ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜਿਲ੍ਹਾ ਮੁਹਾਲੀ ਇਕਾਈ ਵੱਲੋਂ ਮੈਡੀਕਲ ਕੈਂਪ ਦਾ ਆਯੋਜਨ
ਐਸ.ਏ.ਐਸ. ਨਗਰ, 7 ਜੂਨ- ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਐਸ.ਏ.ਐਸ. ਨਗਰ ਯੂਨਿਟ ਦੀ ਅਗਵਾਈ ਹੇਠ ਜਿਲ੍ਹੇ ਦੇ ਪੁਲੀਸ ਵਿਭਾਗ ਵਿੱਚੋਂ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਿਹਤ ਸਬੰਧੀ ਮੈਡੀਕੇਅਰ ਹਸਪਤਾਲ (ਰਿਆਤ ਬਾਹਰਾ ਕੰਪਲੈਕਸ) ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ।

ਐਸੋਸੀਏਸ਼ਨ ਸੰਸਥਾ ਦੇ ਜਿਲ੍ਹਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰਡ ਦੀ ਅਗਵਾਈ ਹੇਠ ਕੀਤੇ ਗਏ ਇਸ ਕੈਂਪ ਦੌਰਾਨ ਸੇਵਾ ਮੁਕਤ ਮੁਲਾਜਮਾਂ ਦੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈਸਟ ਕੀਤੇ ਗਏ। ਈ.ਸੀ.ਜੀ. ਕੀਤੀ ਗਈ, ਬਿਮਾਰੀਆਂ ਨਾਲ ਸੰਬੰਧਿਤ ਡਾਕਟਰਾਂ ਕੋਲੋਂ ਇਲਾਜ ਲਈ ਸਲਾਹ ਵੀ ਲਈ ਗਈ ਤੇ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਹਸਪਤਾਲ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਡਾਕਟਰ ਵਿਕਾਸ ਮਹਿਰਾ (ਹੱਡੀਆਂ ਦੇ ਡਾਕਟਰ), ਡਾਕਟਰ ਰੂਪਾਲੀ ਲਹੌਰੀਆ (ਛਾਤੀ ਦੇ ਰੋਗਾਂ ਦੇ ਮਾਹਰ), ਡਾਕਟਰ ਹੇਮੰਤ ਯਾਦਵ (ਜਨਰਲ ਸਰਜਨ), ਡਾਕਟਰ ਭੰਡਾਰੀ (ਥਾਇਰਾਇਡ ਦੇ ਮਾਹਰ), ਡਾਕਟਰ ਸੰਦੀਪ ਕੌਰ (ਨਿਊਰੋਲੋਜਿਸਟ) ਆਦਿ ਨੇ ਬਿਮਾਰੀਆਂ ਦੀ ਰੋਕਥਾਮ ਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੈਂਪ ਦਾ ਪ੍ਰਬੰਧ ਮੈਡੀਕਲ ਕੇਅਰ ਹਸਪਤਾਲ ਦੇ ਯੂਨਿਟ ਹੈਡ ਹਰੀਸ਼ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਮੈਡੀਕਲ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਮਲਕਪੁਰ, ਡਾ. ਦਲਜੀਤ ਸਿੰਘ ਕੈਲੋਂ, ਮਨਮੋਹਨ ਸਿੰਘ ਕਾਹਲੋ, ਰਤਨ ਸਿੰਘ ਜੀਰਕਪੁਰ, ਅਮਰ ਸਿੰਘ ਪਰਾਗਪੁਰ (ਸਾਰੇ ਸੇਵਾ ਮੁਕਤ ਇੰਸਪੈਕਟਰ) ਤੇ ਸਤਨਾਮ ਸਿੰਘ ਡੀ.ਐਸ.ਪੀ. ਰਿਟਾਇਰਡ ਹਾਜਰ ਸਨ।