ਪੰਜਾਬੀ ਲਿਖ਼ਾਰੀ ਸਭਾ (ਰਜਿ.) ਕੁਰਾਲੀ ਦੀ ਮਾਸਿਕ ਇਕੱਤਰਤਾ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਸਮਰਪਿਤ।
ਪੰਜਾਬੀ ਲਿਖ਼ਾਰੀ ਸਭਾ(ਰਜਿ.)ਕੁਰਾਲੀ ਦੀ ਮਾਸਿਕ ਇਕੱਤਰਤਾ ਸਥਾਨਕ ਖ਼ਾਲਸਾ ਸਕੂਲ ਵਿੱਚ ਹਰਦੀਪ ਸਿੰਘ ਗਿੱਲ ਜੀ ਦੀ ਪ੍ਰਧਾਨਗੀ ਹੇਠ ਹੋਈ ਅੱਜ ਦੀ ਇਕੱਤਰਤਾ ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ। ਡਾ.ਰਜਿੰਦਰ ਸਿੰਘ ਕੁਰਾਲੀ ਵੱਲੋੰ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਜਾਤ-ਪਾਤ, ਊਚ-ਨੀਚ ਦੇ ਫ਼ਰਕ ਮਿਟਾਉਣ, ਸਮਾਜ ਸੁਧਾਰਕ ਲਈ ਕੀਤੇ ਗਏ ਸੰਘਰਸ਼ਮਈ ਕ੍ਰਾਂਤੀ, ਇਨਕਲਾਬੀ ਕਾਰਜਾਂ ਤੇ ਉਨ੍ਹਾਂ ਦੁਆਰਾ ਰਚੀ ਮਹਾਨ ਗੁਰਬਾਣੀ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਭੇਦ-ਭਾਵ ਤੇ ਸ਼ੋਸ਼ਣ ਮੁਕਤ ਸਮਾਜ ਸਿਰਜਣ ਲਈ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਦੇ ਪ੍ਰਸਿੱਧ ਗੀਤਕਾਰ ਲਾਭ ਸਿੰਘ ਚਤਾਮਲੀ ਜੀ ਤੋਂ ਇਲਾਵਾ ਚਰਨਜੀਤ ਸਿੰਘ ਕਤਰਾ, ਗੁਰਨਾਮ ਸਿੰਘ ਬਿਜਲੀ, ਜਗਦੇਵ ਸਿੰਘ ਰੰਡਿਆਲ਼ਾ, ਸ਼੍ਰੀਮਤੀ ਅਮਰਜੀਤ ਕੌਰ ਮੋਰਿੰਡਾ, ਕੁਲਵਿੰਦਰ ਸਿੰਘ ਖੈਰਾਬਾਦ, ਜਸਕੀਰਤ ਸਿੰਘ ਕੁਰਾਲੀ, ਭੁਪਿੰਦਰ ਸਿੰਘ ਭਾਗੋਮਾਜਰਾ,(ਸ਼ਿਵਾਲਿਕ ਟੀ.ਵੀ ਚੈਨਲ), ਗੁਰਨਾਮ ਸਿੰਘ ਰੋਪੜ੍ਹ, ਨਿਰਮਲ ਸਿੰਘ ਅਧਰੇੜਾ, ਹਰਦੀਪ ਸਿੰਘ ਗਿੱਲ, ਸੁਖਦੀਪ ਸਿੰਘ ਪੁਆਧੀ,ਮੋਹਣ ਸਿੰਘ ਪਪਰਾਲ਼ਾ,ਕੇਸਰ ਸਿੰਘ ਕੰਗ, ਡਾ.ਰਜਿੰਦਰ ਸਿੰਘ ਸਿੰਘ ਕੁਰਾਲੀ ਪਹੁੰਚੇ ਸਾਰੇ ਸਾਹਿਤਕਾਰਾਂ ਤੇ ਕਵੀਆਂ ਨੇ ਅਪਣੀਆਂ-2 ਰਚਨਾਵਾਂ ਪੇਸ਼ ਕੀਤੀਆਂ ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਡਾ.ਰਜਿੰਦਰ ਸਿੰਘ ਕੁਰਾਲੀ ਵੱਲੋੰ ਨਿਭਾਈ ਗਈ ਅੰਤ ਵਿੱਚ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਵੱਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਤੇ ਕਵੀਆਂ ਦਾ ਧੰਨਵਾਦ ਕੀਤਾ ਗਿਆ।