ਨਵਨੀਤ ਕਤਲ ਕਾਂਡ ਦੇ ਦੋ ਬਜ਼ੁਰਗ ਦੋਸ਼ੀ ਕਾਬੂ, ਜਾਇਦਾਦ ਕਾਰਨ ਸੀ ਰੰਜਿਸ਼
ਪਟਿਆਲਾ, 2 ਦਸੰਬਰ: ਜ਼ਿਲ੍ਹਾ ਪੁਲਿਸ ਨੇ ਦੋ ਦੋਸ਼ੀ ਬਜ਼ੁਰਗਾਂ ਨੂੰ ਗ੍ਰਿਫ਼ਤਾਰ ਕਰਕੇ ਨਵਨੀਤ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ। 67-67 ਸਾਲ ਦੇ ਦੋਵੇਂ ਦੋਸ਼ੀਆਂ ਨੇ 33 ਸਾਲਾ ਨਵਨੀਤ ਸਿੰਘ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਉਹ 29 ਨਵੰਬਰ ਨੂੰ ਸਵੇਰੇ ਆਪਣੇ ਤਾਏ ਦੀਆਂ ਅਸਥੀਆਂ ਲੈਣ ਲਈ ਘਲੌੜੀ ਗੇਟ ਸ਼ਮਸ਼ਾਨਘਾਟ ਪਹੁੰਚਿਆ ਸੀ।

ਨਵਨੀਤ ਸਿੰਘ ਦਾ ਕਤਲ ਦੋਸ਼ੀ ਰਘਬੀਰ ਸਿੰਘ ਮਿੱਠੂ ਨੇ ਕੀਤਾ ਸੀ ਕਿਉਂਕਿ ਰਘਬੀਰ ਦੇ ਅਣਵਿਆਹੇ ਭਰਾ ਹਰਦੀਪ ਟਿਵਾਣਾ ਨੇ ਆਪਣੇ ਦੋਸਤ ਦੇ ਲੜਕੇ ਨਵਨੀਤ ਸਿੰਘ ਨੂੰ ਗੋਦ ਲੈ ਕੇ ਜਾਇਦਾਦ ਆਪਣੇ ਨਾਂ ਕਰਵਾ ਦਿੱਤੀ ਸੀ। ਪਰਿਵਾਰ ਦੀ ਜਾਇਦਾਦ ਬਾਹਰਲੇ ਵਿਅਕਤੀ ਨੂੰ ਦਿੱਤੇ ਜਾਣ ਤੋਂ ਨਾਰਾਜ਼ ਰਘਬੀਰ ਸਿੰਘ ਨੇ ਸਾਲ 2020 ਵਿੱਚ ਆਪਣੇ ਭਰਾ ਹਰਦੀਪ ਸਿੰਘ ਦੀ ਮੌਤ ਤੋਂ ਬਾਅਦ ਆਪਣੀ ਰੰਜਿਸ਼ ਵਧਾ ਦਿੱਤੀ ਸੀ। ਨਵਨੀਤ ਸਿੰਘ ਸਮਝੌਤਾ ਕਰਨ ਲਈ ਤਿਆਰ ਸੀ ਅਤੇ ਕੁਝ ਹਿੱਸਾ ਦੇਣ ਲਈ ਤਿਆਰ ਸੀ ਪਰ ਰਘਬੀਰ ਸਿੰਘ ਸਾਰੀ ਜਾਇਦਾਦ ਚਾਹੁੰਦਾ ਸੀ।
ਐਸਐਸਪੀ ਡਾ. ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਕੋਤਵਾਲੀ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਅਤੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ 48 ਘੰਟਿਆਂ ਵਿੱਚ ਮਾਮਲੇ ਨੂੰ ਸੁਲਝਾ ਲਿਆ ਹੈ। ਰਘਬੀਰ ਸਿੰਘ ਵਾਸੀ ਦਿੱਤੂਪੁਰ ਜੱਟਾਂ ਭਾਦਸੋਂ ਤੇ ਉਸ ਦੇ ਸਾਥੀ ਮਲਕੀਤ ਸਿੰਘ ਉਮਰ 67 ਸਾਲ ਵਾਸੀ ਪਿੰਡ ਮਲੌਦ ਖੰਨਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਨ੍ਹਾਂ ਵਿਅਕਤੀਆਂ ਕੋਲੋਂ 32 ਬੋਰ ਦਾ ਰਿਵਾਲਵਰ, 315 ਬੋਰ ਦੀ ਰਾਈਫਲ, ਕਤਲ ਵਿੱਚ ਵਰਤੇ ਗਏ 14 ਕਾਰਤੂਸ ਤੋਂ ਇਲਾਵਾ ਰਘਬੀਰ ਦੀ ਕਾਰ, ਜਿਸ ਵਿੱਚ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਬਰਾਮਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਹਨ। ਰਘਬੀਰ ਸਿੰਘ ਖ਼ਿਲਾਫ਼ ਸਾਲ 1995 ਵਿੱਚ ਕਤਲ ਦੇ ਇਰਾਦੇ ਨਾਲ ਹਮਲਾ ਕਰਨ ਦਾ ਕੇਸ ਦਰਜ ਹੈ।
ਦੂਜੇ ਮੁਲਜ਼ਮ ਮਲਕੀਤ ਸਿੰਘ ਖ਼ਿਲਾਫ਼ ਸਾਲ 1985 ਵਿੱਚ ਡੇਹਲੋਂ ਥਾਣੇ ਵਿੱਚ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਦੋ ਕੇਸ ਦਰਜ ਕਰਨ ਤੋਂ ਇਲਾਵਾ ਥਾਣਾ ਸਦਰ ਅਹਿਮਦਗੜ੍ਹ ਵਿੱਚ ਸਾਲ 1989 ਵਿੱਚ ਸ਼ਰਾਬ ਤਸਕਰੀ ਦਾ ਕੇਸ ਦਰਜ ਹੈ।