
ਯੋਗ ਆਸਣਾਂ ਰਾਹੀਂ ਨਿਰੋਈ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਤੰਦਰੁਸਤ ਰਹਿੰਦੀ ਹੈ-ਐੱਸ ਡੀ ਐਮ ਅਮਿਤ ਗੁਪਤਾ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 04 ਨਵੰਬਰ, 2024: ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਸਿਹਤ ਨੂੰ ਰੋਗ-ਮੁਕਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ ਡੇਰਾਬੱਸੀ ਇਲਾਕੇ ਦੇ ਲੋਕਾਂ ਲਈ ਵੀ ਬੜੀ ਲਾਭਕਾਰੀ ਸਿੱਧ ਹੋ ਰਹੀ ਹੈ।
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 04 ਨਵੰਬਰ, 2024: ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਸਿਹਤ ਨੂੰ ਰੋਗ-ਮੁਕਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ ਡੇਰਾਬੱਸੀ ਇਲਾਕੇ ਦੇ ਲੋਕਾਂ ਲਈ ਵੀ ਬੜੀ ਲਾਭਕਾਰੀ ਸਿੱਧ ਹੋ ਰਹੀ ਹੈ।
ਐੱਸ ਡੀ ਐਮ ਅਮਿਤ ਗੁਪਤਾ ਅਨੁਸਾਰ ਡੇਰਾਬੱਸੀ ’ਚ ਮਾਹਿਰ ਯੋਗਾ ਟ੍ਰੇਨਰ ਰਾਹੀ ਰੈਨਾ ਵੱਲੋਂ 6 ਥਾਂਵਾਂ ’ਤੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਵੱਲੋਂ ਪ੍ਰਾਚੀਨ ਹਨੂੰਮਾਨ ਮੰਦਿਰ, ਡੇਰਾਬਸੀ ਵਿਖੇ ਪਹਿਲੀ ਕਲਾਸ ਸਵੇਰੇ 5:00 ਤੋਂ 6:00 ਵਜੇ ਤੱਕ ਲਗਾਈ ਜਾਂਦੀ ਹੈ। ਦੂਸਰੀ ਕਲਾਸ ਐਸ.ਬੀ.ਪੀ. ਹਾਊਸਿੰਗ ਪਾਰਕ, ਡੇਰਾਬਸੀ ਵਿਖੇ ਸੇਵੇਰੇ 6:10 ਤੋਂ 7:10 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਗੁਲਮੋਹਰ ਸਿਟੀ, ਐਕਸਟੈਸ਼ਨ, ਡੇਰਾਬਸੀ ਵਿਖੇ ਸਵੇਰੇ 7:30 ਤੋਂ 8:30 ਵਜੇ ਤੱਕ ਲਗਾਈ ਜਾਂਦੀ ਹੈ। ਚੌਥੀ ਕਲਾਸ ਰਾਮਦਾਸੀਆ ਮੁਹੱਲਾ, ਮੁਬਾਰਕਪੁਰ, ਡੇਰਾਬਸੀ ਵਿਖੇ ਦਿਨੇ 10:30 ਤੋਂ 11:30 ਵਜੇ ਤੱਕ ਹੁੰਦੀ ਹੈ। ਪੰਜਵੀਂ ਕਲਾਸ ਗੁਪਤਾ ਮੁਹੱਲਾ, ਦੱਪਰ, ਡੇਰਾਬਸੀ ਵਿਖੇ ਬਾਅਦ ਦੁਪਹਿਰ ਨੂੰ 3:30 ਤੋਂ 4:30 ਵਜੇ ਤੱਕ ਅਤੇ ਛੇਵੀਂ ਕਲਾਸ ਵੀ.ਆਈ.ਪੀ. ਇੰਨਕਲੇਵ, ਡੇਰਾਬਸੀ ਵਿਖੇ ਸ਼ਾਮ ਨੂੰ 5:00 ਵਜੇ ਤੋਂ 6:00 ਵਜੇ ਤੱਕ ਲਗਾਈ ਜਾਂਦੀ ਹੈ, ਜਿੱਥੇ ਬਿਨਾਂ ਕੋਈ ਫ਼ੀਸ ਲਿਆਂ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਦਾ ਮੰਤਵ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਥੋੜ੍ਹੀ ਤਬਦੀਲੀ ਲਿਆ ਕੇ ਅਭਿਆਸ ਅਤੇ ਮੈਡੀਟੇਸ਼ਨ ਰਾਹੀਂ ਆਪਣੀਆਂ ਸਰੀਰਕ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯੋਗ ਬਣਾਉੁਣਾ ਹੈ। ਉਨ੍ਹਾਂ ਕਿਹਾ ਕਿ ਯੋਗਾ ਜਿੱਥੇ ਸਰੀਰਕ ਸਮੱਸਿਆਵਾਂ ਦਾ ਨਿਵਾਰਣ ਕਰਦਾ ਹੈ ਉੱਥੇ ਸਾਧਨਾ (ਮੈਡੀਟੇਸ਼ਨ) ਮਾਨਸਿਕ ਸ਼ਾਂਤੀ ਦਿੰਦੀ ਹੈ।
ਟ੍ਰੇਨਰ ਰਾਹੀ ਰੈਨਾ ਨੇ ਦੱਸਿਆ ਕਿ ਉਨ੍ਹਾਂ ਕੋਲ ਯੋਗਾ ਕਰਦੀਆਂ ਕਈ ਮਹਿਲਾਵਾਂ ਯੋਗਾ ਕਲਾਸਾਂ ਨਾਲ ਆਪਣੀਆਂ ਬਹੁਤ ਸਾਰੀਆਂ ਅਜਿਹੀਆਂ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾ ਚੁੱਕੀਆਂ ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ ਪਹਿਲਾਂ ਦਵਾਈਆਂ ਦਾ ਰੋਜ਼ਾਨਾ ਸੇਵਨ ਕਰਨਾ ਪੈਂਦਾ ਸੀ। ਉਸ ਨੇ ਦੱਸਿਆ ਕਿ ਸੁਮਨ ਜਿੰਨ੍ਹਾ ਦਾ ਮੋਢਾ ਪਿਛਲੇ ਲੰਮੇ ਸਮੇਂ ਤੋਂ ਜਾਮ (ਫ੍ਰੀਜ਼) ਹੋਣ ਕਾਰਨ ਪੂਰੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ, ਯੋਗਾ ਕਿਰਿਆਵਾਂ ਰਾਹੀਂ ਠੀਕ ਹੋ ਗਿਆ ਹੈ। ਦਰਸ਼ਨਾ ਦੇਵੀ ਜੋ ਕਿ ਪਿਛਲੇ 20 ਸਾਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਗੋਲੀ ਖਾ ਰਹੇ ਸਨ, ਦੀ ਨਿਰੰਤਰ ਯੋਗ ਕਰਨ ਨਾਲ ਗੋਲੀ ਬੰਦ ਹੋ ਚੁੱਕੀ ਹੈ।ਇਸ ਤੋਂ ਇਲਾਵਾ ਇਕ ਹੋਰ ਭਾਗੀਦਾਰ ਗੀਤਾ ਮਲਹੋਤਰਾ, ਗੋਡਿਆਂ ਦੀ ਦਰਦ ਤੋਂ ਨਿਜਾਤ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਗਾ ਕਲਾਸਾਂ ਦਾ ਕੋਈ ਵੀ ਵਿਅਕਤੀ ਹਿੱਸਾ ਬਣ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆਂ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ cmdiyogshala.punjab.gov.in 'ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।
