15ਵਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਤੀਜੇ ਦਿਨ ਦੇ ਮੁਕਾਬਲਿਆਂ ਵਿੱਚ ਬੱਡੋ, ਗੜ੍ਹਸ਼ੰਕਰ ਧਮਾਈ ਅਤੇ ਚੱਕ ਸਿੰਘਾਂ ਜੇਤੂ ਰਹੇ

ਗੜ੍ਹਸ਼ੰਕਰ, 27 ਨਵੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ 15ਵਾਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਤੀਜੇ ਦਿਨ ਦੇ ਮੁਕਾਬਲਿਆਂ ਵਿੱਚ ਬੱਡੋ ਤੇ ਚੱਕ ਗੁਰੂ ਚੌ ਬੱਡੋ 4--2ਨਾਲ ਜੇਤੂ ਰਹੇ|

 ਇਸੇ ਤਰ੍ਹਾਂ ਗੜ੍ਹਸ਼ੰਕਰ ਤੇ ਚੱਕ ਫੁਲੂ 4--0 ਨਾਲ ਗੜ੍ਹਸ਼ੰਕਰ ਜੇਤੂ ਰਹੇ, ਧਮਾਈ ਤੇ ਸ਼ਿਬਲੀ ਵਿਚੋਂ ਧਮਾਈ 2-0ਨਾਲ ਜੇਤੂ ਰਹੇ ਚੱਕ ਸਿੰਘਾਂ ਤੇ ਬਕਾਪੁਰ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਵਿੱਚ 2--0 ਨਾਲ ਚੱਕ ਸਿੰਘਾਂ ਜੇਤੂ ਰਿਹਾ। ਅੱਜ ਦੇ ਇਸ ਟੂਰਨਾਮੈਂਟ ਵਿੱਚ ਵਿੱਚ ਬਤੌਰ ਮੁੱਖ ਮਹਿਮਾਨ ਰਸ਼ਪਾਲ ਸਿੰਘ ਰਾਜੂ ਵਾਇਸ ਪ੍ਰਧਾਨ ਆਮ ਆਦਮੀ ਪਾਰਟੀ ਐਸ ਸੀ ਵਿੰਗ ਪੰਜਾਬ ਰਹੇ ਰਸ਼ਪਾਲ ਸਿੰਘ ਰਾਜੂ ਨੇ ਦੋਨਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ|
 ਇਸ ਟੂਰਨਾਮੈਂਟ ਵਿੱਚ ਹਰਸ਼ ਮੋਹਨ, ਤੀਰਥ ਸਿੰਘ ਰੱਤੂ ਕਨੇਡਾ, ਬਲਵੀਰ ਸਿੰਘ ਚੰਗਿਆੜਾ, ਸੁਨੀਲ ਕੁਮਾਰ ਗੋਲਡੀ, ਸਤਨਾਮ ਸਿੰਘ ਪਾਰੋਵਾਲ, ਰਜਿੰਦਰ ਸਾਬਲਾ, ਰਮਨ ਬੰਗਾ, ਕਮਲਜੀਤ ਬੈਂਸ, ਅਮਰੀਕ ਹਮਰਾਜ਼, ਪਰਮਜੀਤ ਪੰਮਾ, ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਸੀ ਪੀ ਆਈ ਐੱਮ, ਪ੍ਰੇਮ ਡੋਗਰ, ਹੈਪੀ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਲਗਾਤਾਰ ਅਮਰੀਕ ਸਿੰਘ ਹਮਰਾਜ਼ ਬਾਖੂਬੀ ਨਿਭਾ ਰਹੇ ਹਨ ।