
ਇੰਡੇਵਰ ਗੱਡੀ ਤੇ ਸਵਾਰ ਵਿਅਕਤੀ ਨੇ ਫਾਰਚੂਨਰ ਸਵਾਰ ਤੇ ਚਲਾਈ ਗੋਲੀ
ਐਸ ਏ ਐਸ ਨਗਰ, 17 ਦਸੰਬਰ: ਥਾਣਾ ਸੋਹਣਾ ਅਧੀਨ ਪੈਂਦੇ ਪਿੰਡ ਲਕੜਾ ਕੋਲ ਦੋ ਗੱਡੀਆਂ ਦੀ ਆਪਸ ਵਿੱਚ ਟਕਰ ਹੋਣ ਤੋਂ ਬਾਅਦ ਇੰਡੇਵਰ ਗੱਡੀ ਤੇ ਸਵਾਰ ਵਿਅਕਤੀ ਵੱਲੋਂ ਫਾਰਚੂਨਰ ਸਵਾਰ ਵਿਅਕਤੀ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਇੰਡੇਵਰ ਗੱਡੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ।
ਐਸ ਏ ਐਸ ਨਗਰ, 17 ਦਸੰਬਰ: ਥਾਣਾ ਸੋਹਣਾ ਅਧੀਨ ਪੈਂਦੇ ਪਿੰਡ ਲਕੜਾ ਕੋਲ ਦੋ ਗੱਡੀਆਂ ਦੀ ਆਪਸ ਵਿੱਚ ਟਕਰ ਹੋਣ ਤੋਂ ਬਾਅਦ ਇੰਡੇਵਰ ਗੱਡੀ ਤੇ ਸਵਾਰ ਵਿਅਕਤੀ ਵੱਲੋਂ ਫਾਰਚੂਨਰ ਸਵਾਰ ਵਿਅਕਤੀ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਤੋਂ ਬਾਅਦ ਇੰਡੇਵਰ ਗੱਡੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਫਾਰਚੂਨਰ ਗੱਡੀ ਦੇ ਸਵਾਰ ਅਤੇ ਪਿੰਡ ਲਾਡਰਾ ਦੇ ਮੌਜੂਦਾ ਪੰਚ ਗੁਰਪ੍ਰੀਤ ਸਿੰਘ ਨੇ ਇੰਡੇਵਰ ਗੱਡੀ ਵਾਲੇ ਦੇ ਘਰ ਦਾ ਪਤਾ ਕੀਤਾ ਅਤੇ ਅੱਜ ਜਦੋਂ ਉਹ ਖਰੜ ਦੇ ਪ੍ਰਾਈਮ ਸਿਟੀ ਵਿੱਚ ਸਥਿਤ ਇੰਡੇਵਰ ਸਵਾਰ ਦੇ ਘਰ ਦੇ ਬਾਹਰ ਪਹੁੰਚਿਆ ਤਾਂ ਇੰਡੇਵਰ ਸਵਾਰ ਨੇ ਉਸਤੇ ਮੁੜ ਫਾਇਰਿੰਗ ਕਰ ਦੱਤੀ।
ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਕਮਪਲੈਟ ਵਿੱਚ ਕਿਹਾ ਹੈ ਕਿ ਸੋਮਵਾਰ ਰਾਤ ਸਮੇਂ ਉਹ ਮੁਹਾਲੀ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਉੱਥੇ ਇੰਡੇਵਰ ਕਾਰ ਸਵਾਰ ਨੇ ਟਕਰ ਮਾਰ ਦਿੱਤੀ। ਉਹ ਕਾਰ ਤੋਂ ਬਾਹਰ ਨਿਕਲਿਆ ਅਤੇ ਇੰਡੇਵਰ ਸਵਾਰ ਨੇ ਟਕਰ ਮਾਰਨ ਬਾਰੇ ਪੁੱਛਿਆ ਤਾਂ ਇੰਡੇਵਰ ਵਿੱਚ ਸਵਾਰ ਦੂਜੀ ਸੀਟ ਤੇ ਬੈਠੀ ਔਰਤ ਨੇ ਉਸ ਨੂੰ ਗਾਲਾਂ ਕੱਢਣੀ ਸ਼ੁਰੂ ਕਰ ਦੱਤੀ। ਕਮਪਲੈਟਕਰਤਾ ਅਨੁਸਾਰ ਉਸਦੀ ਇੰਡੇਵਰ ਗੱਡੀ ਸਵਾਰ ਨਾਲ ਬਹਿਸ ਹੋ ਗਈ ਅਤੇ ਇਸ ਦੌਰਾਨ ਇੰਡੇਵਰ ਸਵਾਰ ਨੇ ਪਿਸਟਲ ਕੱਢ ਲਿਆ। ਗੁਰਪ੍ਰੀਤ ਅਨੁਸਾਰ ਜਦੋਂ ਇੰਡੇਵਰ ਸਵਾਰ ਗੋਲੀ ਚਲਾਉਣ ਲੱਗਾ ਤਾਂ ਉਸ ਨੇ ਇੰਡੇਵਰ ਸਵਾਰ ਵੱਲ ਝਪਟਾ ਮਾਰਿਆ ਅਤੇ ਗੋਲੀ ਉਸ ਦੀ ਫਾਰਚੂਨਰ ਗੱਡੀ ਦੇ ਡਰਾਇਵਰ ਸਾਈਡ ਵਾਲੀ ਖਿੜਕੀ ਤੇ ਵੱਜੀ। ਇੰਡੇਵਰ ਸਵਾਰ ਉਸ ਨੂੰ ਗਾਲਾਂ ਕੱਢਣ ਲੱਗ ਪਿਆ ਅਤੇ ਹਵਾ ਵਿੱਚ ਦੋ ਹੋਰ ਫਾਇਰ ਕਰਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਗੁਰਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਵੱਲੋਂ ਆਪਣੇ ਤੌਰ ਤੇ ਇੰਡੇਵਰ ਗੱਡੀ ਸਵਾਰ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਇੰਡੇਵਰ ਸਵਾਰ ਖਰੜ ਦੀ ਇਕ ਕਲੋਨੀ ਵਿੱਚ ਰਹਿੰਦਾ ਹੈ। ਉਹ ਖਰੜ ਵਿਖੇ ਇੰਡੇਵਰ ਸਵਾਰ ਦੇ ਘਰ ਦੇ ਬਾਹਰ ਪਹੁੰਚੇ ਅਤੇ ਇੰਡੇਵਰ ਸਵਾਰ ਦੇ ਘਰ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗ ਪਏ। ਕੁਝ ਦੇਰ ਬਾਅਦ ਇੰਡੇਵਰ ਸਵਾਰ ਘਰ ਦੇ ਬਾਹਰ ਆਇਆ ਤਾਂ ਉਸ ਨੂੰ ਦੇਖ ਕੇ ਉਹ ਅਗ ਬਬੂਲਾ ਹੋ ਗਿਆ ਅਤੇ ਉਸ ਨੇ ਮੁੜ ਗੋਲੀ ਚਲਾ ਦੱਤੀ ਅਤੇ ਉਥੇ ਖੜੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਨਾਲ ਉਸ ਦੀ ਕੋਈ ਪੁਰਾਣੀ ਦੁਸ਼ਮਨੀ ਨਹੀਂ ਹੈ ਅਤੇ ਲਕੜਾ ਵਿਖੇ ਹੋਏ ਵਿਵਾਦ ਸਮੇਂ ਇੰਡੇਵਰ ਗੱਡੀ ਸਵਾਰ ਨੇ ਨੋਟ ਕੀਤਾ ਹੋਇਆ ਸੀ।
ਇਸ ਸਬੰਧੀ ਸੰਪਰਕ ਕਰਨ ਤੇ ਐਸ.ਪੀ. ਸਿਟੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਨੇ ਇੰਡੇਵਰ ਗੱਡੀ ਖਰੜ ਤੋਂ ਬਰਾਮਦ ਕਰ ਲਈ ਹੈ ਅਤੇ ਮੌਕੇ ਤੋਂ ਦੋ ਖੋਲ ਵੀ ਬਰਾਮਦ ਹੋਏ ਹਨ। ਗੋਲੀ ਚਲਾਉਣ ਵਾਲੇ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ, ਜਿਸ ਵਿਰੁੱਧ ਪਹਿਲਾਂ ਵੀ ਨੋਟ ਤਸਕਰੀ ਦਾ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਧਾਰਾ 125, 109 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਗੋਲੀ ਚਲਾਉਣ ਵਾਲੇ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
