
ਮਾਤਾ ਅਮਰ ਕੌਰ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਵਲੋੰ ਸ਼ਰਧਾਂਜਲੀਆਂ ਭੇਟ
ਹੁਸ਼ਿਆਰਪੁਰ - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੇ ਸਤਿਕਾਰ ਯੋਗ ਮਾਤਾ ਅਮਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ , ਉਨਾਂ ਦੀ ਆਤਮਿਕ ਸ਼ਾਂਤੀ ਲਈ ਮਾਹਿਲਪੁਰ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਤੋਂ ਉਪਰੰਤ ਰਾਗੀ ਜਥਿਆਂ ਵਲੋੰ ਬੈਰਾਗਮਈ ਕੀਰਤਨ ਕੀਤਾ ਗਿਆ।
ਹੁਸ਼ਿਆਰਪੁਰ - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੇ ਸਤਿਕਾਰ ਯੋਗ ਮਾਤਾ ਅਮਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ , ਉਨਾਂ ਦੀ ਆਤਮਿਕ ਸ਼ਾਂਤੀ ਲਈ ਮਾਹਿਲਪੁਰ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਤੋਂ ਉਪਰੰਤ ਰਾਗੀ ਜਥਿਆਂ ਵਲੋੰ ਬੈਰਾਗਮਈ ਕੀਰਤਨ ਕੀਤਾ ਗਿਆ।
ਇਸ ਮੌਕੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਦੌਰਾਨ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਵਲੋੰ ਮਾਤਾ ਅਮਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ , ਜਿਨ੍ਹਾਂ ਵਿੱਚ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਸਲੇਮਟਾਵਰੀ , ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਕੇਵਲ ਸਿੰਘ ਸ੍ਰੀ ਖੁਰਾਲਗੜ ਸਾਹਿਬ, ਸੰਤ ਸੁੱਚਾ ਸਿੰਘ ਭੌਰੀਆ ਸ੍ਰੀ ਖੁਰਾਲਗੜ ਸਾਹਿਬ, ਰਣਧੀਰ ਸਿੰਘ ਬੇਣੀਵਾਲ ਇੰਚਾਰਜ ਬਸਪਾ ਪੰਜਾਬ, ਚੰਡੀਗੜ, ਜੰਮੂ ਕਸ਼ਮੀਰ , ਹਰਿਆਣਾ, ਭਗਵਾਨ ਸਿੰਘ ਚੌਹਾਨ, ਸੰਤੋਸ਼ ਕੁਮਾਰੀ ਡੇਰਾ ਬਾਬੇ ਜੌੜੇ, ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਪੰਜਾਬ, ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਕਾਮਰੇਡ ਦਰਸ਼ਨ ਸਿੰਘ ਮੱਟੂ, ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਚੌਧਰੀ ਖੁਸ਼ੀ ਰਾਮ ਸੇਵਾ ਮੁਕਤ ਆਈ ਏ ਐਸ, ਓਂਕਾਰ ਨਾਥ ਸੇਵਾ ਮੁਕਤ ਆਈ ਏ ਐਸ, ਠੇਕੇਦਾਰ ਭਗਵਾਨ ਦਾਸ ਸਿੱਧੂ, ਜੋਗਾ ਸਿੰਘ ਪਨੋਦੀਆਂ, ਐਡਵੋਕੇਟ ਬਲਵਿੰਦਰ ਕੁਮਾਰ, ਹਰਭਜਨ ਬਜਹੇੜੀ, ਗੁਰਲਾਲ ਸੈਲਾ, ਗੁਰਨਾਮ ਚੌਧਰੀ, ਠੇਕੇਦਾਰ ਰਜਿੰਦਰ ਸਿੰਘ, ਐਡਵੋਕੇਟ ਪਲਵਿੰਦਰ ਮਾਨਾ, ਪ੍ਰਸ਼ੋਤਮ ਰਾਜ ਅਹੀਰ ਖਾਨਪੁਰ, ਇੰਜ.ਮਹਿੰਦਰ ਸਿੰਘ ਸੰਧਰਾਂ, ਕਰਮਜੀਤ ਸਿੰਘ ਸੇਵਾ ਮੁਕਤ ਜੇ ਈ ਤੋਂ ਇਲਾਵਾ ਕਰੀਮਪੁਰੀ ਪਰਿਵਾਰ ਡਾ. ਅਵਤਾਰ ਸਿੰਘ ਕਰੀਮਪੁਰੀ ਸ੍ਰੀਮਤੀ ਹਰਜਿੰਦਰ ਕੌਰ, ਜਗਤਾਰ ਸਿੰਘ ਸ੍ਰੀਮਤੀ ਪੁਸ਼ਪਿੰਦਰ ਕੌਰ, ਰੇਸ਼ਮ ਲਾਲ ਸ੍ਰੀਮਤੀ ਸੁਨੀਤਾ ਰਾਣੀ, ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਬੇਟੀ ਡਾ. ਮੋਨਿਕਾ ਸਿੰਘ ਦਾਮਾਦ ਡਾ. ਮਨਪ੍ਰੀਤ ਸਿੰਘ, ਬੇਟਾ ਬਿਕਰਮਜੀਤ ਸਿੰਘ ਕਰੀਮਪੁਰੀ ਸ੍ਰੀਮਤੀ ਇੰਦਰਜੀਤ ਕੌਰ, ਰੇਸ਼ਮ ਲਾਲ ਕਰੀਮਪੁਰੀ ਦੇ ਸਪੁੱਤਰ ਸਾਇਮਨ ਲਾਲ ਕਰੀਮਪੁਰੀ ਸ੍ਰੀਮਤੀ ਖੁਸ਼ੀ ਬੱਸੀ ਲਾਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਸਟੇਜ ਸਕੱਤਰ ਦੀ ਸੇਵਾ ਭਗਵਾਨ ਸਿੰਘ ਚੌਹਾਨ ਨੇ ਨਿਭਾਈ।
ਇਸ ਮੌਕੇ ਕਰੀਮਪੁਰੀ ਪਰਿਵਾਰ ਵਲੋੰ ਬਹੁਜਨ ਸਮਾਜ ਪਾਰਟੀ ਨੂੰ ਕੇਂਦਰੀ ਫ਼ੰਡ ਲਈ ਇੱਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ । ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਸਮੂਹ ਪਰਿਵਾਰ ਵਲੋੰ ਧਾਰਮਿਕ , ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਦਾ ਲੋਈਆਂ ਅਤੇ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
