
ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਅਤੇ ਇੱਕ ਦੇਸ਼ ਇੱਕ ਚੋਣ ਦੇ ਵਿਰੋਧ ਵਿਚ ਅੰਮਿਤਸਾਹ ਦਾ ਪੁਤਲਾ ਫੂਕਿਆ
ਗੜਸ਼ੰਕਰ- ਅੱਜ ਇੱਥੇ ਦੇਸ਼ ਦੇ ਗ੍ਹਹਿ ਮੰਤਰੀ ਵਲੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਰੁਧ ਕਹੀਆ ਅਪਮਾਨਜਨਕ ਟਿੱਪਣੀਆ ਅਤੇ ਇੱਕ ਦੇਸ਼ ਇੱਕ ਚੋਣ ਦੇ ਵਿਰੋਧ ਵਿੱਚ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਅਤੇ ਅਸਤੀਫੇ ਦੀ ਮੰਗ ਕੀਤੀ|
ਗੜਸ਼ੰਕਰ- ਅੱਜ ਇੱਥੇ ਦੇਸ਼ ਦੇ ਗ੍ਹਹਿ ਮੰਤਰੀ ਵਲੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਰੁਧ ਕਹੀਆ ਅਪਮਾਨਜਨਕ ਟਿੱਪਣੀਆ ਅਤੇ ਇੱਕ ਦੇਸ਼ ਇੱਕ ਚੋਣ ਦੇ ਵਿਰੋਧ ਵਿੱਚ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਅਤੇ ਅਸਤੀਫੇ ਦੀ ਮੰਗ ਕੀਤੀ|
ਇਸ ਦੀ ਅਗਵਾਈ ਪਾਰਟੀ ਦੇ ਜ਼ਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਦਰਸ਼ਨ ਸਿੰਘ ਮੱਟੂ ਨੇ ਕੀਤੀ| ਇਸ ਮੋਕੇ ਜਿਲਾ ਕਮੇਟੀ ਮੈਬਰ ਅੱਛਰ ਸਿੰਘ ਨੀਲਮ ਬੱਡੋਆਣ ਤਹਸੀਲ ਕਮੇਟੀ ਮੈਬਰ ਗੁਰਬਖਸ਼ ਕੋਰ ਚੱਕ ਗੁਰੂ ਪਰੇਮ ਪਰੇਮੀ ਬਲਦੇਵ ਰਾਜ ਸਤਨੋਰ ਹਾਜ਼ਰ ਸਨ| ਇਹਨਾ ਆਗੂਆ ਨੇ ਕਿਹਾ ਕਿ ਬੀ ਜੇ ਪੀ ਦੇ ਰਾਜ ਅੰਦਰ ਦੇਸ਼ ਤਾਨਾਸ਼ਾਹ ਵੱਲ ਵਧ ਰਿਹਾ ਹੈ|
ਇਸ ਰਾਜ ਅੰਦਰ ਜਮੂਹੀਰੀਅਤ ਸਵਿਧਾਨ ਘੱਟ ਗਿਣਤੀਆ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ| ਕਿਸਾਨਾ ਮਜ਼ਦੂਰਾ ਵਿਦਿਆਰਥੀ ਮੁਲਾਜ਼ਮ ਅੱਪਣੇ ਹੱਕਾ ਲਈ ਲੜਦੇ ਹਨ| ਹੱਕ ਦੇਣ ਦੀ ਵਜਾਏ ਲੜ ਰਹੇ ਲੋਕਾ ਦੇ ਸ਼ੰਘਰਸ਼ਾ ਨੂੰ ਗੋਲੀਆ ਲਾਠੀਆ ਨਾਲ ਕੁਚਲਿਆ ਜਾ ਰਿਹਾ| ਸਾਨੂੰ ਸਾਰੇ ਕਿਰਤੀ ਲੋਕਾ ਨੂੰ ਇਕੱਠੇ ਹੋਕੇ ਲੜਨ ਦੀ ਲੋੜ ਹੈ ਤਾਂ ਕਿ ਇਸ ਤਾਨਾਸ਼ਾਹ ਸਰਕਾਰ ਨੂੰ ਗੱਦੀ ਤੋ ਲਾਇਆ ਜਾ ਸਕੇ| ਇਸ ਮੋਕੇ ਹੰਸ ਰਾਜ, ਮੁਕੇਸ਼ ਕੁਮਾਰ, ਭਜਨ ਸਿੰਘ, ਕਸ਼ਮੀਰ ਸਿੰਘ, ਪਰਮੋਦ ਕੁਮਾਰ, ਸੁਖਵਿੰਦਰ ਕੋਰ, ਝਲਮਣ ਸਿੰਘ, ਚੋਧਰੀ ਬਿੰਦਰ ਹਾਜ਼ਰ ਸਨ
