ਨੈਸ਼ਨਲ ਸਕੂਲ ਖੇਡਾਂ : ਬਾਸਕਟਬਾਲ ਅੰਡਰ-19, ਨਾਕ-ਆਊਟ ਮੁਕਾਬਲੇ ਅੱਜ ਤੋਂ

ਪਟਿਆਲਾ, 23 ਨਵੰਬਰ: ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ ਕਰਵਾਈਆਂ ਜਾ ਰਹੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਪਟਿਆਲਾ ਵਿਖੇ ਜਾਰੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ ਨੇ ਦੱਸਿਆ ਕਿ 30 ਟੀਮਾਂ ਦੇ ਲੀਗ ਮੁਕਾਬਲੇ ਸਮਾਪਤ ਹੋ ਗਏ ਹਨ।

ਪਟਿਆਲਾ, 23 ਨਵੰਬਰ: ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਹੇਠ ਕਰਵਾਈਆਂ ਜਾ ਰਹੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ  ਪਟਿਆਲਾ ਵਿਖੇ ਜਾਰੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ ਨੇ ਦੱਸਿਆ ਕਿ 30 ਟੀਮਾਂ ਦੇ ਲੀਗ ਮੁਕਾਬਲੇ ਸਮਾਪਤ ਹੋ ਗਏ ਹਨ। 
ਹੁਣ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖਲ ਹੋਣ ਵਾਲੀਆਂ ਟੀਮਾਂ ਨਾਕ-ਆਊਟ ਮੈਚ ਖੇਡਣਗੀਆਂ। ਅਮਰਜੋਤ ਸਿੰਘ ਕੋਚ ਨੇ ਦੱਸਿਆ ਕਿ ਪੰਜਾਬ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਦੋਵੇਂ ਟੀਮਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਸਪੀਡੀ ਚੰਦ ਸਿੰਘ ਜਲੰਧਰ, ਡੀਐਸਪੀ ਰਣਜੀਤ ਸਿੰਘ, ਸਰਦਾਰਾ ਸਿੰਘ ਕੋਚ ਵਾਲੀਬਾਲ, ਪ੍ਰਿੰਸੀਪਲ ਮਨਮੋਹਨ ਸਿੰਘ ਬਾਠ ਨੇ ਉਚੇਚੇ ਤੌਰ ਤੇ ਖੇਡ ਗਰਾਊਂਡ ਵਿੱਚ ਪਹੁੰਚ ਕੇ ਨੌਜਵਾਨ ਬਾਸਕਟਬਾਲ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਮੰਡੌਰ ਨੇ ਦੱਸਿਆ ਕਿ ਲੀਗ ਮੈਚਾਂ ਦੀ ਸਮਾਪਤੀ ਉਪਰੰਤ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਰਾਸ਼ਟਰੀ ਏਕਤਾ ਦੀ ਭਾਵਨਾ ਦਰਸਾਉਣ ਲਈ ਇੱਕ ਸਮਾਗਮ ਕੀਤਾ ਜਿਸ ਵਿੱਚ ਹਰੇਕ ਰਾਜ ਦੀ ਟੀਮ ਨੇ ਆਪਣੇ ਰਾਜ ਦੇ ਲੋਕ ਗੀਤ ਅਤੇ ਲੋਕ ਨਾਚ ਪੇਸ਼ ਕੀਤੇ। 

     :ਲੀਗ ਮੈਚਾਂ ਦੇ ਨਤੀਜੇ:
ਲੜਕਿਆਂ ਦੇ ਮੁਕਾਬਲਿਆਂ ਵਿੱਚ ਦਿੱਲੀ ਨੇ ਡੀਏਵੀ ਨੂੰ 78-50, ਹਰਿਆਣਾ ਨੇ ਪਾਂਡੀਚਰੀ ਨੂੰ 57-15, ਰਾਜਸਥਾਨ ਨੇ ਆਈਬੀਐਸਓ ਨੂੰ 60-20, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 67-55, ਉੜੀਸਾ ਨੇ ਸੀਬੀਐਸਈ ਨੂੰ 33-14, ਤਾਮਿਲਨਾਡੂ ਨੇ ਤੇਲੰਗਾਨਾ ਨੂੰ 82-43, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ, 56-37, ਪੰਜਾਬ ਨੇ ਉੱਤਰਾਖੰਡ ਨੂੰ 52-10, ਚੰਡੀਗੜ੍ਹ ਨੇ ਨਵੋਦਿਆ ਵਿਦਿਆਲਿਆ ਨੂੰ 50-14, ਹਿਮਾਚਲ ਪ੍ਰਦੇਸ਼ ਨੇ ਸੀਬੀਐਸਈ ਨੂੰ 78-66, ਵਿਦਿਆ ਭਾਰਤੀ ਨੇ ਸੀਬੀਐਸਈ ਨੂੰ, 45-19, ਮਹਾਰਾਸ਼ਟਰ ਨੇ ਗੁਜਰਾਤ ਨੂੰ, 62-33, ਸੀਆਈਐਸਸੀਈ ਨੇ ਛੱਤੀਸਗੜ੍ਹ ਨੂੰ 64-50, ਆਂਧਰਾ ਪ੍ਰਦੇਸ਼ ਨੇ ਜੰਮੂ ਕਸ਼ਮੀਰ ਨੂੰ 33-27, ਬਿਹਾਰ ਨੇ ਉੱਤਰ ਪ੍ਰਦੇਸ਼ ਨੂੰ 45-18 ਨਾਲ ਹਰਾਇਆ।
ਲੜਕੀਆਂ ਦੇ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਨੇ ਸੀਬੀਐਸਈ ਨੂੰ 34-13, ਤਾਮਿਲਨਾਡੂ ਨੇ ਉੱਤਰਾਖੰਡ ਨੂੰ 54-12, ਹਰਿਆਣਾ ਨੇ ਵਿਦਿਆ ਭਾਰਤੀ ਨੂੰ 45-07, ਮੱਧ ਪ੍ਰਦੇਸ਼ ਨੇ ਮੇਘਾਲਿਆਂ ਨੂੰ 44-20, ਚੰਡੀਗੜ੍ਹ ਨੇ ਜੰਮੂ ਕਸ਼ਮੀਰ ਨੂੰ 24-3, ਸੀਆਈਐਸਸੀਈ ਨੇ ਉੱਤਰ ਪ੍ਰਦੇਸ਼ ਨੂੰ 39-31, ਕਰਨਾਟਕਾ ਨੇ ਦਿੱਲੀ ਨੂੰ 41-19, ਪੰਜਾਬ ਨੇ ਰਾਜਸਥਾਨ ਨੂੰ 74-56, ਕੇਰਲਾ ਨੇ ਨਵੋਦਿਆ ਵਿਦਿਆਲਿਆਂ ਨੂੰ 45-5, ਉੱਤਰ ਪ੍ਰਦੇਸ਼ ਨੇ ਬਿਹਾਰ ਨੂੰ 39-9, ਉੱਤਰਾਖੰਡ ਨੇ ਨਵੋਦਿਆ ਵਿਦਿਆਲਿਆਂ ਨੂੰ 35-25, ਆਂਧਰਾ ਪ੍ਰਦੇਸ਼ ਨੇ ਸੀਬੀਐਸਈ ਨੂੰ 33-29 ਨਾਲ ਹਰਾਇਆ।