ਪਹਿਲੀ ਵਾਰ ਚੁਣੇ ਗਏ 'ਆਪ' ਕੌਂਸਲਰਾਂ ਨੂੰ ਵਿਧਾਇਕ ਪਠਾਣਮਾਜਰਾ ਨੇ ਵੰਡੇ ਸਰਟੀਫਿਕੇਟ
ਸਨੌਰ (ਪਟਿਆਲਾ), 23 ਦਸੰਬਰ- ਪਟਿਆਲਾ ਜ਼ਿਲ੍ਹੇ ਅਧੀਨ ਪੈਂਦੀ ਨਗਰ ਕੌਂਸਲ ਸਨੌਰ ਅਤੇ ਨਗਰ ਪੰਚਾਇਤ ਦੇਵੀਗੜ੍ਹ ’ਤੇ ਆਮ ਆਦਮੀ ਪਾਰਟੀ ਨੂੰ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਇਥੋਂ ਤਕ ਕਿ ਇਨ੍ਹਾਂ ਦੋਵਾਂ ਥਾਵਾਂ ’ਤੇ ਹੀ ਸਾਰੇ ਦੇ ਸਾਰੇ ਉਮੀਦਵਾਰ 'ਆਪ' ਦੇ ਚੁਣੇ ਗਏ ਹਨ ਤੇ ਉਹ ਵੀ ਬਿਨਾ ਮੁਕਾਬਲਾ। ਇਨ੍ਹਾਂ ਸਭ ਨੂੰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੀ ਪਟਿਆਲਾ ਸ਼ਹਿਰ ’ਚ ਸਥਿਤ ਰਿਹਾਇਸ਼ ’ਤੇ ਸਾਰਟੀਫਕੇਟ ਵੰਡੇ।

ਜਿਸ ਦੌਰਾਨ ਇਨ੍ਹਾਂ ਸਮੂਹ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਕਹਿਣਾ ਸੀ ਕਿ ਸਨੌਰ ਅਤੇ ਦੇਵੀਗੜ੍ਹ ’ਚ ਫੰਡਾਂ ਦੀ ਤੋਟ ਨਹੀਂ ਆਉਣ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸਨੌਰ ਲਈ ਨਵੇਂ ਚੁਣੇ ਗਏ ‘ਆਪ’ ਦੇ ਇਨ੍ਹਾਂ ਕੌਂਸਲਰਾਂ ’ਚ ਵਾਰਡ ਨੰਬਰ 1 ਤੋਂ 15 ਤਕ ਤਰਤੀਬਵਾਰ ਅਵਨੀਤ ਕੌਰ, ਵਿਕਾਸ ਰਾਮ, ਸੁਨੀਤਾ ਦੇਵੀ, ਚਰਨਜੀਤ ਸਿੰਘ, ਚਰਨਜੀਤ ਕੌਰ, ਤਰਸੇਮ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ, ਯੁਵਰਾਜ , ਸਤਨਾਮ ਕੌਰ, ਗੁਰਮੀਤ ਸਿੰਘ, ਜਸਬੀਰ ਕੌਰ, ਨਰਿੰਦਰ ਸਿੰਘ, ਪਿੰਕੀ ਰਾਣੀ, ਪਰਦੀਪ ਕੁਮਾਰ ਅਤੇ ਕੰਵਲਜੀਤ ਕੌਰ ਸ਼ਾਮਲ ਹਨ।