ਲੋਕ-ਕਿੱਤਿਆਂ ਵਿੱਚ ਹੋ ਰਹੇ ਪਰਿਵਰਤਨ ਬਾਰੇ ਪੰਜਾਬੀ 'ਵਰਸਿਟੀ ਦੀ ਖੋਜ 'ਚ ਸਾਹਮਣੇ ਆਏ ਅਹਿਮ ਤੱਥ
ਪਟਿਆਲਾ, 23 ਦਸੰਬਰ- ਪੰਜਾਬ ਦੇ ਲੋਕ-ਕਿੱਤਿਆਂ ਵਿੱਚ ਹੋ ਰਹੇ ਪਰਿਵਰਤਨ ਸਬੰਧੀ ਵੱਖ-ਵੱਖ ਪੱਖਾਂ ਅਤੇ ਕਾਰਨਾਂ ਨੂੰ ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਜਾਣਨ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇੱਕ ਤਾਜ਼ਾ ਅਧਿਐਨ ਰਾਹੀਂ ਅਹਿਮ ਸਿੱਟੇ ਸਾਹਮਣੇ ਆਏ ਹਨ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਧੀਨ ਖੋਜਾਰਥੀ ਗੁਰਜੰਟ ਸਿੰਘ ਵੱਲੋਂ ਪ੍ਰੋ. ਜਗਤਾਰ ਸਿੰਘ ਜੋਗਾ ਦੀ ਨਿਗਰਾਨੀ ਹੇਠ ਕੀਤੇ ਇਸ ਅਧਿਐਨ ਰਾਹੀਂ ਪੰਜਾਬ ਦੇ ਰਵਾਇਤੀ ਲੋਕ ਕਿੱਤਿਆਂ ਦੇ ਹੋ ਰਹੇ ਰੂਪਾਂਤਰਨ ਸਬੰਧੀ ਵੱਖ-ਵੱਖ ਪਾਸਾਰਾਂ ਨੂੰ ਵਾਚਿਆ ਅਤੇ ਪੜਚੋਲਿਆ ਗਿਆ ਹੈ।

ਖੋਜਾਰਥੀ ਗੁਰਜੰਟ ਸਿੰਘ ਨੇ ਦੱਸਿਆ ਹੈ ਕਿ ਇਸ ਖੋਜ ਕਾਰਜ ਤਹਿਤ ਪੰਜਾਬ ਦੇ ਲੋਕ ਕਿੱਤਿਆਂ ਵਿੱਚੋਂ ਖੇਤੀਬਾੜੀ, ਤਰਖਾਣਾ, ਲੁਹਾਰਾ, ਘੁਮਿਆਰਾ, ਸੁਨਿਆਰਾ, ਮੋਚੀ, ਠਠਿਆਰਾ ਅਤੇ ਜੁਲਾਹਾ ਕਿੱਤਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਕਿੱਤਿਆਂ ਦੀ ਪੰਜਾਬੀ ਲੋਕ ਸਾਹਿਤ ਵਿੱਚ ਵੱਖ-ਵੱਖ ਰੂਪਾਂ ਵਿੱਚ ਪੇਸ਼ਕਾਰੀ ਹੋਈ ਮਿਲਦੀ ਹੈ ਜਿਸ ਦੇ ਅਧਾਰ ਉੱਤੇ ਸੱਭਿਆਚਾਰ ਦੇ ਰੂਪਾਂਤਰਨ ਦੇ ਵੱਖ-ਵੱਖ ਪਹਿਲੂ ਪਛਾਣੇ ਗਏ।
