
ਯੂਥ ਕਾਂਗਰਸ ਨੇ ਬਾਲ ਨਿਕੇਤਨ ਦੀ ਸੰਚਾਲਕ ਪੂਨਮ ਰਾਣੀ ਦਾ ਕੀਤਾ ਸਨਮਾਨ
ਪਟਿਆਲਾ, 19 ਨਵੰਬਰ - ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਐਸ ਡੀ ਕੇ ਐਸ ਬਾਲ ਨਿਕੇਤਨ ਪਟਿਆਲਾ ਦੇ ਸੰਚਾਲਕ ਪੂਨਮ ਰਾਣੀ ਨੂੰ ਨਿਕੇਤਨ ਦਾ ਨੇਕ ਕਾਰਜ ਅੰਜਾਮ ਦੇਣ ਲਈ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਵਿੱਚ
ਪਟਿਆਲਾ, 19 ਨਵੰਬਰ - ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਐਸ ਡੀ ਕੇ ਐਸ ਬਾਲ ਨਿਕੇਤਨ ਪਟਿਆਲਾ ਦੇ ਸੰਚਾਲਕ ਪੂਨਮ ਰਾਣੀ ਨੂੰ ਨਿਕੇਤਨ ਦਾ ਨੇਕ ਕਾਰਜ ਅੰਜਾਮ ਦੇਣ ਲਈ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਵਿੱਚ ਮਾਧਵ ਗੋਪਾਲ ਸਿੰਗਲਾ ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਦਿਹਾਤੀ ਅਤੇ ਅਭਿਨਵ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਸ਼ਹਿਰੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਤਨੁਜ ਮੋਦੀ, ਨੀਰਜ ਵਰਮਾ, ਮਾਨਵ ਸੈਣੀ , ਰੋਹਿਤ ਗੋਇਲ ਅਤੇ ਪੁਨੀਤ ਬਿਡਲਾਨ ਹਾਜ਼ਰ ਰਹੇ ।
