ਲੀਗ ਮੁਕਾਬਲਿਆਂ 'ਚ ਪੰਜਾਬ ਨੇ ਬਿਹਾਰ ਨੂੰ ਹਰਾਇਆ, ਚੰਡੀਗੜ੍ਹ ਵੀ ਜਿੱਤਿਆ

ਪਟਿਆਲਾ, 21 ਨਵੰਬਰ: ਪਟਿਆਲਾ ਵਿਖੇ ਚੱਲ ਰਹੀਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਮੁਕਾਬਲਿਆਂ ਲਈ 62 ਟੀਮਾਂ ਦੇ ਖਿਡਾਰੀ ਆਪਣੀ ਪ੍ਰਤਿਭਾ ਦਿਖਾ ਰਹੇ ਹਨ। ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪਹੁੰਚੇ ਟੂਰਨਾਮੈਂਟ ਆਬਜ਼ਰਵਰ ਅਜੀਤਪਾਲ ਗਿੱਲ ਨੇ ਟੂਰਨਾਮੈਂਟ ਦੇ ਸ਼ਾਨਦਾਰ ਆਗਾਜ਼ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਟੀਮ ਵੱਲੋਂ ਵਧੀਆ ਮੇਜ਼ਬਾਨੀ ਕੀਤੀ ਜਾ ਰਹੀ ਹੈ। ਡੀ ਏ ਵੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਵਿਵੇਕ ਤਿਵਾੜੀ ਨੇ ਵੀ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

       ਲੀਗ ਮੁਕਾਬਲਿਆਂ ਦੇ ਨਤੀਜੇ
ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅੰਡਰ 19 ਵਿੱਚ ਪੰਜਾਬ ਨੇ ਬਿਹਾਰ ਨੂੰ 81-21 ਅੰਕਾਂ ਅਤੇ ਉੱਤਰ ਪ੍ਰਦੇਸ਼ ਦੇ ਲੜਕਿਆਂ ਨੂੰ 66-34 ਅੰਕਾਂ ਦੇ ਫ਼ਰਕ ਨਾਲ ਹਰਾਇਆ। ਦਿੱਲੀ ਨੇ ਜੰਮੂ ਅਤੇ ਕਸ਼ਮੀਰ ਨੂੰ 53-28 ਅੰਕਾਂ ਨਾਲ ਹਰਾਇਆ। ਚੰਡੀਗੜ੍ਹ ਨੇ ਹਰਿਆਣਾ ਨੂੰ 54-50 ਅੰਕਾਂ ਦੇ ਫ਼ਰਕ ਨਾਲ ਹਰਾਇਆ। ਮੇਘਾਲਿਆ ਨੇ ਓਡੀਸ਼ਾ ਨੂੰ 50-49 ਅੰਕਾਂ ਨਾਲ ਫਸਵੇਂ ਮੁਕਾਬਲੇ ਵਿੱਚ ਹਰਾਇਆ। ਝਾਰਖੰਡ ਨੇ ਪੱਛਮੀ ਬੰਗਾਲ ਨੂੰ 38-23 ਅੰਕਾਂ ਨਾਲ ਹਰਾਇਆ।
ਤਾਮਿਲਨਾਡੂ ਨੇ ਗੁਜਰਾਤ 90-56 ਅੰਕਾਂ ਨਾਲ ਹਰਾਇਆ। ਸੀ ਆਈ ਐਸ ਸੀ ਈ ਨੇ ਕਰਨਾਟਕ ਨੂੰ 68-60 ਅੰਕਾਂ ਨਾਲ, ਆਂਧਰਾ ਪ੍ਰਦੇਸ਼ ਨੇ ਡੀ ਏ ਵੀ ਨੂੰ 40-36 ਅੰਕਾਂ ਨਾਲ, ਉੱਤਰ ਪ੍ਰਦੇਸ਼ ਨੇ ਉਤਰਾਖੰਡ ਨੂੰ 29-09 ਅੰਕਾਂ ਨਾਲ, ਬਿਹਾਰ ਨੇ ਉਤਰਾਖੰਡ ਨੂੰ 24-16 ਨਾਲ, ਹਰਿਆਣਾ ਨੇ ਨਵੋਦਿਆ ਵਿਦਿਆਲਿਆ ਨੂੰ 60-24 ਅੰਕਾਂ ਨਾਲ ਹਰਾ ਕੇ ਆਪਣੇ-ਆਪਣੇ ਲੀਗ ਮੈਚ ਜਿੱਤੇ।
ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੀਆਂ ਅੰਡਰ 19 ਦੇ ਲੀਗ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਛੱਤੀਸਗੜ੍ਹ ਦੀਆਂ ਕੁੜੀਆਂ ਨੂੰ 47-18 ਅੰਕਾਂ ਨਾਲ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। ਤਾਮਿਲਨਾਡੂ ਨੇ ਨਵੋਦਿਆ ਵਿਦਿਆਲਿਆ ਨੂੰ 77-17 ਅੰਕਾਂ ਨਾਲ ਹਰਾਇਆ। ਰਾਜਸਥਾਨ ਨੇ ਤੇਲੰਗਾਨਾ ਨਾਲ ਮੈਚ ਖੇਡਦਿਆਂ 62-01 ਅੰਕਾਂ ਨਾਲ ਇੱਕ ਪਾਸੜ ਮੈਚ ਸ਼ਾਨਦਾਰ ਢੰਗ ਨਾਲ ਜਿੱਤਿਆ।
ਕੇਰਲਾ ਨੇ ਉੱਤਰਾਖੰਡ ਨੂੰ 60-13 ਅੰਕਾਂ ਨਾਲ, ਓਡੀਸ਼ਾ ਨੇ ਮੇਘਾਲਿਆ ਨੂੰ 36-27 ਅੰਕਾਂ ਨਾਲ, ਚੰਡੀਗੜ੍ਹ ਨੇ ਝਾਰਖੰਡ ਨੂੰ 46-08 ਅੰਕਾਂ, ਸੀ ਆਈ ਐਸ ਸੀ ਈ ਨੇ ਪੱਛਮੀ ਬੰਗਾਲ ਨੂੰ 49-15 ਅੰਕਾਂ, ਸੀਬੀਐਸਈ ਨੇ ਮੱਧਪ੍ਰਦੇਸ਼ ਨੂੰ 79-56 ਅੰਕਾਂ, ਆਈ ਪੀ ਐਸ ਸੀ ਨੇ ਦਿੱਲੀ ਨੂੰ 43-22 ਅੰਕਾਂ, ਸੀ ਆਈ ਐਸ ਸੀ ਈ ਨੇ ਬਿਹਾਰ ਨੂੰ 59-13 ਦੇ ਫ਼ਰਕ ਨਾਲ ਹਰਾ ਕੇ ਆਪਣੇ ਆਪਣੇ ਲੀਗ ਮੈਚ ਜਿੱਤੇ।