ਉਨ੍ਹਾਂ ਦੱਸਿਆ ਕਿ ਤਕਨੀਕ ਦੇ ਪਰਿਵਰਤਨ ਕਾਰਨ ਵੱਖ-ਵੱਖ ਕਿੱਤਿਆਂ ਦੀ ਇੱਕ ਦੂਜੇ ਉੱਤੇ ਆਪਸੀ ਆਤਮ-ਨਿਰਭਰਤਾ ਘਟਣ ਕਾਰਨ ਸੱਭਿਆਚਾਰਕ ਸਾਂਝ ਨੂੰ ਵੀ ਖੋਰਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਅਹਿਮ ਪੱਖ ਸਾਹਮਣੇ ਆਇਆ ਕਿ ਪੰਜਾਬ ਦੇ ਲੋਕ ਕਿੱਤਿਆਂ ਨੇ ਉਨ੍ਹਾਂ ਤਕਨੀਕੀ ਜੁਗਤਾਂ ਨੂੰ ਅਪਣਾਇਆ ਜਿਹੜੀਆਂ ਵਾਤਾਵਰਨ ਤੇ ਟਿਕਾਊ ਵਿਕਾਸ ਪ੍ਰਤੀ ਸਾਕਾਰਾਤਮਿਕ ਅਤੇ ਹਾਂਮੁਖੀ ਪਹੁੰਚ ਰਖਦੀਆਂ ਸਨ। ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਵਿਸ਼ਵ ਪੱਧਰ ਉੱਤੇ ਤਕਨੀਕ ਦੇ ਵਿਕਾਸ ਦਾ ਮੂਲ ਉਦੇਸ਼ ਅਜਿਹੀਆਂ ਜੁਗਤਾਂ ਨੂੰ ਖੋਜਣਾ ਅਤੇ ਲੱਭਣਾ ਹੈ ਜਿਹੜੀਆਂ ਮਨੁੱਖੀ ਊਰਜਾ ਦੀ ਘੱਟ ਤੋਂ ਘੱਟ ਵਰਤੋਂ ਦੇ ਨਾਲ਼-ਨਾਲ਼ ਵਧੇਰੇ ਸੁਖਦਾਇਕ ਸਹੂਲਤਾਂ ਪ੍ਰਦਾਨ ਕਰਨ।
ਇਸ ਹਵਾਲੇ ਨਾਲ਼ ਲਗਾਤਾਰ ਬਦਲਦੀਆਂ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਸੱਭਿਆਚਾਰਕ ਤੌਰ ’ਤੇ ਪੰਜਾਬ ਦੇ ਲੋਕ ਕਿੱਤਿਆਂ ਵਿੱਚ ਵੀ ਪਰਿਵਰਤਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ-ਕਿੱਤਿਆਂ ਦੇ ਰੂਪਾਂਤਰਨ ਨੇ ਸਭਿਆਚਾਰ ਦੀ ਤੱਤ ਸਮੱਗਰੀ ਅਤੇ ਕਾਰਜ ਵਿਧੀ ਨੂੰ ਬਦਲਿਆ ਹੈ। ਪੰਜਾਬ ਦੇ ਲੋਕ-ਕਿੱਤਿਆਂ ਦੇ ਰੂਪਾਂਤਰਨ ਰਾਹੀਂ ਲੋਕਾਂ ਦੇ ਰਹਿਣ-ਸਹਿਣ, ਪਹਿਰਾਵਾ, ਖਾਣ-ਪੀਣ, ਜੀਵਨ-ਜਾਚ, ਵਰਤੋਂ ਵਿਹਾਰ, ਮਨੋਰੰਜਨ ਅਤੇ ਲੋਕਧਾਰਾਈ ਸਮੱਗਰੀ ਵਿੱਚ ਪਰਿਵਰਤਨਸ਼ੀਲਤਾ ਸਾਹਮਣੇ ਆਈ ਹੈ।
ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਇਹ ਵੀ ਸਾਹਮਣੇ ਆਇਆ ਕਿ ਤਕਨੀਕ ਦੇ ਵਿਕਾਸ ਦੇ ਨਾਲ਼-ਨਾਲ਼ ਮਨੁੱਖੀ ਸੋਹਜ ਦਾ ਵਿਕਾਸ ਵੀ ਹੁੰਦਾ ਗਿਆ ਜਿਸ ਨਾਲ਼ ਸਧਾਰਨ ਕਿੱਤਾਕਾਰ ਹੌਲੀ-ਹੌਲੀ ਕਲਾਤਮਿਕ ਕਿੱਤਾਕਾਰਾਂ ਵਿੱਚ ਬਦਲਦੇ ਗਏ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ।