ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ ਨੇ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਤੇ ਵਿਚਾਰਾਂ ਕੀਤੀਆਂ

ਨਵਾਂਸ਼ਹਿਰ - ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ (ਰਜਿ:) ਪੰਜਾਬ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਇੰਟਰਨੈਸ਼ਨਲ ਵਲੋਂ ਬਾਮਸੇਫ, ਡੀ ਐਸ ਫੌਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 90 ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਨਗਰ ਨਵਾਂਸ਼ਹਿਰ ਵਿੱਚ ਬਹੁਜਨ ਸਮਾਜ ਦੇ ਹਮਦਰਦ ਵਲੋਂ ਕੇਕ ਕੱਟ ਕੇ ਮਨਾਇਆ ਗਿਆ। ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਮੁੱਖ ਮਹਿਮਾਨ ਅਤੇ ਐਸ ਐਸ ਅਜਾਦ ਰਿਟਾਇਰਡ ਜੇ ਈ ਵਲੋਂ ਸਾਹਿਬ ਕਾਂਸ਼ੀ ਰਾਮ ਦੀ ਜੀਵਨ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਪੂਨੇ ਬੰਬ ਬਣਾਉਣ ਵਾਲੀ ਫੈਕਟਰੀ ਵਿੱਚ ਜਾ ਕੇ ਰੋਜਗਾਰ ਵਜੋਂ ਦੇਸ਼ ਦੇ ਤੀਸਰੇ ਵਿਗਿਆਨੀ ਦੇ ਤੌਰ ਤੇ ਡਿਊਟੀ ਕਰਨ ਲੱਗੇ।

ਨਵਾਂਸ਼ਹਿਰ - ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਸੁਸਾਇਟੀ (ਰਜਿ:) ਪੰਜਾਬ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਇੰਟਰਨੈਸ਼ਨਲ ਵਲੋਂ ਬਾਮਸੇਫ, ਡੀ ਐਸ ਫੌਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 90 ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਨਗਰ ਨਵਾਂਸ਼ਹਿਰ ਵਿੱਚ ਬਹੁਜਨ ਸਮਾਜ ਦੇ ਹਮਦਰਦ ਵਲੋਂ ਕੇਕ ਕੱਟ ਕੇ ਮਨਾਇਆ ਗਿਆ। ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤ ਰਾਮ ਜੀ ਭਰੋਮਜਾਰਾ ਮੁੱਖ ਮਹਿਮਾਨ ਅਤੇ ਐਸ ਐਸ ਅਜਾਦ ਰਿਟਾਇਰਡ ਜੇ ਈ ਵਲੋਂ ਸਾਹਿਬ ਕਾਂਸ਼ੀ ਰਾਮ ਦੀ ਜੀਵਨ ਵਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਪੂਨੇ ਬੰਬ ਬਣਾਉਣ ਵਾਲੀ ਫੈਕਟਰੀ ਵਿੱਚ ਜਾ ਕੇ ਰੋਜਗਾਰ ਵਜੋਂ ਦੇਸ਼ ਦੇ ਤੀਸਰੇ ਵਿਗਿਆਨੀ ਦੇ ਤੌਰ ਤੇ ਡਿਊਟੀ ਕਰਨ ਲੱਗੇ। ਡਿਊਟੀ ਦੌਰਾਨ ਸਾਹਿਬ ਜੀ ਨੂੰ ਸਮਾਜ ਦੀ ਸੋਝੀ ਪਈ ਤਾਂ ਉਹਨਾਂ 85/15 ਦਾ ਫਾਰਮੂਲਾ ਸਮਝ ਕੇ ਗੰਦੇ ਸਿਸਟਮ ਨੂੰ ਬਦਲਣ ਦੀ ਲੜਾਈ ਲੜਨ ਦਾ ਫੈਸਲਾ ਕੀਤਾ। ਉਹਨਾਂ ਝੁੱਗੀਆਂ 'ਚ ਵੱਸਦੇ ਲੋਕਾਂ ਨੂੰ ਐਮ ਐਲ ਏ, ਐਮ ਪੀ, ਮੰਤਰੀ, ਮੁੱਖ ਮੰਤਰੀ ਬਣਾਇਆ। ਉਹਨਾਂ ਦੁਨੀਆਂ ਦੀ ਸੋਚ ਤੋਂ ਹੱਟ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਪਾਰਟੀ ਦਾ ਚੋਣ ਮੈਨੀਫੈਸਟੋ ਬਣਾਇਆ। ਜਦੋਂ ਆਪ ਦੀ ਮਾਤਾ ਸਤਿਕਾਰਯੋਗ ਬਿਸ਼ਨ ਕੌਰ ਪੁੱਤਰ ਦੀ ਸ਼ਾਦੀ ਕਰਨੀ ਚਾਹੁੰਦੀ ਸੀ ਤਾਂ ਸਾਹਿਬ ਜੀ ਨੇ 24 ਪੰਨਿਆਂ ਦੀ ਚਿੱਠੀ ਮਾਂ ਨੂੰ ਲਿਖ ਕੇ ਭੇਜੀ। ਜਿਸ ਵਿੱਚ ਉਹਨਾਂ ਸਮਾਜ ਦੀ ਹੋ ਰਹੀ ਦੁਰਦਸ਼ਾ ਤੇ ਸ਼ੇਰਾਂ ਦੇ ਬੱਚੇ ਮੁਰਦਿਆਂ ਦੀ ਜੂਨ ਹੰਢਾ ਰਹੇ ਸਨ ਵਾਰੇ ਵਿਸਥਾਰ ਸਹਿਤ ਲਿਖਿਆ ਤੇ ਜਵਾਬ ਦੇ ਦਿੱਤਾ ਕਿ ਮਾਤਾ ਜੀ ਮੈਂ ਉਸ ਵੇਲੇ ਤਕ ਵਿਆਹ ਨਹੀਂ ਕਰਵਾ ਸਕਦਾ ਜਦੋਂ ਤੱਕ ਮੇਰਾ ਸਮਾਜ ਫਿਰ ਤੋਂ ਸਿਰ ਉੱਚਾ ਕਰਕੇ ਅਣਖ ਨਾਲ ਨਾ ਜਿਊਣ ਲੱਗ ਪਵੇ। ਮੈਂ ਆਪਣੇ ਸਮਾਜ ਦੀ ਧੀਆਂ ਦੀ ਜੂਨ ਵੀ ਦਰਿੰਦਗੀ ਤੋਂ ਬਚਾ ਕੇ ਕੁਝ ਉਹਨਾਂ ਦੇ ਸੁਪਨਿਆਂ ਮੁਤਾਬਕ ਸੰਵਾਰਨੀ ਹੈ। ਇਸ ਤਰ੍ਹਾਂ ਦੀ ਜੋਸ਼ੀਲੀ ਜੀਵਨ ਚਰਚਾ ਕਰਦਿਆਂ ਉਹਨਾਂ ਸਾਹਿਬ ਕਾਂਸ਼ੀ ਰਾਮ ਜੀ ਦੀ ਜਿੰਦਗੀ ਦਾ ਵੇਰਵਾ ਸਾਂਝਾ ਕੀਤਾ ਤੇ ਪਹੁੰਚੀਆਂ ਸਮਾਜ ਦੀਆਂ ਹਮਦਰਦ ਜਥੇਬੰਦੀਆਂ ਤੇ ਸਮਰਥਕਾਂ ਨੂੰ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਬੇਨਤੀ ਕੀਤੀ। ਇਸ ਉਪਰੰਤ ਸਾਬਕਾ ਸਰਪੰਚ ਜਗਦੀਸ਼ ਕੁਮਾਰ ਕਮਾਮ ਅਤੇ ਐਮ ਸੀ ਕਮਲਜੀਤ ਨੇ ਆਖਿਆ ਕਿ ਸਾਹਿਬ ਕਾਂਸ਼ੀ ਰਾਮ ਜੀ ਪੂਰੇ ਭਾਰਤ ਦੀ ਰਾਜਨੀਤੀ ਵਿੱਚ ਇਕਲੌਤੇ ਇਮਾਨਦਾਰ ਆਗੂ ਸਾਬਤ ਹੋਏ ਹਨ। ਕਿਉਂਕਿ ਉਹਨਾਂ ਕਦੀ ਵੀ ਬੈਂਕ ਵਿਚ ਖਾਤਾ ਨਹੀਂ ਖੁਲਵਾਇਆ ਸੀ। ਕਦੀ ਵੀ ਕੋਈ ਜਮੀਨ, ਜਾਇਦਾਦ ਨਹੀਂ ਖਰੀਦੀ। ਇਸ ਕਰਕੇ ਅਜਿਹੇ ਆਗੂ ਨੂੰ ਭਾਰਤ ਸਰਕਾਰ ਵਲੋਂ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਸੁਸਾਇਟੀ ਦੇ ਪ੍ਰਧਾਨ ਨਿੱਕੂ ਰਾਮ ਜਨਾਗਲ ਨੇ ਕਿਹਾ ਕਿ ਸਾਡੀ ਇਮਾਨਦਾਰੀ ਇਸ ਕੰਮ ਵਿੱਚ ਹੋਣੀ ਚਾਹੀਦੀ ਹੈ ਕਿ ਸਾਹਿਬ ਕਾਂਸ਼ੀ ਰਾਮ ਜੀ ਵਲੋਂ ਕੀਤਾ ਸੰਘਰਸ਼ ਹੋਰ ਅੱਗੇ ਵਧੇ ਤੇ ਆਪਣੀ ਮੰਜਿਲ ਤੱਕ ਪਹੁੰਚੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸਖਤ ਮਿਹਨਤ ਕਰਕੇ ਦੇਸ਼ ਵਿੱਚ ਬਹੁਜਨ ਸਮਾਜ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਨੂੰ ਖੋਖਲਾ ਕਰ ਛੱਡਿਆ ਹੈ। ਇਹਨਾਂ ਦੋਵਾਂ ਨੇ ਭ੍ਰਿਸ਼ਟਾਚਾਰ ਤੇ ਬੇਰੁਜਗਾਰ ਤੋਂ ਸਿਵਾਏ ਕੁਝ ਨਹੀਂ ਦਿੱਤਾ। ਇਸ ਮੌਕੇ ਸਮਾਪਤੀ ਤੇ ਸਕੂਲ ਦੇ 100 ਦੇ ਕਰੀਬ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆਂ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਅਜੈ ਬਸਰਾ ਐਮ ਡੀ, ਪਰਮਵੀਰ ਪਰਿੰਸ, ਸੁਖਦੇਵ ਕੁਮਾਰ ਜਿਲ੍ਹਾ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਡੈਨਟਿਸਟ ਡਾਕਟਰ ਸਰਬਜੀਤ ਬੰਗੜ, ਸਤੀਸ਼ ਕੁਮਾਰ, ਸੱਤਪਾਲ ਬਾਲੀ, ਮਨਜੀਤ ਰਾਜੂ, ਯੋਗਰਾਜ ਯੋਗੀ, ਰਮਨ ਲੱਧੜ, ਕ੍ਰਿਸ਼ਨ ਕੁਮਾਰ, ਅਰੁਣ ਬਾਲੀ, ਸ਼ੀਤਲ ਕੁਮਾਰ, ਭਜਨ ਕੌਰ, ਸੁਰਿੰਦਰ ਕੌਰ, ਸੱਤਿਆ ਬਾਲੀ, ਪੂਜਾ ਰਾਣੀ, ਨਰੇਸ਼ ਕੁਮਾਰੀ, ਰਵੀ ਚੌਕੜੀਆ ਤੇ ਗੋਪਾਲ ਕ੍ਰਿਸ਼ਨ ਸਮੇਤ ਹੋਰ ਵੀ ਸੰਗਤਾ ਨੂ ਆਪਣੀ ਹਾਜਰੀ ਲਗਵਾਈ।