇ ਸਰੋ ਦੀ ਬਿਜਾਈ ਲਈ ਸਿੰਗਲ ਸੁਪਰ ਫ਼ਾਸਫੇਟ ਨੂੰ ਡੀ ਏ ਪੀ ਦਾ ਸਭ ਤੋਂ ਕਾਰਗਰ ਬਦਲ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਤੇਲ ਬੀਜ ਅਧਾਰਿਤ ਫਸਲਾਂ ਨੂੰ ਲੋੜੀਂਦੀ ਸਲਫਰ ਤੱਤ ਦੀ ਮਾਤਰਾ ਵੀ ਪ੍ਰਾਪਤ ਹੁੰਦੀ ਹੈ।
ਮੁੱਖ ਖੇਤੀਬਾੜੀ ਅਫਸਰ ਅਨੁਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਡੀ ਏ ਪੀ ਦੇ ਬਦਲ ਲਈ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਜਿਸ ਤਹਿਤ ਪੈਂਫਲੇਟ, ਕਿਸਾਨ ਮਿਲਣੀਆ ਅਤੇ ਜਨਤਕ ਥਾਵਾਂ ‘ਤੇ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਰਾਹੀਂ ਕਿਸਾਨਾਂ ਨੂੰ ਡੀ ਏ ਪੀ ਦੇ ਬਦਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਾਰਕੀਟ ਵਿੱਚੋਂ ਜਿਹੜੀ ਵੀ ਖਾਦ ਖਰੀਦਦੇ ਹਨ ਜਾਂ ਕੋਈ ਬੀਜ ਖਰੀਦਦੇ ਹਨ ਜਾਂ ਕੋਈ ਕੀਟਨਾਸ਼ਕ ਰਸਾਇਣ ਖਰੀਦਦੇ ਹਨ, ਉਸ ਦਾ ਬਿੱਲ ਲਾਜ਼ਮੀ ਪ੍ਰਾਪਤ ਕਰਨ ਤਾਂ ਜੋ ਉਨਾਂ ਨੂੰ ਉੱਚ ਗੁਣਵੱਤਾ ਦੀ ਵਸਤ ਉਪਲਬਧ ਹੋ ਸਕੇ ਅਤੇ ਜੇਕਰ ਉਹਨਾਂ ਨੂੰ ਕਿਸੇ ਕਿਸਮ ਦਾ ਗੁਣਵੱਤਾ ਦਾ ਸ਼ੰਕਾ ਹੋਵੇ ਤਾਂ ਉਹ ਤੁਰੰਤ ਉਸ ਬਾਰੇ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਨ ਅਤੇ ਉਸ ਨੂੰ ਸਾਰੀ ਜਾਣਕਾਰੀ ਦੇਣ।
