ਗਣਤੰਤਰ ਦਿਵਸ ਪ੍ਰੇਡ (ਨਵੀਂ ਦਿੱਲੀ) ਵਿਖੇ ਪੰਜਾਬ ਨੂੰ ਪ੍ਰਤੀਨਿਧ ਕਰਨਗੇ 8 ਐਨ.ਐਸ.ਐਸ. ਵਲੰਟੀਅਰ।
ਯੁਵਕ ਸੇਵਾਵਾਂ ਵਿਭਾਗ ਪੰਜਾਬ ਰਾਜ ਵਿੱਚ ਯੁਵਕ ਭਲਾਈ ਗਤੀਵਿਧੀਆਂ ਕਰਵਾਉਣ ਲਈ ਹਮੇਸ਼ਾ ਉਤਸੁਕ ਰਹਿੰਦਾ ਹੈ। ਇਸ ਉਦੇਸ਼ ਲਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਗੈਰ-ਵਿਦਿਆਰਥੀ ਨੌਜਵਾਨਾਂ ਦੀਆਂ ਊਰਜਾਵਾਂ ਨੂੰ ਉਸਾਰੂ ਲੀਹਾਂ 'ਤੇ ਚਲਾਉਣ ਅਤੇ ਉਨ੍ਹਾਂ ਦੇ ਸਰੀਰਕ, ਬੌਧਿਕ, ਨੈਤਿਕ, ਭਾਵਨਾਤਮਕ, ਸੱਭਿਆਚਾਰਕ, ਅਧਿਆਤਮਿਕ ਅਤੇ ਭੌਤਿਕ ਲੋੜਾਂ ਨੂੰ ਪੂਰਾ ਕਰਨ ਲਈ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਨੌਜਵਾਨਾਂ ਨੂੰ ਹਮੇਸ਼ਾ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ ।

ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ ਦਿੱਲੀ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੇ ਸਬੰਧ ਵਿੱਚ ਪੰਜਾਬ ਰਾਜ ਦੇ 8 ਐੱਨ.ਐੱਸ.ਐੱਸ. ਵਲੰਟੀਅਰ (4 ਲੜਕੇ + 4 ਲੜਕੀਆਂ) ਰਿਪਬਲਿਕ ਡੇਅ ਪ੍ਰੇਡ ਕੈਂਪ ਵਿੱਚ ਭਾਗ ਲੈਂਣਗੇ। ਇਹ ਵਲੰਟੀਅਰ ਗਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਕਪੂਰਥਲਾ, ਜੀ.ਐਨ.ਏ.ਯੂਨੀਵਰਸਿਟੀ, ਫਗਵਾੜਾ ਅਤੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆ ਨਾਲ ਸਬੰਧਿਤ ਇਹ ਵਲੰਟੀਅਰ ਰਾਜ ਦੇ ਪ੍ਰੀ ਆਰ ਡੀ ਕੈਂਪ ਦੀ ਚੁਣੋਤੀ ਨੂੰ ਪਾਰ ਕਰਦਿਆ ਗਣਤੰਤਰ ਦਿਵਸ ਪ੍ਰੇਡ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ । ਇਹਨਾਂ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਮਿਤੀ 26 ਜਨਵਰੀ 2025 ਨੂੰ ਗਣਤੰਤਰ ਦਿਵਸ ਪ੍ਰੇਡ ਵਿੱਚ ਹਿੱਸਾ ਲਿਆ ਜਾਵੇਗਾ ।
ਇਸੇ ਤਹਿਤ ਸਟੇਟ ਐਨ.ਐਸ.ਐਸ. ਸੈੱਲ ਪੰਜਾਬ ਵੱਲੋਂ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਅੱਜ ਮਿਤੀ 23-12-2024 ਨੂੰ ਪੰਜਾਬ ਰਾਜ ਵਿੱਚੋਂ ਚੁੱਣੇ ਗਏ ਐਨ.ਐਸ.ਐਸ. ਵਲੰਟੀਅਰਾਂ ਦੇ ਗਰੁੱਪ ਨੂੰ ਯੁਵਕ ਸੇਵਾਵਾਂ, ਵਿਭਾਗ (ਮੁੱਖ ਦਫਤਰ) ਸੈਕਟਰ-42ਏ, ਚੰਡੀਗੜ੍ਹ ਵਿਖੇ ਐਸ.ਪੀ.ਆਨੰਧ, ਆਈ.ਐਫ.ਐਸ, ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ, ਖੇਡਾਂ ਤੇ ਯੁਵਕ ਸੇਵਾਵਾਂ, ਪੰਜਾਬ, ਕੁਲਵਿੰਦਰ ਸਿੰਘ, ਡਿਪਟੀ ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਅਤੇ ਸ੍ਰੀਮਤੀ ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ, ਵੱਲੋਂ ਪੰਜਾਬ ਰਾਜ ਦੇ ਵਲੰਟੀਅਰਾਂ ਨੂੰ ਇਸ ਪ੍ਰੋਗਰਾਮ ਲਈ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਸ਼ੁੱਭਕਾਮਨਾਵਾ ਦਿੱਤੀਆਂ ਗਈਆਂ।