ਪਾਰਕ ਗਰੇਸ਼ੀਅਨ ਹਸਪਤਾਲ ਨੇ ਪ੍ਰੋ. (ਡਾ.) ਪਵਨਿੰਦਰ ਲਾਲ ਦੀ ਅਗੁਵਾਈ ਵਿਚ ਆਈਐਮਏਆਰਐ ਇੰਸਟੀਚਿਊਟ ਸ਼ੁਰੂ

ਮੋਹਾਲੀ, 13 ਨਵੰਬਰ 2024: ਪਾਰਕ ਗਰੇਸ਼ੀਅਨ ਹਸਪਤਾਲ ਨੇ ਅੱਜ ਆਪਣੇ ਨਵੇਂ ਇੰਸਟੀਚਿਊਟ ਆਈਐਮਏਆਰਐਸ (ਮਿਨੀਮਲ ਐਕਸੇਸ, ਐਡਵਾਂਸ ਸਰਜੀਕਲ ਸਾਇੰਸ ਅਤੇ ਰੋਬੋਟਿਕ ਸਰਜਰੀ) ਦੀ ਸ਼ੁਰੂਆਤ ਕੀਤੀ। ਇਸ ਇੰਸਟੀਚਿਊਟ ਦਾ ਮਕਸਦ ਸਰਜਰੀ ਦੇ ਖੇਤਰ ਵਿੱਚ ਸਭ ਤੋਂ ਅਧੁਨਿਕ ਸਹੂਲਤਾਂ ਅਤੇ ਤਕਨਾਲੋਜੀ ਮੁਹੱਈਆ ਕਰਵਾਉਣਾ ਹੈ।

ਪ੍ਰਸਿੱਧ ਸਰਜਨ ਪ੍ਰੋਫੈਸਰ (ਡਾ.) ਪਵਨਿੰਦਰ ਲਾਲ ਨੂੰ ਆਈਐਮਏਆਰਐਸ ਇੰਸਟੀਚਿਊਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਲਾਲ ਸਰਜੀਕਲ ਓਂਕੋਲੋਜੀ, ਲੈਪਰੋਸਕੋਪਿਕ ਸਰਜਰੀ ਅਤੇ ਗੈਸਟ੍ਰੋਇੰਟੈਸਟਾਈਨਲ ਸਰਜਰੀ ਦੇ ਮਾਹਿਰ ਹਨ। ਉਹਨੂੰ ਡਾਕਟਰ ਬੀ.ਸੀ. ਰਾਏ ਨੇਸ਼ਨਲ ਅਵਾਰਡ ਅਤੇ ਸਰਦਾਰ ਵੱਲਭ ਭਾਈ ਪਟੇਲ ਅਵਾਰਡ ਵਰਗੇ ਪ੍ਰਤਿਸ਼ਠਿਤ ਸਨਮਾਨ ਮਿਲ ਚੁੱਕੇ ਹਨ।
 ਇਸ ਇੰਸਟੀਚਿਊਟ ਵਿੱਚ ਨਵੀਂ ਰੋਬੋਟਿਕ ਸਰਜਰੀ ਤਕਨਾਲੋਜੀ ਦਾ ਵਰਤੋਂ ਕੀਤਾ ਜਾਵੇਗਾ, ਜਿਸ ਨਾਲ ਕਠਨ ਓਪਰੇਸ਼ਨ ਵੀ ਵੱਧ ਸਟੀਕਤਾ ਅਤੇ ਆਸਾਨੀ ਨਾਲ ਕੀਤੇ ਜਾ ਸਕਣਗੇ। ਮਿਨੀਮਲੀ ਇਨਵੇਸਿਵ ਸਰਜਰੀ ਰਾਹੀਂ ਮਰੀਜ਼ਾਂ ਨੂੰ ਜਲਦੀ ਰਿਕਵਰੀ, ਘੱਟ ਦਰਦ ਅਤੇ ਛੋਟੇ ਨਿਸ਼ਾਨਾਂ ਦਾ ਲਾਭ ਮਿਲੇਗਾ।
ਪ੍ਰੋ. ਲਾਲ ਨੇ ਕਿਹਾ, "ਆਈਐਮਏਆਰਐਸ ਦਾ ਨੇਤ੍ਰਿਤਵ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਸਾਡਾ ਲਕਸ਼ ਅਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰਕੇ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲਾ ਇਲਾਜ ਦੇਣਾ ਹੈ।"
ਪਾਰਕ ਗਰੇਸ਼ੀਅਨ ਹਸਪਤਾਲ ਦਾ ਇਹ ਕਦਮ ਰੋਬੋਟਿਕ ਸਰਜਰੀ ਅਤੇ ਆਧੁਨਿਕ ਚਿਕਿਤਸਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰੇਗਾ।