ਸਿਵਲ ਹਸਪਤਾਲ ਦੇ ਬਾਹਰ ਚਾਹ ਦੀਆਂ ਰੇਹੜੀਆਂ ਤੇ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਹੋ ਰਿਹਾ :- ਕਰਮਵੀਰ ਬਾਲੀ

ਗੜ੍ਹਸ਼ੰਕਰ 10 ਅਕਤੂਬਰ - ਜ਼ਿਲ੍ਹਾ ਸੰਘਰਸ਼ ਕਮੇਟੀ ਵਲੋਂ ਇਕ ਮੈਮੋਰੈਂਡਮ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਨਾਮ ਜ਼ਿਲ੍ਹਾ ਹੈਲਥ ਅਫ਼ਸਰ ਸ. ਲਖਵੀਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਬਾਹਰ ਚਾਹ ਦੀਆਂ ਰੇਹੜੀਆਂ ਤੇ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ।

ਗੜ੍ਹਸ਼ੰਕਰ 10 ਅਕਤੂਬਰ -  ਜ਼ਿਲ੍ਹਾ ਸੰਘਰਸ਼ ਕਮੇਟੀ ਵਲੋਂ ਇਕ ਮੈਮੋਰੈਂਡਮ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਨਾਮ ਜ਼ਿਲ੍ਹਾ ਹੈਲਥ ਅਫ਼ਸਰ ਸ. ਲਖਵੀਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਬਾਹਰ ਚਾਹ ਦੀਆਂ ਰੇਹੜੀਆਂ ਤੇ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ। ਸਵੇਰੇ ਹੀ ਨਸ਼ੇੜੀਆਂ ਦੀ ਲਾਈਨਾਂ ਲੱਗ ਜਾਂਦੀਆਂ ਹਨ। ਇਥੋਂ ਹੀ ਨਸ਼ਾ ਖਰੀਦ ਕੇ ਨਸ਼ੇੜੀ ਮਹਿੰਗੇ ਭਾਅ ਤੇ ਨਸ਼ਾ ਵੇਚ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕੈਬਿਨੇਟ ਮੰਤਰੀ ਸ਼ਹਿਰ ਦਾ ਹੁੰਦੇ ਹੋਏ ਆਏ ਦਿਨ ਸਿਵਲ ਹਸਪਤਾਲ ਦੇ ਦੌਰੇ ਹੁੰਦੇ ਰਹਿਣ ਦੇ ਬਾਵਜੂਦ ਵੀ ਨਸ਼ਾ ਸਰੇਆਮ ਬਿਕ ਰਿਹਾ ਹੈ। ਨਸ਼ਾ ਵੇਚਣ ਵਾਲੇ ਐਨੇ ਬੇਖੌਫ ਹਨ ਕਿ ਉਨ੍ਹਾਂ ਨੂੰ ਕਿਸੇ ਦੀ ਪਰਵਾਹ ਹੀ। ਉਹ ਬਿਨਾਂ ਡਰ ਦੇ ਨਸ਼ਾ ਵੇਚ ਰਹੇ ਹਨ। ਕਰਮਵੀਰ ਬਾਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕਮੇਟੀ ਵਲੋਂ ਇਕ ਹਫਤੇ ਤੋਂ ਬਾਅਦ ਕਾਰਵਾਈ ਨਾ ਹੋਣ ਦੇ ਕਾਰਣ ਅਨਿਸਚਿਤਕਾਲੀਨ ਦੇ ਧਰਨਾ ਦਿੱਤਾ ਜਾਵੇ ਜਦੋਂ ਤਕ ਇਥੋਂ ਨਸ਼ੇ ਦਾ ਕਾਰੋਬਾਰ ਸਮਾਪਤ ਨਹੀਂ ਹੋ ਜਾਂਦਾ। ਜਨਹਿਤ ਨੂੰ ਦੇਖਦੇ ਹੋਏ ਜਲਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਨਿਰਮਲ ਸਿੰਘ, ਨਰਿੰਦਰ ਸਿੰਘ ਆਦਿ ਮੌਜੂਦ ਸਨ।