ਵੱਖ ਵੱਖ ਰਾਜਾਂ ਦੇ ਆਰਥੋ ਸਰਜਨਾਂ ਦੀ ਕਾਨਫ਼ਰੰਸ 1 ਅਤੇ 2 ਮਾਰਚ ਨੂੰ ਮੈਡੀਕਲ ਕਾਲਜ ਮੋਹਾਲੀ ਵਿਖੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਫ਼ਰਵਰੀ: ਵੱਖ ਵੱਖ ਰਾਜਾਂ ਦੇ ਆਰਥੋ ਸਰਜਨਾਂ ਦੀ ਕਾਨਫ਼ਰੰਸ 1 ਅਤੇ 2 ਮਾਰਚ ਨੂੰ ਮੋਹਾਲੀ ਦੇ ਡਾ. ਬੀ ਆਰ ਅੰਬੇਡਕਰ ਇੰਸਟੀਚਊਟ ਆਫ ਮੈਡੀਕਲ ਸਾਇੰਸ (ਏਮਜ਼) ਵਿਖੇ ਹੋ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦਸਿਆ ਕਿ 29ਵੀਂ ਸਾਲਾਨਾ ਪੰਜਾਬ ਆਰਥੋਪੈਡਿਕਸ ਕਾਨਫ਼ਰੰਸ ਵਿਚ ਖ਼ਿੱਤੇ ਦੇ ਕਈ ਉਘੇ ਆਰਥੋ ਸਰਜਨ ਅਤੇ ਸਿਹਤ ਪੇਸ਼ੇਵਰ ਹਿੱਸਾ ਲੈਣਗੇ ਤੇ ਆਪੋ-ਅਪਣੇ ਕੀਮਤੀ ਵਿਚਾਰ ਅਤੇ ਤਜਰਬੇ ਸਾਂਝੇ ਕਰਨਗੇ।

    ਉਨ੍ਹਾਂ ਦਸਿਆ ਕਿ ਏਮਜ਼ ਮੋਹਾਲੀ ਦੇ ਆਰਥੋ ਵਿਭਾਗ ਅਤੇ ਏਮਜ਼ ਮੋਹਾਲੀ ਆਰਥੋ ਰਿਸਰਚ ਤੇ ਐਜੂਕੇਸ਼ਨਲ ਸੁਸਾਇਟੀ ਵਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕੁਮਾਰ ਰਾਹੁਲ ਅਤੇ ਡਾਕਟਰੀ ਸਿਖਿਆ ਤੇ ਖੋਜ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਅਵਨੀਸ਼ ਕੁਮਾਰ ਵੀ ਕਾਨਫ਼ਰੰਸ ਦੀ ਸ਼ੋਭਾ ਵਧਾਉਣਗੇ।
    ਕਾਨਫ਼ਰੰਸ ਦੇ ਪ੍ਰਬੰਧਕੀ ਸਕੱਤਰ ਡਾ. ਅਨੁਪਮ ਮਹਾਜਨ ਨੇ ਦਸਿਆ ਕਿ ਕਾਨਫ਼ਰੰਸ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਉਘੇ ਆਰਥੋ ਸਰਜਨ ਹਿੱਸਾ ਲੈ ਰਹੇ ਹਨ। ਇਸ ਦੌਰਾਨ ਆਰਥੋ ਖੇਤਰ ਵਿਚ ਆਈਆਂ ਨਵੀਂਆਂ ਤਕਨੀਕਾਂ ਅਤੇ ਖੋਜਾਂ ਬਾਰੇ ਕੀਮਤੀ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ। ਇਸ ਵੱਡੇ ਸਮਾਗਮ ਵਿਚ ਦੇਸ਼ ਭਰ ਤੋਂ 350 ਡੈਲੀਗੇਟ ਹਿੱਸਾ ਲੈ ਰਹੇ ਹਨ।