ਨਿੱਕੀਆਂ ਕਰੂੰਬਲਾਂ ਕਾਫਲਾ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਜਾਵੇਗਾ - ਬਲਜਿੰਦਰ ਮਾਨ

ਮਾਹਿਲਪੁਰ : ਨਿੱਕੀਆਂ ਕਰੂੰਬਲਾਂ ਕਾਫਲਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਜ਼ਿਲਾ ਸੰਗਰੂਰ ਵਿੱਚ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਦੱਸਿਆ ਕਿ ਨਵੀਂ ਪਨੀਰੀ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਦੇ ਉਦੇਸ਼ ਨਾਲ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਲੱਖਾਂ ਰੁਪਏ ਖਰਚ ਕਰਕੇ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।

ਜਿਸ ਰਾਹੀਂ ਪੂੰਗਰਦੀਆਂ ਕਲਮਾਂ ਨੂੰ ਕਿਤਾਬੀ ਰੂਪ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਪੰਜਾਬ ਵਿੱਚੋਂ ਸ਼ੁਰੂ ਹੋ ਕੇ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਵਿਸ਼ਵ ਦੇ ਉਹਨਾਂ ਦੇਸ਼ਾਂ ਤੱਕ ਪੁੱਜ ਚੁੱਕਾ ਹੈ ਜਿੱਥੇ ਪੰਜਾਬੀ ਵੱਸਦੇ ਹਨ। ਸ੍ਰੀ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਵਿੱਚ ਇਹ ਕਾਨਫਰੰਸ 16 -17 ਨਵੰਬਰ ਨੂੰ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਕਰਵਾਈ ਜਾ ਰਹੀ ਹੈ। ਸੁਰ ਸੰਗਮ ਵਿੱਦਿਅਕ ਟਰੱਸਟ ਅਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਵੀ ਬੱਚਿਆਂ ਨੂੰ ਮਾਤ ਭਾਸ਼ਾ ਰਾਹੀਂ ਉਚੇਰੀਆਂ ਕਦਰਾਂ ਕੀਮਤਾਂ ਨਾਲ ਜੋੜਨ ਦਾ ਉਪਰਾਲਾ 1995 ਤੋਂ ਆਰੰਭ ਕੀਤਾ ਹੋਇਆ ਹੈ। 
ਇਸ ਕੌਮਾਂਤਰੀ ਕਾਨਫਰੰਸ ਵਿੱਚ ਸਵਰਗੀ ਸ‌. ਅਰਜਨ ਸਿੰਘ ਬਾਠ ਯਾਦਗਾਰੀ ਅਵਾਰਡ 9 ਬਾਲ ਲੇਖਕਾਂ ਨੂੰ  ਸ਼੍ਰੋਮਣੀ ਬਾਲ ਲੇਖਕ ਅਵਾਰਡ ਦਿੱਤੇ ਜਾਣਗੇ । ਪਾਕਿਸਤਾਨ ਦੇ ਉੱਘੇ ਪੰਜਾਬੀ ਸ਼ਾਇਰ ਬਾਬਾ ਨਜਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ।ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਨਿੱਕੀਆਂ ਕਰੂੰਬਲਾਂ ਕਾਫਲਾ ਵਿਸ਼ੇਸ਼ ਤੌਰ ਤੇ ਜਾਵੇਗਾ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦਾ 'ਕਿਸ਼ੋਰ ਅਵਸਥਾ ' ਵਿਸ਼ੇਸ਼ ਅੰਕ ਜਾਰੀ ਕੀਤਾ ਜਾਵੇਗਾ ਅਤੇ ਭਾਗੀਦਾਰ ਬਾਲ ਲੇਖਕਾਂ ਨੂੰ ਤੋਹਫੇ ਵਜੋਂ ਦਿੱਤਾ ਜਾਵੇਗਾ।
ਇਸ ਕਾਫਲੇ ਬਾਰੇ ਹੋਈ ਵਿਚਾਰ ਚਰਚਾ ਵਿੱਚ ਭਾਗ ਲੈਣ ਲਈ ਉੱਘੇ ਬਾਲ ਸਾਹਿਤ ਲੇਖਕ ਰਘਬੀਰ ਸਿੰਘ ਕਲੋਆ, ਸਟੇਟ ਵਾਰਡ ਟੀਚ ਅਵਤਾਰ ਲੰਗੇਰੀ,ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ,ਅਰਜਨ ਅਵਾਰਡੀ ਮਾਧਰੀ ਏ ਸਿੰਘ ,ਅੰਤਰਰਾਸ਼ਟਰੀ ਅਥਲੀਟ ਅਮਨਦੀਪ ਸਿੰਘ, ਬੈਂਕ ਮੈਨਜਰ ਰਾਮ ਤੀਰਥ ਪਰਮਾਰ, ਮੈਡਮ ਸੁਰਿੰਦਰ ਕੌਰ, ਹਰਵੀਰ ਮਾਨ, ਹਰਮਨਪ੍ਰੀਤ ਕੌਰ ਅਤੇ ਪ੍ਰਿੰ. ਮਨਜੀਤ ਕੌਰ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।