
ਮੀਰੀ ਪੀਰੀ ਕੱਪ 29 ਦਸੰਬਰ ਤੋਂ 3 ਜਨਵਰੀ ਤੱਕ ਪੱਦੀ ਸੂਰਾ ਸਿੰਘ ਵਿਖੇ ਕਰਵਾਇਆ ਜਾਵੇਗਾ-ਜਥੇਦਾਰ ਇਕਬਾਲ ਸਿੰਘ ਖੇੜਾ
ਹੁਸ਼ਿਆਰਪੁਰ- ਮੀਰੀ ਪੀਰੀ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ. ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਰਾਮਸਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਰਾਮਸਰ ਸਾਹਿਬ ਸਟੇਡੀਅਮ ਪੱਦੀ ਸੂਰਾ ਸਿੰਘ ਵਿਖੇ ਹੋਈ
ਹੁਸ਼ਿਆਰਪੁਰ- ਮੀਰੀ ਪੀਰੀ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ. ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਰਾਮਸਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਰਾਮਸਰ ਸਾਹਿਬ ਸਟੇਡੀਅਮ ਪੱਦੀ ਸੂਰਾ ਸਿੰਘ ਵਿਖੇ ਹੋਈ| ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ 29 ਦਸੰਬਰ ਨੂੰ ਬਣ ਰਹੀ ਗਰਾਊਂਡ ਅਤੇ ਟੂਰਨਾਮੈਂਟ ਦਾ ਉਦਘਾਟਨ ਉੱਘੀਆਂ ਖੇਡ ਹਸਤੀਆਂ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕਰਵਾਇਆ ਜਾਵੇਗਾ| ਇਸ ਟੂਰਨਾਮੈਂਟ ਵਿੱਚ 8 ਟੀਮਾਂ ਕਾਲੇਜ ਵਰਗ ਅਤੇ 16 ਟੀਮਾਂ ਪਿੰਡ ਪੱਧਰ ਦੀਆਂ ਖੇਡਣਗੀਆਂ|
ਇਸ ਮੌਕੇ ਜਰਨੈਲ ਸਿੰਘ ਸਰਪੰਚ, ਅਮਰੀਕ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਸਹੋਤਾ, ਇੰਦਰਜੀਤ ਸਿੰਘ ਬੈਂਸ, ਕੁਲਵੰਤ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਸਹੋਤਾ, ਜਸਕੀਰਤ ਸਿੰਘ ਪੰਚ, ਅਸ਼ਵਨੀ ਕੁਮਾਰ ਸ਼ਰਮਾ, ਕੁਲਵੰਤ ਸਿੰਘ ਪੋਸੀ, ਕੇਵਲ ਸਿੰਘ ਸੂਬੇਦਾਰ, ਰਾਜਵਿੰਦਰ ਸਿੰਘ ਪੰਚ, ਗੁਰਦੀਪ ਸਿੰਘ ਸਹੋਤਾ, ਜਿੰਦਰ ਪੇਂਟਰ, ਕਮਲਜੀਤ ਕੁਮਾਰ, ਠੇਕੇਦਾਰ, ਹਰਮੇਸ਼ ਮੇਸ਼ੀ ਆਦਿ ਹਾਜਰ ਸਨ|
